July 24, 2026, 7:07 pm
----------- Advertisement -----------
HomeNewsEntertainmentਹੇਮਾ ਮਾਲਿਨੀ ਦੇ ਜਨਮਦਿਨ ਮੌਕੇ ਜਾਣੋ ਉਹਨਾਂ ਦੇ ਫ਼ਿਲਮੀ ਕਰੀਅਰ ਤੋਂ ਲੈ...

ਹੇਮਾ ਮਾਲਿਨੀ ਦੇ ਜਨਮਦਿਨ ਮੌਕੇ ਜਾਣੋ ਉਹਨਾਂ ਦੇ ਫ਼ਿਲਮੀ ਕਰੀਅਰ ਤੋਂ ਲੈ ਕੇ ਨਿੱਜੀ ਜ਼ਿੰਦਗੀ ਦਾ ਸਫ਼ਰ

Published on

----------- Advertisement -----------

ਹਿੰਦੀ ਸਿਨੇਮਾ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਅਮਾਨਕੁਡੀ ਵਿੱਚ ਹੋਇਆ ਸੀ। ਹੇਮਾ ਨੇ ਫਿਲਮੀ ਦੁਨੀਆ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। ਉਹ ਸਿਰਫ 14 ਸਾਲ ਦੀ ਸੀ ਜਦੋਂ ਉਹ ਫਿਲਮਾਂ ‘ਚ ਆਈ ਅਤੇ ਦੇਖਦੇ ਹੀ ਦੇਖਦੇ ਉਹ ਇਸ ਸਿਨੇਮਾ ਜਗਤ ਦੀ ਡਰੀਮ ਗਰਲ ਬਣ ਗਈ। ਹੇਮਾ ਮਾਲਿਨੀ ਆਪਣੇ ਕਰੀਅਰ ਦੌਰਾਨ ਅਮਿਤਾਬ ਬੱਚਨ, ਧਰਮਿੰਦਰ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਵਰਗੇ ਕਈ ਅਦਾਕਾਰਾਂ ਨਾਲ ਕੰਮ ਕੀਤਾ । ਉਹਨਾਂ ਨੇ 150 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ।1970 ਵਿੱਚ ਹੇਮਾ ਮਾਲਿਨੀ ਦਾ ਵਿਆਹ ਬਾਲੀਵੁੱਡ ਐਕਟਰ ਧਰਮਿੰਦਰ ਨਾਲ ਹੋਇਆ ।

ਦੋਵੇਂ ਜਣੇ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਦੇ ਮਾਪੇ ਨੇ । ਹੇਮਾ ਮਾਲਿਨੀ ਧਰਮਿੰਦਰ ਦੀ ਦੂਜੀ ਪਤਨੀ ਨੇ । ਹੇਮਾ ਮਾਲਿਨੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਨੇ ਹੇਮਾ ਮਾਲਿਨੀ ਦੇ ਪਿਤਾ ਵੀਐਸਆਰ ਚੱਕਰਵਰਤੀ ਤਾਮਿਲ ਫਿਲਮਾਂ ਦਾ ਨਿਰਮਾਤਾ ਸੀ। ਹੇਮਾ ਮਾਲਿਨੀ ਨੇ ਪਹਿਲੀ ਵਾਰ 1961 ਵਿਚ ਤੇਲਗੂ ਫਿਲਮ ਤਪਾਂਦਵਾ ਵਨਵਾਸਨ ਵਿਚ ਇਕ ਡਾਂਸਰ ਦੀ ਭੂਮਿਕਾ ਨਿਭਾਈ ਸੀ। ਉਸੇ ਸਮੇਂ, ਹੇਮਾ ਮਾਲਿਨੀ ਨੇ ਹਿੰਦੀ ਸਿਨੇਮਾ ਵਿੱਚ ਫਿਲਮ ਸਪਨਾ ਕਾ ਸੌਦਾਗਰ (1968) ਵਿੱਚ ਦਾਖਲਾ ਲਿਆ ਸੀ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਅਦਾਕਾਰ ਰਾਜ ਕਪੂਰ ਵੀ ਸਨ। ਰਾਜ ਕਪੂਰ ਨੇ ਹੇਮਾ ਮਾਲਿਨੀ ਲਈ ਕਿਹਾ ਸੀ – ਇਕ ਦਿਨ ਇਹ ਲੜਕੀ ਸਿਨੇਮਾ ਦੀ ਇਕ ਬਹੁਤ ਵੱਡੀ ਸਟਾਰ ਬਣ ਜਾਵੇਗੀ।ਖ਼ਬਰਾਂ ਅਨੁਸਾਰ, ਸਿਰਫ ਚੌਦਾਂ ਸਾਲ ਦੀ ਉਮਰ ਤੋਂ ਹੀ ਫਿਲਮ ਨਿਰਮਾਤਾਵਾਂ ਨੇ ਹੇਮਾ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਸਿਰਫ ਇੰਨਾ ਹੀ ਨਹੀਂ, ਉਸਦਾ ਫੋਟੋ ਸੈਸ਼ਨ ਸਾੜ੍ਹੀ ਵਿਚ ਵੀ ਕਰਵਾਇਆ ਗਿਆ ਸੀ ਤਾਂ ਕਿ ਉਹ ਆਪਣੀ ਉਮਰ ਤੋਂ ਵੀ ਵੱਡਾ ਦਿਖਾਈ ਦੇਵੇ

