‘ਤੂਫਾਨ’ ਅਭਿਨੇਤਾ ਫਰਹਾਨ ਅਖਤਰ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਕਦੇ ਉਨ੍ਹਾਂ ਦੀਆਂ ਪ੍ਰੋਫੈਸ਼ਨਲ ਫੋਟੋਆਂ ਖੂਬ ਵਾਇਰਲ ਹੋ ਰਹੀਆਂ ਹਨ ਤਾਂ ਕਦੇ ਦੋਵਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਹਾਲ ਹੀ ‘ਚ ਫਰਹਾਨ ਅਖਤਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਵਿਆਹ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਸ਼ਿਬਾਨੀ ਤਾੜੀਆਂ ਮਾਰਦੇ ਹੋਏ ਨਜ਼ਰ ਆ ਰਹੀ ਹੈ ਤੇ ਫਰਹਾਨ ਮੁਸਕਰਾਉਂਦੇ ਹੋਏ ਆਪਣੀ ਪਤਨੀ ਨੂੰ ਦੇਖ ਰਿਹਾ ਹੈ। ਇਸ ਤਸਵੀਰ ਦੇ ਨਾਲ ਫਰਹਾਨ ਨੇ ਇੱਕ ਖੂਬਸੂਰਤ ਕਵਿਤਾ ਦੀ ਲਾਈਨ ਵੀ ਲਿਖੀ ਹੈ।
ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਹ ਲਿਖਦੇ ਹਨ- ‘ਤੂਮ ਹਸਤੇ ਰਹੋ ਬਸ ਯੁਹੀ.. ਮੈਂ ਯੁਹੀ ਬਸ ਦੇਖਤਾ ਰਹੂੰ। ਤਸਵੀਰ ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਤੇ ਫਰਹਾਨ ਦਾ ਇਹ ਸ਼ਾਇਰਾਨਾ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਿਬਾਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਮਰੀਕੀ ਚੈਨਲ ਨਾਲ ਟੀਵੀ ਐਂਕਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਸ਼ਿਵਾਨੀ IPL ਦੇ ਇੱਕ ਸੀਜ਼ਨ ਨੂੰ ਵੀ ਹੋਸਟ ਕਰ ਚੁੱਕੀ ਹੈ। ਉਹ ‘ਖਤਰੋਂ ਕੇ ਖਿਲਾੜੀ’ ਅਤੇ ਕਈ ਸ਼ੋਅ ‘ਚ ਵੀ ਹਿੱਸਾ ਲੈ ਚੁੱਕੀ ਹੈ।












