ਬਿੱਗ ਬੌਸ ‘ਚ ‘ਪੰਜਾਬ ਦੀ ਕੈਟਰੀਨਾ’ ਦੇ ਨਾਂ ਨਾਲ ਸ਼ਹਿਨਾਜ਼ ਗਿੱਲ ਕਾਫੀ ਚਰਚਾ ‘ਚ ਰਹੀ ਸੀ। ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਸ਼ਹਿਨਾਜ਼ ਗਿੱਲ ਦਾ ਜਨਮ ਦਿਨ ਹੈ । ਸੋਸ਼ਲ ਮੀਡੀਆ ‘ਤੇ ਸਵੇਰ ਤੋਂ ਹੀ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਗੁਰਬਾਜ਼ ਨੇ ਵੀ ਆਪਣੇ ਕਿਊਟ ਜਿਹੇ ਅੰਦਾਜ਼ ਦੇ ਨਾਲ ਸ਼ਹਿਨਾਜ਼ ਨੂੰ ਵਿਸ਼ ਕੀਤਾ ਹੈ।

ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਪੇਜ਼ ਉੱਤੇ ਇੱਕ ਵੀਡੀਓ ਅਪਲੋਡ ਕੀਤਾ ਗਿਆ ਹੈ। ਜਿਸ ‘ਚ ਸ਼ਹਿਨਾਜ਼ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਤੇ ਉਸ ਉੱਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਗਿਆ ਹੈ- ਹੈਪੀ ਬਰਥਡੇਅ ਸ਼ਹਿਨਾਜ਼ ਗਿੱਲ ਦੀਦੀ। ਦੱਸ ਦਈਏ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਸ਼ਹਿਨਾਜ਼ ਗਿੱਲ ਕੈਨੇਡਾ ਗਈ ਸੀ। ਦਰਸ਼ਕਾਂ ਨੂੰ ਸ਼ਹਿਨਾਜ਼ ਤੇ ਗੁਰਬਾਜ਼ ਦਾ ਕਿਊਟ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।
ਜਿਸ ਕਰਕੇ ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅੱਜ ਸ਼ਹਿਨਾਜ਼ ਨੇ ਆਪਣੇ ਦਮ ‘ਤੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸ਼ਹਿਨਾਜ਼ ਨੇ ਮੋਸਟ ਡਿਜ਼ਾਇਰੇਬਲ ਵੂਮੈਨ 2019 ਅਤੇ 2020 ਵਿੱਚ ਟਾਪ 20 ਵਿੱਚ ਆਪਣੀ ਜਗ੍ਹਾ ਬਣਾਈ ਸੀ। ਉਹ ਫਿਲਮਫੇਅਰ ਦੇ ਡਿਜੀਟਲ ਕਵਰ ਪੇਜ ‘ਤੇ ਵੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਸ ਨੂੰ ਪ੍ਰੋਮਿਸਿੰਗ ਫਰੈਸ਼ ਫੇਸ ਦਾ ਸਨਮਾਨ ਵੀ ਮਿਲਿਆ ਚੁੱਕਾ ਹੈ।