ਹੇਮਾ ਮਾਲਿਨੀ ਇੰਨੀ ਖੂਬਸੂਰਤ ਸੀ ਕਿ ਬਾਲੀਵੁੱਡ ਅਭਿਨੇਤਾ ਜਿਤੇਂਦਰ ਅਤੇ ਸੰਜੀਵ ਕੁਮਾਰ ਸਮੇਤ ਕਈ ਹੋਰ ਸਿਤਾਰੇ ਹੇਮਾ ਮਾਲਿਨੀ ਦੇ ਲਈ ਪਾਗਲ ਸਨ। ਪਰ ਹੇਮਾ ਮਾਲਿਨੀ ਦਾ ਦਿਲ ਧਰਮਿੰਦਰ ‘ਤੇ ਆ ਗਿਆ। ਜਿੱਥੇ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਹਿਲੀ ਪਤਨੀ ਅਤੇ ਬੱਚੇ ਉਨ੍ਹਾਂ ਨਾਲ ਨਾਰਾਜ਼ ਹੋਣ ਲੱਗੇ। ਹੇਮਾ ਮਾਲਿਨੀ ਅਤੇ ਧਰਮਿੰਦਰ ਲਈ ਇੱਕ ਹੋਣਾ ਇੰਨਾ ਆਸਾਨ ਨਹੀਂ ਸੀ। ਪਹਿਲਾਂ ਤੋਂ ਹੀ ਵਿਆਹੇ ਹੋਣ ਕਾਰਨ ਧਰਮਿੰਦਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ‘ਚ ਉਹ ਹੇਮਾ ਨਾਲ ਦੂਜੀ ਵਾਰ ਵਿਆਹ ਨਹੀਂ ਕਰ ਸਕੇ ਅਤੇ ਉਹ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣਾ ਵੀ ਨਹੀਂ ਚਾਹੁੰਦੇ ਸਨ। ਇਸ ਕਾਰਨ ਅਦਾਕਾਰ ਨੇ ਆਪਣਾ ਧਰਮ ਬਦਲ ਲਿਆ। ਕਿਹਾ ਜਾਂਦਾ ਹੈ ਕਿ ਧਰਮਿੰਦਰ ਨੇ ਇਸਲਾਮ ਅਪਣਾ ਲਿਆ ਅਤੇ ਆਪਣਾ ਨਾਂ ਬਦਲ ਕੇ ਦਿਲਾਵਰ ਖਾਨ ਰੱਖ ਲਿਆ, ਜਦੋਂ ਕਿ ਹੇਮਾ ਨੇ ਆਪਣਾ ਨਾਂ ਆਇਸ਼ਾ ਬੀਆਰ ਚੱਕਰਵਰਤੀ ਰੱਖ ਲਿਆ। ਇਸ ਤੋਂ ਬਾਅਦ ਦੋਹਾਂ ਨੇ 1980 ‘ਚ ਵਿਆਹ ਕਰ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਸਿੰਘ ਦਾ ‘ਵਾਂਟੇਡ’ ਸਾਥੀ ਗ੍ਰਿਫਤਾਰ, ਪੁਲਿਸ ਨੇ ਵਿਕਰਮਜੀਤ ਸਿੰਘ ਨੂੰ ਭਾਰਤ-ਨੇਪਾਲ ਬਾਰਡਰ ਤੋਂ ਕੀਤਾ ਕਾਬੂ

MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ...

ਦਾਖਾ : ਚੱਲਦੀ ਸਕਾਰਪੀਓ ਵਿਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਜੀਵਨ ਲੀਲਾ ਕੀਤੀ ਸਮਾਪਤ

ਲੁਧਿਆਣਾ ਦੇ ਪਿੰਡ ਦਾਖਾ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ। ਨੌਜਵਾਨ ਨੇ ਸਕਾਰਪੀਓ...

ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ

ਇੱਥੇ ਇੱਕ ਮੰਤਰੀ ਵਿੱਚ ਇੱਕ ਵਿਅਕਤੀ ਵੱਲੋਂ ਤਿੰਨ ਭੈਣਾਂ ਨਾਲ ਵਿਆਹ ਕਰਨ ਦੀਆਂ ਵੀਡੀਓਜ਼...

ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ; ਜਥੇਦਾਰ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੁਨੇਹਾ

ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ...

ਦਿੱਲੀ ‘ਚ ਅਗਲੇ ਹੁਕਮਾਂ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

 ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।...

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਕਸੂਤੇ ਫਸੇ ਹਨ। ਉਨ੍ਹਾਂ ਖਿਲਾਫ ਮਾਰਕੁੱਟ, ਜ਼ਬਰਦਸਤੀ ਬੰਧਕ ਬਣਾਉਣ...

ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ

ਪੇਪਰ ਲੀਕ ਖਿਲਾਫ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ 27ਵੇਂ ਦਿਨ ਭੁੱਖ ਹੜਤਾਲ...

PM ਮੋਦੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ‘ਪੇਪਰ ਲੀਕ ‘ਤੇ ਕੈਬਨਿਟ ਲਵੇਗੀ ਸਖਤ ਫੈਸਲਾ, ਜਲਦ ਪਾਸ ਕਰਾਂਗੇ ਬਿੱਲ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਦੇਰ ਰਾਤ 12 ਵਜੇ ਵਿਦਿਆਰਥੀਆਂ ਲਈ ਇਕ ਵੀਡੀਓ...