November 10, 2026, 12:37 pm
----------- Advertisement -----------
HomeNewsEntertainmentਨਹੀਂ ਰਹੇ ਹਾਲੀਵੁੱਡ ਅਦਾਕਾਰ ਰਿਚਰਡ ਰਾਉਂਡਟ੍ਰੀ, 81 ਸਾਲ ਦੀ ਉਮਰ 'ਚ ਦੁਨੀਆ...

ਨਹੀਂ ਰਹੇ ਹਾਲੀਵੁੱਡ ਅਦਾਕਾਰ ਰਿਚਰਡ ਰਾਉਂਡਟ੍ਰੀ, 81 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

Published on

----------- Advertisement -----------

ਹਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਿਚਰਡ ਰਾਊਂਡਟ੍ਰੀ ਦਾ 81 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਰਿਚਰਡ ਨੇ ਸ਼ਾਫਟ ਅਤੇ ਇਸ ਦੇ ਸੀਕਵਲ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਰਿਪੋਰਟਸ ਮੁਤਾਬਕ ਉਨ੍ਹਾਂ ਦੀ ਮੌਤ ਦਾ ਕਾਰਨ ਪੈਨਕ੍ਰੀਆਟਿਕ ਕੈਂਸਰ ਦੱਸਿਆ ਜਾ ਰਿਹਾ ਹੈ।
ਰਾਊਂਡਟ੍ਰੀ ਦੀ ਮੌਤ ਦੀ ਪੁਸ਼ਟੀ ਉਸਦੀ ਏਜੰਸੀ, ਕਲਾਕਾਰਾਂ ਅਤੇ ਪ੍ਰਤੀਨਿਧੀਆਂ ਅਤੇ ਪ੍ਰਬੰਧਕ ਪੈਟਰਿਕ ਮੈਕਮਿਨ ਦੁਆਰਾ ਕੀਤੀ ਗਈ। ਇਕ ਬਿਆਨ ਵਿੱਚ ਕਿਹਾ ਗਿਆ ਹੈ, “ਸਾਰੇ ਕਲਾਕਾਰ, ਸਾਡੇ ਦੋਸਤ ਅਤੇ ਪ੍ਰਸ਼ੰਸ਼ਕ ਰਿਚਰਡ ਰਾਊਂਡਟ੍ਰੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹਨ। ਰਿਚਰਡ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਰਾਊਂਡਟਰੀ ਨੇ ਆਪਣੇ ਅਦਾਕਾਰੀ ਕਰੀਅਰ ਦੌਰਾਨ ਦੁਨੀਆ ਭਰ ਦੇ ਮਨੋਰੰਜਨ ਦਾ ਚਿਹਰਾ ਬਦਲ ਦਿੱਤਾ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਨਾਲ ਹੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਦੇ ਨਾਲ ਹੈ
ਦੱਸ ਦਈਏ ਕਿ ਰਾਉਂਡਟਰੀ ਨੇ ਸਭ ਤੋਂ ਪਹਿਲਾਂ 1971 ਦੀ ‘ਸ਼ਾਫਟ’ ਵਿੱਚ ਡਿਟੈਕਟਿਵ ਜੌਹਨ ਸ਼ਾਫਟ ਦੇ ਰੂਪ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ‘ਸ਼ਾਫਟ’ ਨੂੰ ਫਿਲਮ ਨਿਰਮਾਤਾ ਗੋਰਡਨ ਪਾਰਕਸ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਅਤੇ ਆਈਜ਼ੈਕ ਹੇਜ਼ ਦੁਆਰਾ ਰਿਕਾਰਡ ਕੀਤਾ ਗਿਆ ਇੱਕ ਕਲਾਸਿਕ ਸਾਉਂਡਟ੍ਰੈਕ ਦਿਖਾਇਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ਵਿੱਚ ਦੀਵਾਲੀ ਦੀ ਰਾਤ ਅੱਗ ਨੇ ਮਚਾਈ ਤਬਾਹੀ, 18 ਕਾਰਾਂ ਸੜ ਕੇ ਸੁਆਹ, ਹਸਪਤਾਲ ਪਹੁੰਚੇ 27 ਮਰੀਜ਼

ਮੋਹਾਲੀ ਜ਼ਿਲ੍ਹੇ ਵਿੱਚ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ...

ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਵਾਪਰਿਆ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਫਲਾਈਓਵਰ ਨੇੜੇ ਮਲੋਟ ਰੋਡ ‘ਤੇ ਇੱਕ...

ਸਾਬਕਾ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ ਚੋਣ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ...

 ਪੰਜਾਬ ‘ਚ ਪਰਾਲੀ ਸਾੜਨ ‘ਤੇ 90% ਕਾਬੂ: ਬਲਤੇਜ ਪੰਨੂ

ਚੰਡੀਗੜ੍ਹ, 9 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...

ਵਿਦੇਸ਼ਾਂ ਤੋਂ 6 ਮਹੀਨਿਆਂ ‘ਚ 17 ਗੈਂਗਸਟਰ ਵਾਪਸ ਲਿਆਂਦੇ: ਹਰਪਾਲ ਚੀਮਾ

ਚੰਡੀਗੜ੍ਹ 9 ਨਵੰਬਰ:ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ...

ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਵੱਡੀ ਅਪਡੇਟ! ਜਨਵਰੀ ਦੀ ਸ਼ੁਰੂਆਤ ‘ਚ ਹੋ ਸਕਦੈ ਚੋਣਾਂ ਦਾ ਐਲਾਨ

2027 ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਸਰਗਰਮੀਆਂ...

ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ...

ਦੀਵਾਲੀ ਦੀ ਰਾਤ ਚੱਲੀ ਆਤਿਸ਼ਬਾਜੀ ਕਾਰਣ 31 ਥਾਵਾਂ ਤੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

ਦੀਵਾਲੀ ਦੀ ਰਾਤ ਨੂੰ ਚੱਲੀ ਆਤਿਸ਼ਬਾਜੀ ਕਾਰਣ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 31 ਥਾਵਾਂ...

ਦਲੇਰ ਮਹਿੰਦੀ ਨੇ ਉਤਰਾਖੰਡ ਵਿਵਾਦ ‘ਤੇ ਤੋੜੀ ਚੁੱਪੀ, ਕਿਹਾ- “ਸ਼ਬਦਾਂ ‘ਚ ਬਿਆਨ ਕਰਨਾ ਮੁਸ਼ਕਿਲ

ਗਾਇਕ ਦਲੇਰ ਮਹਿੰਦੀ ਨੇ ਉਤਰਾਖੰਡ ਦੇ ਮਾਂ ਕੁੰਜਾਪੁਰੀ ਟੂਰਿਜ਼ਮ ਅਤੇ ਵਿਕਾਸ ਮੇਲੇ ਵਿੱਚ ਆਪਣੇ...