ਪੁਲਕਿਤ ਸਮਰਾਟ ਸਟਾਰਰ ਫਿਲਮ ‘ਫੁਕਰੇ 3’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਫੁਕਰੇ ਫਰੈਂਚਾਇਜ਼ੀ ਦੀ ਪਹਿਲੀ ਫਿਲਮ ‘ਫੁਕਰੇ’ 2013 ‘ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ 2017 ‘ਚ ‘ਫੁਕਰੇ ਰਿਟਰਨਜ਼’ ਆਈ। ਹੁਣ ਇਸ ਫਰੈਂਚਾਇਜ਼ੀ ਦੀ ਫਿਲਮ ‘ਫੁਕਰੇ 3’ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪੁਲਕਿਤ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਉਹ ਫਿਲਮ ਦਾ ਕਲੈਪਬੋਰਡ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ
ਜਦਕਿ ਦੂਜੀ ਤਸਵੀਰ ‘ਚ ਉਹ ਸਹਿ-ਕਲਾਕਾਰ ਵਰੁਣ ਸ਼ਰਮਾ, ਮਨਜੋਤ ਸਿੰਘ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਪੁਲਕਿਤ ਨੇ ਆਪਣੀ ਫੋਟੋ ਦੇ ਨਾਲ ਕੈਪਸ਼ਨ ‘ਚ ਲਿਖਿਆ ਕਿ ‘ਫੁਕਰੇ 3’ ਤੁਹਾਡੀ ਸੇਵਾ ‘ਚ ਹੈ। ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਫਿਲਮ ਨੂੰ ਮ੍ਰਿਗਦੀਪ ਸਿੰਘ ਲਾਂਬਾ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਪਹਿਲੀ ‘ਫੁਕਰੇ’ ਅਤੇ ‘ਫੁਕਰੇ ਰਿਟਰਨਜ਼’ ਦਾ ਨਿਰਦੇਸ਼ਨ ਵੀ ਮ੍ਰਿਗਦੀਪ ਸਿੰਘ ਨੇ ਕੀਤਾ ਸੀ। ਇਸ ਦੇ ਨਾਲ ਹੀ ਇਹ ਫਿਲਮ ਰਿਤੇਸ਼ ਸਿੱਧਵਾਂ ਅਤੇ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਹੈ। ਇਸ ਫਿਲਮ ‘ਚ ਪੁਲਕਿਤ ਤੋਂ ਇਲਾਵਾ ਰਿਚਾ ਚੱਢਾ, ਪੰਕਜ ਤ੍ਰਿਪਾਠੀ, ਵਰੁਣ ਸ਼ਰਮਾ ਨਜ਼ਰ ਆਉਣਗੇ।












