June 3, 2026, 6:40 pm
----------- Advertisement -----------
HomeNewsEntertainmentਫਿਲਮ 'ਕਾਂਤਾਰਾ' ਨੇ ਬਾਕਸ ਆਫਿਸ 'ਤੇ ਤੋੜੇ ਕਮਾਈ ਦੇ ਰਿਕਾਰਡ, ਜਾਣੋ ਹੁਣ...

ਫਿਲਮ ‘ਕਾਂਤਾਰਾ’ ਨੇ ਬਾਕਸ ਆਫਿਸ ‘ਤੇ ਤੋੜੇ ਕਮਾਈ ਦੇ ਰਿਕਾਰਡ, ਜਾਣੋ ਹੁਣ ਤੱਕ ਦਾ ਕਲੈਕਸ਼ਨ

Published on

----------- Advertisement -----------

ਦੱਖਣੀ ਨਿਰਦੇਸ਼ਕ ਅਤੇ ਅਭਿਨੇਤਾ ਰਿਸ਼ਬ ਸ਼ੈੱਟੀ ਦੀ ਕੰਨੜ ਫਿਲਮ ‘ਕਾਂਤਾਰਾ’ ਗਲੋਬਲ ਬਲਾਕਬਸਟਰ ਸਾਬਤ ਹੋ ਰਹੀ ਹੈ। ਇਸ ਫਿਲਮ ਨੇ ਹੁਣ ਤੱਕ ਦੁਨੀਆ ਭਰ ‘ਚ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ, ਫਿਲਮ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀਕੈਂਡ ‘ਤੇ ਡਬ ਕਰਕੇ ਰਿਲੀਜ਼ ਕੀਤਾ ਗਿਆ ਹੈ। ਟ੍ਰੇਡ ਰਿਪੋਰਟਾਂ ਦੇ ਅਨੁਸਾਰ, ਫਿਲਮ ਨੇ ਹੋਰ ਭਾਸ਼ਾਵਾਂ ਵਿੱਚ ਵੀ ਉਮੀਦ ਤੋਂ ਵੱਧ ਪ੍ਰਦਰਸ਼ਨ ਕੀਤਾ ਹੈ। ਤੇਲਗੂ ਰਾਜ ਵਿੱਚ ਫਿਲਮ ਨੇ ਸਿਰਫ ਦੋ ਦਿਨਾਂ ਵਿੱਚ 10 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਪਾਰਕ ਸੂਤਰਾਂ ਦੇ ਅਨੁਸਾਰ, ਫਿਲਮ ਦੇ ਤੇਲਗੂ ਅਤੇ ਹਿੰਦੀ ਸੰਸਕਰਣਾਂ ਨੇ ਠੋਸ ਨੰਬਰ ਦਰਜ ਕੀਤੇ ਹਨ ਅਤੇ ਉਮੀਦਾਂ ਤੋਂ ਵੱਧ ਪ੍ਰਦਰਸ਼ਨ ਕੀਤਾ ਹੈ। ਦੂਜੇ ਪਾਸੇ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵਿੱਟਰ ‘ਤੇ ਲਿਖਿਆ ਕਿ ਕਾਂਤਾਰਾ ਦੇ ਹਿੰਦੀ ਸੰਸਕਰਣ ‘ਚ ਦੂਜੇ ਦਿਨ ਕਾਫੀ ਵਾਧਾ ਹੋਇਆ ਹੈ।

ਇਸ ਨੇ ਬਾਕਸ ਆਫਿਸ ‘ਤੇ ਦੋ ਦਿਨਾਂ ‘ਚ 4.2 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਤੇਲਗੂ ਰਾਜਾਂ ਵਿੱਚ, ਬਾਕਸ ਆਫਿਸ ਟਰੈਕਿੰਗ ਪੋਰਟਲ ਆਂਧਰਾ ਬਾਕਸ ਆਫਿਸ ਦੇ ਅਨੁਸਾਰ, ਫਿਲਮ ਦੇ ਤੇਲਗੂ ਸੰਸਕਰਣ ਨੇ ਦੋ ਦਿਨਾਂ ਵਿੱਚ ਲਗਭਗ 10 ਕਰੋੜ ਦੀ ਕਮਾਈ ਕੀਤੀ ਹੈ। ਰਿਸ਼ਬ ਸ਼ੈੱਟੀ ਦੀ ਕਾਂਤਾਰਾ 30 ਸਤੰਬਰ ਨੂੰ ਰਿਲੀਜ਼ ਹੋਈ ਸੀ। Ponnian Selvan 1 ਅਤੇ Vikram Vedha ਵਰਗੀਆਂ ਫਿਲਮਾਂ ਦੀ ਰਿਲੀਜ਼ ਦੇ ਵਿਚਕਾਰ ਕਾਂਤਾਰਾ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਂਤਾਰਾ ਦੀ ਦੁਨੀਆ ਭਰ ਦੀ ਕਲੈਕਸ਼ਨ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਸਿਰਫ਼ 16 ਕਰੋੜ ਦੇ ਬਜਟ ਵਿੱਚ ਬਣੀ ਇਸ ਫ਼ਿਲਮ ਦੀ ਕਮਾਈ ਨੇ ਸਾਬਤ ਕਰ ਦਿੱਤਾ ਹੈ ਕਿ ਕੰਤਾਰਾ ਇੱਕ ਸ਼ਾਨਦਾਰ ਫ਼ਿਲਮ ਹੈ ਜਿਸ ਨੂੰ ਦੇਖਣਾ ਮਿਸ ਨਹੀਂ ਕੀਤਾ ਜਾ ਸਕਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਿੱਜੀ ਸਕੂਲਾਂ ਵਲੋਂ ਫ਼ੀਸ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ,ਇੱਕ ਸਾਲ ਚ ਸਿਰਫ 5% ਹੀ ਫੀਸ ਵਧਾ ਸਕਣਗੇ ਨਿੱਜੀ ਸਕੂਲ

ਅੰਮ੍ਰਿਤਸਰ ਵਿੱਚ ਵਿਦਿਆਰਥਣ ਅਮਜੋਤ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੁੱਖ ਮੰਤਰੀ...

ਕੀਰਤਪੁਰ ‘ਚ ਨਿਹੰਗਾਂ ਵੱਲੋਂ ‘ਖ਼ਾਲਸਾ ਟੈਕਸ’ ਦੀ ਵਸੂਲੀ, ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਵਿਰੋਧ

ਹਿਮਾਚਲ ਪ੍ਰਦੇਸ਼ ਵਿੱਚ ਵਾਹਨਾਂ ‘ਤੇ ਲੱਗਣ ਵਾਲੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਜਥੇਬੰਦੀ...

ਦਿੱਲੀ ਦੇ ਰੈਸਟੋਰੈਂਟ ‘ਚ ਲੱਗੀ ਅੱਗ: 21 ਲੋਕਾਂ ਦੀ ਮੌਤ

ਦਿੱਲੀ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਮਾਲਵੀਆ ਨਗਰ ਸਥਿਤ...

ਪੰਜਾਬੀ ਡਰਾਈਵਰ ਨੂੰ ਅਮਰੀਕਾ ‘ਚ 75 ਸਾਲਾਂ ਦੀ ਕੈਦ: 55 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ; ਕੋਕੀਨ ਸਣੇ ਪੁਲਿਸ ਨੇ ਕੀਤਾ ਸੀ ਕਾਬੂ

ਅਮਰੀਕਾ ਦੀ ਇੱਕ ਅਦਾਲਤ ਵੱਲੋਂ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 75 ਸਾਲ...

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...