ਪੰਜਾਬੀ ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਰਾਣਾ ਜੰਗ ਬਹਾਦਰ ਨੂੰ ਅੱਜ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਭਗਵਾਨ ਵਾਲਮੀਕਿ ‘ਤੇ ਅਪਮਾਨਜਨਕ ਟਿੱਪਣੀ ਕਰਨ ‘ਤੇ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਰਾਣਾ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਵਾਲਮੀਕਿ ਸਮਾਜ ਦੇ ਲੋਕਾਂ ਨੇ ਕਿਹਾ ਕਿ ਰਾਣਾ ਜੰਗ ਬਹਾਦਰ ਨੇ ਇੱਕ ਟੀਵੀ ਸ਼ੋਅ ਦੌਰਾਨ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਤੋਂ ਬਚਣ ਲਈ ਰਾਣਾ ਜੰਗ ਬਹਾਦੁਰ ਨੇ ਜ਼ਿਲਾ ਅਤੇ ਸੈਸ਼ਨ ਕੋਰਟ ਜਲੰਧਰ ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ। ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਰਾਣਾ ਜੰਗ ਬਹਾਦਰ ਨੇ ਕਿਹਾ ਕਿ ਸਮਾਜ ਵੱਡਾ ਹੁੰਦਾ ਹੈ, ਉਹ ਛੋਟਾ ਕਲਾਕਾਰ ਹੈ। ਲੋਕਾਂ ਨੂੰ ਹਸਾਉਣਾ ਅਤੇ ਖੁਸ਼ੀਆਂ ਦੇਣਾ ਉਨ੍ਹਾਂ ਦਾ ਕੰਮ ਹੈ। ਉਸ ਨੇ ਗਲਤੀ ਕੀਤੀ ਹੈ ਅਤੇ ਉਹ ਮੁਆਫੀ ਮੰਗਦਾ ਹੈ।
----------- Advertisement -----------
ਫਿਲਮ ਅਦਾਕਾਰ ਰਾਣਾ ਜੰਗ ਬਹਾਦਰ ਗ੍ਰਿਫਤਾਰ
Published on
----------- Advertisement -----------
----------- Advertisement -----------