ਰਿਤਿਕ ਰੋਸ਼ਨ ਦੀ ਮਾਂ ਪਿੰਕੀ ਰੋਸ਼ਨ ਆਪਣੀ ਫਿਟਨੈੱਸ ਅਤੇ ਨਿਯਮਿਤ ਤੌਰ ‘ਤੇ ਕਸਰਤ ਕਰਨ ਲਈ ਜਾਣੀ ਜਾਂਦੀ ਹੈ। ਰਿਤਿਕ ਰੋਸ਼ਨ ਵੀ ਉਨ੍ਹਾਂ ਦੀ ਇਸ ਆਦਤ ਤੋਂ ਕਾਫੀ ਪ੍ਰਭਾਵਿਤ ਹਨ। ਸੋਸ਼ਲ ਮੀਡੀਆ ‘ਤੇ ਉਹਨਾਂ ਦੀ ਵਰਕਆਊਟ ਵੀਡੀਓ ਸ਼ੇਅਰ ਕਰਦੇ ਹੋਏ ਰਿਤਿਕ ਨੇ ਲਿਖਿਆ ਕਿ ਉਹ ਉਹਨਾਂ ਨੂੰ ਫਿਟਨੈੱਸ ‘ਤੇ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਰਿਤਿਕ ਨੇ ਮਾਂ ਪਿਕੀ ਦੇ ਵਰਕਆਊਟ ਦੇ ਕਈ ਵੀਡੀਓ ਸ਼ੇਅਰ ਕੀਤੇ ਹਨ।
ਜਿਸ ‘ਚ ਉਹ ਵੱਖ-ਵੱਖ ਤਰੀਕਿਆਂ ਨਾਲ ਕਸਰਤ ਕਰ ਰਹੀ ਹੈ। ਰਿਤਿਕ ਨੇ ਲਿਖਿਆ, “ਉਸਨੂੰ 68 ਸਾਲ ਦੀ ਉਮਰ ਵਿੱਚ ਤੰਦਰੁਸਤੀ ਲਈ ਆਪਣਾ ਸਭ ਕੁਝ ਦਿੰਦੇ ਹੋਏ ਦੇਖ ਕੇ ਮੈਨੂੰ ਉਮੀਦ ਮਿਲਦੀ ਹੈ ਕਿ ਅਸੀਂ ਸਾਰੇ ਬਿਹਤਰ ਹੋ ਸਕਦੇ ਹਾਂ, ਭਾਵੇਂ ਕੋਈ ਵੀ ਉਮਰ ਹੋਵੇ।” ਮੈਂ ਵਾਰ-ਵਾਰ ਦੇਖਿਆ ਹੈ ਕਿ ਉਸ ਲਈ ਜਿਮ ਜਾਣਾ ਕਿੰਨਾ ਔਖਾ ਹੁੰਦਾ ਹੈ ਪਰ ਉਹ ਨਿਯਮਿਤ ਤੌਰ ‘ਤੇ ਕਸਰਤ ਕਰਦੀ ਹੈ।
https://www.instagram.com/p/CY8C43hv1KI/
68 ਸਾਲਾ ਪਿੰਕੀ ਰੋਸ਼ਨ ਅਕਸਰ ਆਪਣੇ ਵਰਕਆਊਟ ਦੇ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਤਰ੍ਹਾਂ ਨਾਲ ਉਹ ਆਪਣੀ ਫਿਟਨੈੱਸ ‘ਤੇ ਸਖਤ ਮਿਹਨਤ ਕਰਦੀ ਹੈ, ਜਿਸ ਦੀ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਵੀ ਤਾਰੀਫ ਕੀਤੀ ਜਾ ਰਹੀ ਹੈ। ਪਿੰਕੀ ਰੋਸ਼ਨ ਨਾ ਸਿਰਫ਼ ਜਿੰਮ ਵਿੱਚ ਸਖ਼ਤ ਮਿਹਨਤ ਕਰਦੀ ਹੈ ਸਗੋਂ ਲਗਾਤਾਰ ਵੇਟਲਿਫਟਿੰਗ, ਯੋਗਾ, ਸਾਈਕਲਿੰਗ ਅਤੇ ਤੈਰਾਕੀ ਵੀ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਰਿਤਿਕ ਅਤੇ ਪਿੰਕੀ ਕਾਫੀ ਕਰੀਬ ਹਨ। ਰਿਤਿਕ ਰੋਸ਼ਨ ਹਾਲ ਹੀ ‘ਚ ਮਾਂ ਪਿੰਕੀ ਅਤੇ ਬੱਚਿਆਂ ਨਾਲ ਮਾਲਦੀਵ ਤੋਂ ਛੁੱਟੀਆਂ ਮਨਾ ਕੇ ਪਰਤੇ ਹਨ।