ਹੰਸਿਕਾ ਅਤੇ ਸੋਹੇਲ ਹਾਲ ਹੀ ਵਿੱਚ 4 ਦਸੰਬਰ 2022 ਨੂੰ ਵਿਆਹ ਦੇ ਬੰਧਨ ਚ ਬੱਝ ਗਏ ਹਨ। ਹੰਸਿਕਾ ਮੋਟਵਾਨੀ ਨੇ ਆਪਣੇ ਘਰੇਲੂ ਜੀਵਨ ਦੀ ਸ਼ੁਰੂਆਤ ਕਰ ਲਈ ਹੈ। ਉਸਨੇ ਪਹਿਲੀ ਰਸੋਈ ਵਿੱਚ ਆਪਣੇ ਪਤੀ ਸੋਹੇਲ ਕਥੂਰੀਆ ਲਈ ਵਿਆਹ ਤੋਂ ਬਾਅਦ ਪਹਿਲੀ ਵਾਰ ਮਿੱਠਾ ਬਣਾਇਆ। ਸੋਹੇਲ ਨੇ ਇਸ ਪਲ ਨੂੰ ਕੈਦ ਕਰਕੇ ਇੰਸਟਾ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਹੰਸਿਕਾ ਨੇ ਆਪਣੀ ‘ਪਹਿਲੀ ਰਸੋਈ’ ਵਿੱਚ ਹਲਵਾ ਬਣਾਇਆ। 8 ਦਸੰਬਰ ਨੂੰ ਹੰਸਿਕਾ ਦੇ ਪਤੀ ਸੋਹੇਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਹੰਸਿਕਾ ਪਿਆਰੀ ਦੀ ਫੋਟੋ ਸ਼ੇਅਰ ਕੀਤੀ, ਜਿਸ ‘ਚ ਅਭਿਨੇਤਰੀ ਨੀਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਸੀ। ਆਪਣੇ ਗਲੇ ਵਿਚ ਮੰਗਲਸੂਤਰ ਅਤੇ ਹੱਥਾਂ ਚੂੜੀਆਂ ਪਾਈਆਂ ਹੋਈਆਂ ਸਨ। ਫੋਟੋ ‘ਚ ਹੰਸਿਕਾ ਕਟੋਰੀ ‘ਚ ਹਲਵਾ ਪਾਉਂਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ ‘ਤੇ ਇਕ ਵੱਡੀ ਮੁਸਕਰਾਹਟ ਵੀ ਦਿਖਾਈ ਦਿੱਤੀ। ਸੋਹੇਲ ਨੇ ਫੋਟੋ ਨੂੰ “ਪਹਿਲੀ ਰਸੋਈ” ਕੈਪਸ਼ਨ ਨਾਲ ਸਾਂਝਾ ਕੀਤਾ।









