ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ਮੁਟਿਆਰੇ ਨੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਆਪਣੇ ਹਰ ਗੀਤ ਅਤੇ ਫਿਲਮ ਵਿੱਚ ਨਿਭਾਈ ਗਈ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਿਤਾਰੇ ਗਿੱਪੀ ਗਰੇਵਾਲ ਤੇ ਓਲੀਆ ਕ੍ਰਿਵੇਂਦਾ ਦਾ ਨਵਾਂ ਗੀਤ ‘ਮੁਟਿਆਰੇ ਨੀਂ ਵੀ ਰਿਲੀਜ਼ ਹੋ ਗਿਆ ਹੈ, ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਗਿੱਪੀ ਗਰੇਵਾਲ ਦਾ ਇਹ ਗੀਤ ਮਾਡਲ ਓਲੀਆ ਕ੍ਰਿਵੇਂਦਾ ਨਾਲ ਹੈ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਉਨ੍ਹਾਂ ਨੇ ਹੀ ਇਸ ਨੂੰ ਕੰਪੋਜ਼ ਵੀ ਕੀਤਾ ਹੈ। ਇਸ ਗਾਣੇ ਦਾ ਸੰਗੀਤ ਐਵੀ ਸਰਾ ਨੇ ਦਿੱਤਾ। ਗੀਤ ਦੀ ਵੀਡੀਓ ਦਾ ਡਾਇਰੈਕਸ਼ਨ ਸੁੱਖ ਸੰਘੇੜਾ ਨੇ ਕੀਤਾ ਹੈ ਅਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿੰਕ ਕੰਪਨੀ, ‘ਹੰਬਲ ਮਿਊਜ਼ਿਕ’ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵਿੱਚ ਮਾਡਲ ਓਲੀਆ ਕ੍ਰਿਵੇਂਦਾ ਨਾਲ ਪਹਾੜਾਂ ਵਿੱਚ ਵਿਖਾਈ ਦੇ ਰਹੇ ਹਨ।
‘ਮੁਟਿਆਰੇ ਨੀ’ ਗੀਤ ‘ਚ ਗਿੱਪੀ ਗਰੇਵਾਲ ਆਪਣੀ ਪ੍ਰੇਮਿਕਾ ਓਲੀਆ ਕ੍ਰਿਵੇਂਦਾ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਇਹ ਵੀ ਦੱਸਦਾ ਰਿਹਾ ਹੈ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ। ਗਿੱਪੀ ਗਰੇਵਾਲ ਪੰਜਾਬੀ ਮਨੋਰੰਜਨ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਫਿਲਮਾਂ ਅਤੇ ਗੀਤਾਂ ਨਾਲ ਮੋਹ ਲੈਂਦੇ ਹਨ। ਲੰਬੇ ਸਮੇਂ ਤੋਂ ਬਾਅਦ, ਗਿੱਪੀ ਗਰੇਵਾਲ ਆਖਰਕਾਰ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁ ਬ ਰੁ ਚੁੱਕੇ ਹਨ। ਉਹ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਵਿੱਚ ਬਹੁਤ ਰੁੱਝਿਆ ਹੋਇਆ ਹੈ। ਇਸ ਲਈ, ਉਹ ਆਪਣੇ ਸੰਗੀਤਕ ਟਰੈਕ ਤੋਂ ਥੋੜ੍ਹਾ ਦੂਰ ਹੋ ਗਿਆ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਨੇ ਫਿਲਮਾਂ ਲਈ ਗੀਤ ਗਾਏ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਜਲਦ ਹੀ ਅਦਾਕਾਰਾ ਤਾਨੀਆ ਨਾਲ ਆਪਣੀ ਨਵੀਂ ਫਿਲਮ ਲੈ ਕੇ ਹਾਜ਼ਰ ਹੋਣਗੇ। ਹਾਲਾਂਕਿ ਇਸ ਫਿਲਮ ਦਾ ਹਾਲੇ ਤੱਕ ਅਧਿਕਾਰਕ ਤੌਰ ਤੇ ਕੋਈ ਖੁਲਾਸਾ ਨਹੀਂ ਹੋਇਆ ਹੈ। ਪਰ ਤਾਨੀਆ ਅਤੇ ਗਿੱਪੀ ਵੱਲੋਂ ਇੱਕ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਸੀ।













