October 29, 2026, 1:17 am
----------- Advertisement -----------
HomeNewsEntertainmentਜ਼ਬਰਦਸਤ ਐਕਸ਼ਨ ਅਵਤਾਰ 'ਚ ਨਜ਼ਰ ਆਏ ਟਾਈਗਰ ਸ਼ਰਾਫ, ਰਿਲੀਜ਼ ਹੋਇਆ Heropanti 2...

ਜ਼ਬਰਦਸਤ ਐਕਸ਼ਨ ਅਵਤਾਰ ‘ਚ ਨਜ਼ਰ ਆਏ ਟਾਈਗਰ ਸ਼ਰਾਫ, ਰਿਲੀਜ਼ ਹੋਇਆ Heropanti 2 ਦਾ ਟ੍ਰੇਲਰ

Published on

----------- Advertisement -----------

ਬਾਲੀਵੁੱਡ ਦੇ ਮਨਮੋਹਕ ਅਤੇ ਐਕਸ਼ਨ ਹੀਰੋ ਟਾਈਗਰ ਸ਼ਰਾਫ ਇਸ ਸਮੇਂ ਆਪਣੀ ਮੋਸਟ ਅਵੇਟਿਡ ਫਿਲਮ ਹੀਰੋਪੰਤੀ 2 ਨੂੰ ਲੈ ਕੇ ਸੁਰਖੀਆਂ ‘ਚ ਹਨ। ਟਾਈਗਰ ਸਾਜਿਦ ਨਾਡਿਆਡਵਾਲਾ ਨਾਲ ਇੱਕ ਵਾਰ ਫਿਰ ਗਰਜਣ ਲਈ ਤਿਆਰ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਦੌਰਾਨ ਮੇਕਰਸ ਨੇ ਹੀਰੋਪੰਤੀ 2 ਦਾ ਧਮਾਕੇਦਾਰ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ ਅਤੇ ਬਬਲੂ ਫਿਰ ਤੋਂ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਟਰੇਲਰ ‘ਚ ਟਾਈਗਰ ਸ਼ਰਾਫ ਜ਼ਬਰਦਸਤ ਐਕਸ਼ਨ ਅਵਤਾਰ ‘ਚ ਨਜ਼ਰ ਆ ਰਹੇ ਹਨ। ਟਾਈਗਰ ਸ਼ਰਾਫ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੀਰੋਪੰਤੀ 2 ਦਾ ਟ੍ਰੇਲਰ ਵੀ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਅਸਲੀ ਹੀਰੋਪੰਤੀ ਲੋਕਾਂ ਨੂੰ ਜਿੱਤਣ ‘ਚ ਹੈ, ਬਬਲੂ ਤੁਹਾਡੇ ਲੋਕਾਂ ਦਾ ਦਿਲ ਜਿੱਤਣ ਆਇਆ ਹੈ।

YouTube player

ਫਿਲਮ ਦੇ ਟ੍ਰੇਲਰ ਨੂੰ ਸੈਲੇਬਸ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੀਰੋਪੰਤੀ 2 ਦੇ ਟ੍ਰੇਲਰ ‘ਚ ਬਬਲੂ ਯਾਨੀ ਟਾਈਗਰ ਸ਼ਰਾਫ ਐਕਸ਼ਨ ਅਵਤਾਰ ‘ਚ ਨਜ਼ਰ ਆ ਰਹੇ ਹਨ, ਉਥੇ ਹੀ ਸਾਈਬਰ ਦੁਨੀਆ ਦੇ ਬਾਦਸ਼ਾਹ ਲੈਲਾ ਯਾਨੀ ਨਵਾਜ਼ੂਦੀਨ ਸਿੱਦੀਕੀ ਦੀ ਵੀ ਝਲਕ ਦੇਖਣ ਨੂੰ ਮਿਲੀ। ਇਸ ਟ੍ਰੇਲਰ ‘ਚ ਜਿੱਥੇ ਇਮੋਸ਼ਨ ਦੇਖਣ ਨੂੰ ਮਿਲਿਆ ਹੈ, ਉੱਥੇ ਹੀ ਜ਼ਬਰਦਸਤ ਥ੍ਰਿਲਰ ਵੀ ਹੈ। ਟ੍ਰੇਲਰ ਵਿੱਚ ਬਬਲੂ ਦਾ ਗੁੱਸਾ, ਦਰਦ ਅਤੇ ਜਨੂੰਨ ਦਿਖਾਇਆ ਗਿਆ ਹੈ। ਟ੍ਰੇਲਰ ਕਾਫੀ ਧਮਾਕੇਦਾਰ ਹੈ। ਫਿਲਮ ਹੀਰੋਪੰਤੀ ਵਿੱਚ ਜਿੱਥੇ ਇੱਕ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਸੀ, ਉਸ ਦੀ ਗੱਲ ਕਰੀਏ ਤਾਂ ਹੀਰੋਪੰਤੀ 2 ਦੀ ਕਹਾਣੀ ਸਾਈਬਰ ਕ੍ਰਾਈਮ ‘ਤੇ ਆਧਾਰਿਤ ਹੈ। ਦੁਨੀਆ ‘ਚ ਹੋ ਰਹੇ ਸਾਈਬਰ ਕ੍ਰਾਈਮ ਪਿੱਛੇ ਲੈਲਾ ਯਾਨੀ ਨਵਾਜ਼ੂਦੀਨ ਸਿੱਦੀਕੀ ਦਾ ਹੱਥ ਹੈ, ਜਿਸ ਨੂੰ ਰੋਕਣ ਲਈ ਬਬਲੂ ਉਸ ਦੇ ਸਾਹਮਣੇ ਹੈ। ਫਿਲਮ ‘ਚ ਅਭਿਨੇਤਰੀ ਅੰਮ੍ਰਿਤਾ ਸਿੰਘ ਟਾਈਗਰ ਸ਼ਰਾਫ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...