November 10, 2026, 4:32 am
----------- Advertisement -----------
HomeNewsBreaking Newsਕਾਂਸ ਚ ਪਹਿਲੀ ਵਾਰ ਭਾਰਤੀ ਫਿਲਮ ਨੂੰ ਮਿਲਿਆ ਗ੍ਰੈਂਡ ਪ੍ਰਿਕਸ ਅਵਾਰਡ,  ਪਾਇਲ...

ਕਾਂਸ ਚ ਪਹਿਲੀ ਵਾਰ ਭਾਰਤੀ ਫਿਲਮ ਨੂੰ ਮਿਲਿਆ ਗ੍ਰੈਂਡ ਪ੍ਰਿਕਸ ਅਵਾਰਡ,  ਪਾਇਲ ਕਪਾਡੀਆ ਅਵਾਰਡ ਪ੍ਰਾਪਤ ਕਰਨ ਵਾਲੀ ਬਣੀ ਪਹਿਲੀ ਭਾਰਤੀ ਨਿਰਦੇਸ਼ਕ

Published on

----------- Advertisement -----------

ਸਾਡੀ ਫਿਲਮ ਦਾ ਇੱਥੇ ਪ੍ਰੀਮੀਅਰ ਕਰਨ ਲਈ ਕਾਂਸ ਫਿਲਮ ਫੈਸਟੀਵਲ ਦਾ ਧੰਨਵਾਦ। ਕਿਰਪਾ ਕਰਕੇ ਸਾਨੂੰ ਕਿਸੇ ਹੋਰ ਭਾਰਤੀ ਫ਼ਿਲਮ ਲਈ 30 ਸਾਲ ਹੋਰ ਇੰਤਜ਼ਾਰ ਨਾ ਕਰੋ।

ਭਾਰਤੀ ਫਿਲਮ ਨਿਰਮਾਤਾ ਪਾਇਲ ਕਪਾਡੀਆ ਨੇ ਫੈਸਟੀਵਲ ਦਾ ਦੂਜਾ ਸਭ ਤੋਂ ਵੱਕਾਰੀ ਪੁਰਸਕਾਰ ਜਿੱਤਣ ਲਈ ਸ਼ਨੀਵਾਰ ਨੂੰ 77ਵੇਂ ਕਾਂਸ ਫਿਲਮ ਫੈਸਟੀਵਲ ਦੇ ਮੰਚ ‘ਤੇ ਇਹ ਗੱਲ ਕਹੀ।

ਪਾਇਲ ਦੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੂੰ ਇੱਥੇ ਗ੍ਰੈਂਡ ਪ੍ਰਿਕਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਪਾਇਲ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਨਿਰਮਾਤਾ ਬਣ ਗਈ ਹੈ।

ਫਿਲਮ ਦਾ ਪ੍ਰੀਮੀਅਰ 23 ਮਈ ਨੂੰ ਪਾਮ ਡੀ ਓਰ, ਕਾਂਸ ਦੀ ਸਭ ਤੋਂ ਵੱਕਾਰੀ ਸ਼੍ਰੇਣੀ ਦੇ ਤਹਿਤ ਕੀਤਾ ਗਿਆ ਸੀ। 30 ਸਾਲਾਂ ਬਾਅਦ ਇਸ ਸ਼੍ਰੇਣੀ ਵਿੱਚ ਚੁਣੀ ਜਾਣ ਵਾਲੀ ਇਹ ਪਹਿਲੀ ਭਾਰਤੀ ਫ਼ਿਲਮ ਸੀ। ਇਸ ਤੋਂ ਪਹਿਲਾਂ 1994 ‘ਚ ਫਿਲਮ ‘ਸਵਾਹਮ’ ਇਸ ਸ਼੍ਰੇਣੀ ‘ਚ ਨਾਮਜ਼ਦ ਹੋਈ ਸੀ।

