ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਸ ਸਮੇਂ ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ‘ਤੇ ਹੈ। ਹਿਨਾ ਦਾ ਮੁੰਬਈ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਅਪਡੇਟਸ ਸ਼ੇਅਰ ਕਰ ਰਹੀ ਹੈ। ਹਾਲ ਹੀ ‘ਚ ਹਿਨਾ ਦੀ ਸਰਜਰੀ ਹੋਈ ਹੈ ਜਿਸ ਤੋਂ ਬਾਅਦ ਹਿਨਾ ਖਾਨ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕੀਤੀ ਹੈ ਅਤੇ ਕਿਹਾ- ਹਰ ਮਿੰਟ, ਹਰ ਸਕਿੰਟ ਦਰਦ ਤੋਂ ਗੁਜ਼ਰ ਰਹੀ ਹਾਂ, ਦੁਆ ਕਰੋ।’
ਇਸ ਤੋਂ ਇਲਾਵਾ ਹਿਨਾ ਨੇ ਹਸਪਤਾਲ ਦੇ ਸਟਾਫ ਤੋਂ ਮਿਲਿਆ ਇਕ ਨੋਟ ਵੀ ਸਾਂਝਾ ਕੀਤਾ। ਇਸ ਵਿੱਚ ਲਿਖਿਆ ਸੀ, “ਪਿਆਰੀ ਹਿਨਾ ਖਾਨ, ਅਸੀਂ ਜਾਣਦੇ ਹਾਂ ਕਿ ਇਹ ਸਰਜਰੀ ਤੁਹਾਡੇ ਲਈ ਬਹੁਤ ਮੁਸ਼ਕਲ ਰਹੀ ਹੈ ਪਰ ਸਾਨੂੰ ਖੁਸ਼ੀ ਹੈ ਕਿ ਤੁਸੀਂ ਹੁਣ ਪੂਰੀ ਤਰ੍ਹਾਂ ਠੀਕ ਹੋਣ ਦੇ ਰਾਹ ‘ਤੇ ਹੋ। ਤੁਹਾਡੀ ਜਲਦੀ ਅਤੇ ਪੂਰੀ ਸਿਹਤਯਾਬੀ ਲਈ ਸ਼ੁਭ ਕਾਮਨਾਵਾਂ। ਉਮੀਦ ਹੈ ਕਿ ਤੁਸੀਂ ਜਲਦੀ ਬਿਹਤਰ ਮਹਿਸੂਸ ਕਰੋਗੇ। ਜਲਦੀ ਠੀਕ ਹੋਵੋਗੇ”
ਦੱਸ ਦਈਏ ਕਿ ਬੀਤੀ 28 ਜੂਨ ਨੂੰ ਹਿਨਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਉਸ ਨੂੰ ਸਟੇਜ-3 ਬ੍ਰੈਸਟ ਕੈਂਸਰ ਹੈ। ਉਸ ਨੇ ਆਪਣੀ ਪੋਸਟ ‘ਚ ਲਿਖਿਆ ਸੀ, ‘ਹਾਲ ਹੀ ‘ਚ ਫੈਲ ਰਹੀਆਂ ਅਫਵਾਹਾਂ ‘ਤੇ ਮੈਂ ਤੁਹਾਡੇ ਨਾਲ ਕੁਝ ਅਹਿਮ ਖਬਰਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। ਮੈਂ ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ਵਿੱਚ ਹਾਂ। ਮੈਂ ਠੀਕ ਹਾਂ! ਮੈਂ ਮਜ਼ਬੂਤ ਅਤੇ ਦ੍ਰਿੜ ਹਾਂ ਅਤੇ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੇਰਾ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਮੈਂ ਇਸ ਤੋਂ ਮਜ਼ਬੂਤੀ ਨਾਲ ਬਾਹਰ ਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹਾਂ…”