ਹਾਲ ਹੀ ‘ਚ ‘ਕਾਕਾ ਮੁਤੱਈ’ ਅਤੇ ‘ਕਦੈਸੀ ਵਿਵਾਸਯੀ’ ਵਰਗੀਆਂ ਨੈਸ਼ਨਲ ਐਵਾਰਡ ਜੇਤੂ ਫਿਲਮਾਂ ਬਣਾਉਣ ਵਾਲੇ ਤਾਮਿਲ ਫਿਲਮ ਨਿਰਦੇਸ਼ਕ ਐਮ ਮਣੀਕੰਦਨ ਦੇ ਘਰ ਚੋਰੀ ਹੋਈ ਸੀ । ਚੋਰ ਉਸ ਦੇ ਘਰੋਂ 1 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਡਾਇਰੈਕਟਰ ਨੂੰ ਦਿੱਤੇ ਦੋ ਰਾਸ਼ਟਰੀ ਪੁਰਸਕਾਰ ਵੀ ਲੈ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਬਾਅਦ ਵਿਚ ਡਾਇਰੈਕਟਰ ਨੂੰ ਇਕ ਨੋਟ ਲਿਖ ਕੇ ਉਸ ਦੇ ਦੋਵੇਂ ਐਵਾਰਡ ਵਾਪਸ ਕਰ ਦਿੱਤੇ। ਉਹ ਨਿਰਦੇਸ਼ਕ ਦੇ ਘਰ ਦੇ ਬਾਹਰ ਇੱਕ ਪੌਲੀਥੀਨ ਬੈਗ ਵਿੱਚ ਪੁਰਸਕਾਰ ਅਤੇ ਨੋਟ ਛੱਡ ਗਿਆ।ਤਾਮਿਲਨਾਡੂ ਦੇ ਮਦੁਰਾਈ ਵਿੱਚ ਵਾਪਰੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਮਾਮਲੇ ‘ਤੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਉਸਿਲਾਮਪੱਟੀ ਇਲਾਕੇ ‘ਚ ਸਥਿਤ ਡਾਇਰੈਕਟਰ ਦੇ ਘਰ ‘ਚ ਚੋਰੀ ਦੀ ਘਟਨਾ ਵਾਪਰੀ। ਬੀਤੇ ਮੰਗਲਵਾਰ ਨੂੰ ਚੋਰਾਂ ਨੇ ਉਸਦੇ ਘਰ ਇੱਕ ਕੈਰੀ ਬੈਗ ਵਿੱਚ ਇੱਕ ਹੱਥ ਲਿਖਤ ਨੋਟ ਸਮੇਤ ਚੋਰੀ ਕੀਤੇ ਮੈਡਲ ਵਾਪਸ ਕਰ ਦਿੱਤੇ। ਇਸ ਨੋਟ ‘ਚ ਉਸ ਨੇ ਲਿਖਿਆ-‘ਸਰ, ਸਾਨੂੰ ਮਾਫ ਕਰੋ, ਤੁਹਾਡੀ ਮਿਹਨਤ ਸਿਰਫ ਤੁਹਾਡੀ ਹੈ।’
, ਚੋਰਾਂ ਨੇ ਮਣੀਕੰਦਨ ਦੇ ਘਰੋਂ ਚੋਰੀ ਕੀਤੀ 1 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਵਾਪਸ ਨਹੀਂ ਕੀਤੇ। ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਮਣੀਕੰਦਨ ਆਪਣੇ ਪਰਿਵਾਰ ਨਾਲ ਚੇਨਈ ਵਿੱਚ ਰਹਿੰਦਾ ਹੈ। ਉਸਿਲਾਮਪੱਟੀ ਵਿੱਚ ਉਸਦਾ ਇੱਕ ਪਾਲਤੂ ਕੁੱਤਾ ਹੈ, ਜਿਸਦੀ ਦੇਖਭਾਲ ਉਸਦਾ ਦੋਸਤ ਕਰਦਾ ਹੈ। ਇਸ ਚੋਰੀ ਬਾਰੇ ਮਣੀਕੰਦਨ ਦੇ ਦੋਸਤ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਕੁੱਤੇ ਨੂੰ ਖਾਣਾ ਦੇਣ ਘਰ ਆਇਆ।
ਮਣੀਕੰਦਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਮਿਲ ਫਿਲਮਾਂ ਵਿੱਚ ਇੱਕ ਸਹਾਇਕ ਸਿਨੇਮੈਟੋਗ੍ਰਾਫਰ ਵਜੋਂ ਕੀਤੀ। ਇਸ ਤੋਂ ਬਾਅਦ ਸੀਨੀਅਰ ਫਿਲਮਕਾਰ ਵੇਤਰੀਮਾਰਨ ਨੇ ਨਿਰਦੇਸ਼ਕ ਦੇ ਤੌਰ ‘ਤੇ ਆਪਣੀ ਪਹਿਲੀ ਫਿਲਮ ਬਣਾਉਣ ‘ਚ ਉਨ੍ਹਾਂ ਦੀ ਮਦਦ ਕੀਤੀ।












