ਪਿਛਲੇ ਕੁਝ ਦਿਨਾਂ ਤੋਂ ਗਿੱਪੀ ਗਰੇਵਾਲ ਦੇ ਘਰ ‘ਚ ਵਿਆਹ ਦਾ ਜਸ਼ਨ ਚੱਲ ਰਿਹਾ ਹੈ। ਜਿਸ ਕਰਕੇ ਇੱਕ ਤੋਂ ਬਾਅਦ ਕਈ ਪ੍ਰੋਗਰਾਮ ਹੋ ਰਹੇ ਨੇ ,ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ।
https://www.instagram.com/p/CYWNMUfNESE/?utm_source=ig_embed&utm_campaign=embed_video_watch_again
ਵਿਆਹ ‘ਚ ਪੰਜਾਬੀ ਕਲਾਕਾਰ ਪਹੁੰਚ ਕੇ ਆਪਣੇ ਗੀਤਾਂ ਦੇ ਨਾਲ ਰੰਗ ਬੰਨ ਰਹੇ ਨੇ। ਦੱਸ ਦਈਏ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਦੇਖ ਸਕਦੇ ਗਿੱਪੀ ਗਰੇਵਾਲ ਨਵੀਂ ਵਿਆਹੀ ਜੋੜੀ ਦੇ ਨਾਲ ਨਜ਼ਰ ਆ ਰਹੇ ਨੇ।

ਇਸ ਵੀਡੀਓ ‘ਚ ਉਨ੍ਹਾਂ ਦੀ ਮੰਮੀ, ਵੱਡੇ ਭਰਾ-ਭਰਜਾਈ ਅਤੇ ਪਤਨੀ ਵੀ ਨਜ਼ਰ ਆ ਰਹੇ ਨੇ। ਗਿੱਪੀ ਗਰੇਵਾਲ ਦੀ ਭਤੀਜੀ ਨੇ ਆਪਣੇ ਚਾਚੂ ਦਾ ਹੱਥ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਵੱਡੀ ਗਿਣਤੀ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹੁੰਚੇ ਸਨ।

ਦਿੱਗਜ ਐਕਟਰ ਬੱਬੂ ਮਾਨ ਵੀ ਮੁਸਕਾਨ ਗਰੇਵਾਲ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਨਜ਼ਰ ਆਏ।ਵਿਆਹ ‘ਚ ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਏ। ਦੱਸ ਦਈਏ ਇਸ ਤੋਂ ਪਹਿਲਾਂ ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।

ਜਿਸ ਚ ਉਹ ਮੁਸਕਾਨ ਦੇ ਸੰਗੀਤ ਸੈਰੇਮਨੀ ‘ਚ ਸੁਹਾਗ ਗਾਉਂਦੇ ਹੋਏ ਨਜ਼ਰ ਆਏ ਸੀ। ਹਾਲ ਹੀ ਵਿੱਚ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਸ਼ਿੰਦਾ ਗਰੇਵਾਲ ਆਪਣੇ ਵੱਡੇ ਭਰਾ ਦੇ ਨਾਲ ਜੰਮ ਕੇ ਭੰਗੜਾ ਪਾ ਰਿਹਾ ਹੈ।

ਉਹ ਪੰਜਾਬੀ ਗੀਤ ਪੁੱਤ ਜੱਟਾਂ ਦੇ ਉੱਤੇ ਕਮਾਲ ਦਾ ਭੰਗੜਾ ਪਾ ਰਹੇ ਨੇ। ਦੋਵਾਂ ਨੇ ਇੱਕੋ ਜਿਹੇ ਬਲੈਕ ਰੰਗ ਦੇ ਸਟਾਈਲਿਸ਼ ਪੈਂਟ ਕੋਟ ਪਾਏ ਹੋਏ ਨੇ ਅਤੇ ਨਾਲ ਹੀ ਪੱਗਾਂ ਵੀ ਬੰਨੀਆਂ ਹੋਈਆਂ ਨੇ। ਦੋਵਾਂ ਦੀ ਇਹ ਸਰਦਾਰੀ ਲੁੱਕ ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ। ਇਹ ਵੀਡੀਓ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ਿੰਦਾ ਗਰੇਵਾਲ ਦੀ ਇੱਕ ਵੀਡੀਓ ਆਪਣੀ ਮੰਮੀ ਰਵਨੀਤ ਕੌਰ ਗਰੇਵਾਲ ਦੇ ਨਾਲ ਵਾਇਰਲ ਹੋਈ ਸੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ।











