ਮੁੰਬਈ ਟੈਲੀਵਿਜ਼ਨ ਇੰਡਸਟਰੀ ‘ਚ ਆਪਣੀ ਮਜ਼ਬੂਤ ਪਕੜ ਬਣਾਉਣ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੀ ਅਭਿਨੇਤਰੀ ਹਿਨਾ ਖਾਨ ਨੂੰ ਅੱਜ ਦੇ ਸਮੇਂ ‘ਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ਹਿਨਾ ਖਾਨ ਇਸ ਵਾਰ ਵੀ ‘ਕਾਨਸ 2022’ ‘ਚ ਪਹੁੰਚ ਚੁੱਕੀ ਹੈ ਅਤੇ ਨਾਲ ਹੀ ਆਪਣੇ ਲੇਟੈਸਟ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਧਮਾਲ ਮਚਾ ਰਹੀ ਹੈ। ਹਿਨਾ ਨੇ ਕਾਨਸ ਦੇ ਰੈੱਡ ਕਾਰਪੇਟ ‘ਤੇ ਆਫ ਸ਼ੋਲਡਰ ਲਿਲਾਕ ਗਾਊਨ ਪਹਿਨ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਹਿਨਾ ਨੇ ਸਾਲ 2019 ‘ਚ ਇਸ ਰੈੱਡ ਕਾਰਪੇਟ ‘ਤੇ ਆਪਣਾ ਡੈਬਿਊ ਕੀਤਾ ਸੀ।
ਇਸ ਦੇ ਨਾਲ ਹੀ ਅਦਾਕਾਰਾ ਨੇ ਕਾਨਸ ਦੇ ਤੀਜੇ ਦਿਨ ਰੈੱਡ ਕਾਰਪੇਟ ‘ਤੇ ਆਪਣੇ ਜਲਵੇ ਦਿਖਾਏ। ਕਾਨਸ 2022 ਵਿੱਚ, ਹਿਨਾ ਖਾਨ ਨੇ ਇੱਕ ਵਾਰ ਫਿਰ ਆਪਣੇ ਸਟਾਈਲ ਸਟੇਟਮੈਂਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਹਿਨਾ ਖਾਨ ਨੇ ਆਫ ਸ਼ੋਲਡਰ ਪੇਪਲਮ ਵਾਲਿਊਮਿਨਸ ਫੇਦਰ ਗਾਊਨ ਪਾਇਆ ਸੀ। ਇਸ ਥਾਈ ਹਾਈ ਸਲਿਟ ਸਿਲੂਏਟ ਗਾਊਨ ‘ਚ ਹਿਨਾ ਖਾਨ ਨੂੰ ਹਰ ਕੋਈ ਦੇਖਦਾ ਹੀ ਰਹਿ ਗਿਆ। ਸਾਲ 2019 ‘ਚ ਵੀ ਹਿਨਾ ਖਾਨ ਨੇ ਕਾਨਸ ਫਿਲਮ ਫੈਸਟੀਵਲ ‘ਚ ਆਪਣਾ ਜਲਵਾ ਬਿਖੇਰਿਆ ਸੀ।
ਅਭਿਨੇਤਰੀ ਨੇ ਉਸ ਸਮੇਂ ਸਿਲਵਰ ਕਲਰ ਦੀ ਡਰੈੱਸ ਪਹਿਨ ਕੇ ਕਾਨਸ ਫਿਲਮ ਫੈਸਟੀਵਲ ‘ਚ ਹਿੱਸਾ ਲਿਆ ਸੀ। ਇਨ੍ਹੀਂ ਦਿਨੀਂ ਹਿਨਾ ਆਪਣੇ ਆਊਟਫਿਟ ਅਤੇ ਫੈਸ਼ਨ ਸੈਂਸ ਦੇ ਨਾਲ-ਨਾਲ ਆਪਣੇ ਸਟਾਈਲ ਨੂੰ ਲੈ ਕੇ ਸੁਰਖੀਆਂ ‘ਚ ਸੀ। ਅਜਿਹੇ ‘ਚ ਪ੍ਰਸ਼ੰਸਕ ਇਹ ਮੰਨ ਰਹੇ ਹਨ ਕਿ ਹਿਨਾ ਖਾਨ ਇਸ ਸਾਲ ਵੀ ਧਮਾਲ ਮਚਾਉਣ ਵਾਲੀ ਹੈ। 17 ਮਈ ਤੋਂ ਸ਼ੁਰੂ ਹੋਇਆ ਕਾਨਸ ਫਿਲਮ ਫੈਸਟੀਵਲ 28 ਮਈ ਤੱਕ ਚੱਲੇਗਾ।