ਇਸ ਤੋਂ ਪਹਿਲਾਂ, ਜਦੋਂ ਪਾਇਲ ਕਪਾਡੀਆ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (FTII), ਪੁਣੇ ਵਿੱਚ ਪੜ੍ਹ ਰਹੀ ਸੀ, 2017 ਵਿੱਚ, ਉਸ ਦੀ ਲਘੂ ਫਿਲਮ ‘ਆਫ਼ਟਰਨੂਨ ਕਲਾਉਡਸ’ 70ਵੇਂ ਕਾਂਸ ਫਿਲਮ ਫੈਸਟੀਵਲ ਦੇ ਸਿਨੇਫੌਂਡੇਸ਼ਨ ਹਿੱਸੇ ਵਿੱਚ ਚੁਣੀ ਜਾਣ ਵਾਲੀ ਇਕਲੌਤੀ ਭਾਰਤੀ ਫਿਲਮ ਸੀ।

ਇਸ ਤੋਂ ਬਾਅਦ, 2021 ਵਿੱਚ, ਉਸਦੀ ਡਾਕੂਮੈਂਟਰੀ ‘ਏ ਨਾਈਟ ਆਫ ਨੋਇੰਗ ਨਥਿੰਗ’ ਨੂੰ ਕਾਂਸ ਫਿਲਮ ਫੈਸਟੀਵਲ ਦੇ ਨਿਰਦੇਸ਼ਕਾਂ ਦੀ ਫੋਰਟਨਾਈਟ ਸ਼੍ਰੇਣੀ ਵਿੱਚ ਚੁਣਿਆ ਗਿਆ। ਇੰਨਾ ਹੀ ਨਹੀਂ ਫਿਲਮ ਨੂੰ ਬੈਸਟ ਡਾਕੂਮੈਂਟਰੀ ਦਾ ਗੋਲਡਨ ਆਈ ਐਵਾਰਡ ਵੀ ਮਿਲਿਆ।

77ਵਾਂ ਕਾਂਸ ਫਿਲਮ ਫੈਸਟੀਵਲ ਭਾਰਤ ਲਈ ਇੱਕ ਸ਼ਾਨਦਾਰ ਸਮਾਗਮ ਸੀ। ਇਕ ਪਾਸੇ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਐੱਫ.ਟੀ.ਆਈ.ਆਈ. ਪੁਣੇ ਦੇ ਚਿਦਾਨੰਦ ਐਸ ਨਾਇਕ ਦੀ ਕੰਨੜ ਫਿਲਮ ‘ਸਨਫਲਾਵਰਜ਼: ਵੇਅਰ ਦ ਫਸਟ ਵਨਜ਼ ਟੂ ਨੋ’ ਨੂੰ ‘ਲੇ ਸਿਨੇਫ’ ਸਿਨੇਫੌਂਡੇਸ਼ਨ ਸੈਗਮੈਂਟ ਵਿਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ, ਜਦਕਿ ਦੂਜੇ ਪਾਸੇ ਮਾਨਸੀ ਮਹੇਸ਼ਵਰੀ ਦੀ ਐਨੀਮੇਟਡ ਫਿਲਮ ‘ਬਨੀਹੁੱਡ’ ਨੂੰ ਇਸ ਸੈਗਮੈਂਟ ਵਿੱਚ ਤੀਜਾ ਇਨਾਮ ਮਿਲਿਆ।

ਦੂਜੇ ਪਾਸੇ ਅਨਸੂਯਾ ਸੇਨਗੁਪਤਾ ਨੂੰ ‘ਅਨ ਸਰਟੇਨ ਰਿਗਾਰਡ ਸੀਮੈਂਟ’ ਫਿਲਮ ‘ਦਿ ਸ਼ੇਮਲੈੱਸ’ ‘ਚ ਉਨ੍ਹਾਂ ਦੀ ਯਾਦਗਾਰੀ ਅਦਾਕਾਰੀ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਕੁੱਲ ਮਿਲਾ ਕੇ, ਭਾਰਤ ਨੇ ਇਸ ਸਾਲ ਕਾਂਸ ਵਿੱਚ 4 ਪੁਰਸਕਾਰ ਜਿੱਤੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਵੱਡੀ ਅਪਡੇਟ! ਜਨਵਰੀ ਦੀ ਸ਼ੁਰੂਆਤ ‘ਚ ਹੋ ਸਕਦੈ ਚੋਣਾਂ ਦਾ ਐਲਾਨ

2027 ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਸਰਗਰਮੀਆਂ...

ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ...

ਦੀਵਾਲੀ ਦੀ ਰਾਤ ਚੱਲੀ ਆਤਿਸ਼ਬਾਜੀ ਕਾਰਣ 31 ਥਾਵਾਂ ਤੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

ਦੀਵਾਲੀ ਦੀ ਰਾਤ ਨੂੰ ਚੱਲੀ ਆਤਿਸ਼ਬਾਜੀ ਕਾਰਣ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 31 ਥਾਵਾਂ...

ਦਲੇਰ ਮਹਿੰਦੀ ਨੇ ਉਤਰਾਖੰਡ ਵਿਵਾਦ ‘ਤੇ ਤੋੜੀ ਚੁੱਪੀ, ਕਿਹਾ- “ਸ਼ਬਦਾਂ ‘ਚ ਬਿਆਨ ਕਰਨਾ ਮੁਸ਼ਕਿਲ

ਗਾਇਕ ਦਲੇਰ ਮਹਿੰਦੀ ਨੇ ਉਤਰਾਖੰਡ ਦੇ ਮਾਂ ਕੁੰਜਾਪੁਰੀ ਟੂਰਿਜ਼ਮ ਅਤੇ ਵਿਕਾਸ ਮੇਲੇ ਵਿੱਚ ਆਪਣੇ...

ਭਿਆਨਕ ਹਾਦਸੇ ’ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਪਾਣੀਪਤ-ਖਾਤਿਮਾ ਹਾਈਵੇਅ 'ਤੇ ਟੀਟਾਵੀ ਖੇਤਰ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ...

ਛੱਤੀਸਗੜ੍ਹ : ਦੀਵਾਲੀ ਮਨਾ ਕੇ ਪਿੰਡ ਵਾਪਸ ਪਰਤ ਰਹੇ ਪਰਿਵਾਰ ਦੀ ਨਦੀ ‘ਚ ਡਿੱਗੀ ਕਾਰ, ਪਤੀ-ਪਤਨੀ ਸਣੇ 2 ਬੱਚਿਆਂ ਦੀ ਮੌਤ

ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਦੀਵਾਲੀ ਵਾਲੀ ਰਾਤ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ...

ਪਰਵਿੰਦਰ ਝੋਟੇ ਦੀ ਅੰਤਿਮ ਅਰਦਾਸ ਹੋਵੇਗੀ 15 ਨਵੰਬਰ ਨੂੰ, ਕੱਲ੍ਹ ਮਾਨਸਾ ‘ਚ ਹੋਇਆ ਸੀ ਅੰਤਿਮ ਸਸਕਾਰ

ਮਾਨਸਾ ਦੇ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਝੋਟੇ ਦੀ ਅੰਤਿਮ ਅਰਦਾਸ 15 ਨਵੰਬਰ ਨੂੰ ਹੋਵੇਗੀ।...

MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਹੋਇਆ ਦਿਹਾਂਤ, 84 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਐਤਵਾਰ ਸ਼ਾਮ...

ਦੀਵਾਲੀ ਮਗਰੋਂ ਲੁਧਿਆਣਾ ਦੀ ਹਵਾ ਹੋਈ ਜ਼ਹਿਰੀਲੀ, AQI 300 ਪਾਰ; 3 ਦਿਨ ਧੁੰਦ ਦਾ ਅਲਰਟ

ਦੀਵਾਲੀ ਤੋਂ ਬਾਅਦ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਲੁਧਿਆਣਾ ਤੇ ਮੰਡੀ...