May 26, 2026, 3:07 am
----------- Advertisement -----------
HomeNewsEntertainmentਕੁੱਝ ਇਸ ਤਰਾਂ ਮਨਾਇਆ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣਾ ਜਨਮਦਿਨ ,ਦੇਖੋ...

ਕੁੱਝ ਇਸ ਤਰਾਂ ਮਨਾਇਆ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣਾ ਜਨਮਦਿਨ ,ਦੇਖੋ ਵੀਡੀਓ

Published on

----------- Advertisement -----------

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਜਿਹਨਾਂ ਨੇ ਹੁਣ ਤੱਕ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ਤੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਸੁਨੰਦਾ ਸ਼ਰਮਾ ਅੱਜ ਆਪਣੇ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਫੈਨਜ਼ ਤੇ ਸਾਥੀ ਕਲਾਕਾਰ ਪੋਸਟਾਂ ਪਾ ਕੇ ਸੁਨੰਦਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਅਜਿਹੇ ‘ਚ ਸੁਨੰਦਾ ਸ਼ਰਮਾ ਦਾ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਆਪਣੀ ਦੋ ਖ਼ਾਸ ਸਹੇਲੀਆਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਸੁਨੰਦਾ ਰਮਣੀਕ ਤੇ ਸਿਮਰਿਤਾ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।

ਇਸ ਖ਼ਾਸ ਮੌਕੇ ਉੱਤੇ ਦੋਵਾਂ ਸਹੇਲੀਆਂ ਨੇ ਸੁਨੰਦਾ ਦੇ ਨਾਂਅ ਦੀ ਬੋਲੀ ਵੀ ਪਾਈ ਅਤੇ ਤਿੰਨੋ ਜਣੀਆਂ ਗਿੱਧਾ ਪਾਉਂਦੀਆਂ ਹੋਈਆਂ ਨਜ਼ਰ ਆਈਆਂ।ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਮਣੀਕ ਤੇ ਸਿਮਰਿਤਾ ਨੇ ਲਿਖਿਆ ਹੈ- ‘ਬਾਰੀ ਬਰਸੀ ਖੱਟਣ ਗਿਆ ਸੀ…ਖੱਟ ਕੇ ਲਿਆਂਦਾ ਰੰਦਾ….ਹੈਪੀ ਬਰਡੇ – Happy birthday ਜਨਮਦਿਨ ਦੀਆਂ ਬਹੁਤ – ਬਹੁਤ ਮੁਬਾਰਕਾਂ ਸੁਨੰਦਾ’ ਤੇ ਨਾਲ ਹੀ ਉਨ੍ਹਾਂ ਸੁਨੰਦਾ ਨੂੰ ਟੈਗ ਕੀਤਾ ਹੈ। ਗਾਇਕਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁਨੰਦਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਸੁਨੰਦਾ ਸ਼ਰਮਾ ਦੇ ਹੁਣ ਤੱਕ ਬਹੁਤ ਸਾਰੀ ਗੀਤ ਆ ਚੁਕੇ ਹਨ ਜਿਹਨਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਸੁਨੰਦਾ ਦੇ ਗੀਤ – ਪਟਾਕੇ , ਜਾਨੀ ਤੇਰਾ ਨਾਮ , ਪਾਗਲ ਨਹੀਂ ਹੋਣਾ , ਦੂਜੀ ਵਾਰ ਪਿਆਰ , ਬਿੱਲੀ ਅੱਖ , ਬਾਰਿਸ਼ ਕੀ ਜਾਏ ਤੇ ਸੈਂਡਲ ਆਦਿ ਵਰਗੇ ਹਿੱਟ ਗੀਤ ਜਿਹਨਾ ਨੇ ਧਮਾਲਾਂ ਪਾਈਆਂ ਸਨ। ਸੁਨੰਦਾ ਸ਼ਰਮਾ ਗੀਤਾਂ ਦੇ ਨਾਲ – ਨਾਲ ਕੁੱਝ ਫਿਲਮਾਂ ਦੇ ਵਿੱਚ ਆ ਚੁਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...