July 20, 2026, 5:27 pm
----------- Advertisement -----------
HomeNewsEntertainmentBirthday Special : ਜਨਮਦਿਨ ਮੌਕੇ ਜਾਣੋ ਇਮਰਾਨ ਖਾਨ ਨੇ ਬਾਲੀਵੁੱਡ ਤੋਂ ਕਿਉਂ...

Birthday Special : ਜਨਮਦਿਨ ਮੌਕੇ ਜਾਣੋ ਇਮਰਾਨ ਖਾਨ ਨੇ ਬਾਲੀਵੁੱਡ ਤੋਂ ਕਿਉਂ ਬਣਾ ਲਈ ਦੂਰੀ?

Published on

----------- Advertisement -----------

Actor Imran Khan Birthday: ਬਾਲੀਵੁੱਡ ਅਭਿਨੇਤਾ ਅਤੇ ਆਮਿਰ ਖਾਨ ਦੇ ਭਤੀਜੇ ਇਮਰਾਨ ਖਾਨ 13 ਜਨਵਰੀ ਨੂੰ 40 ਸਾਲ ਦੇ ਹੋ ਗਏ ਹਨ। ਇਮਰਾਨ ਖਾਨ ਨੂੰ ਸਾਲ 2015 ‘ਚ ਫਿਲਮ ‘ਕੱਟੀ ਬੱਟੀ ‘ ‘ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ, ਸਾਲ 2018 ਵਿੱਚ, ਇਮਰਾਨ ਖਾਨ ਨੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਛੋਟੀ ਫਿਲਮ ‘ਮਿਸ਼ਨ ਮਾਰਸ: ਕੀਪ ਵਾਕਿੰਗ ਇੰਡੀਆ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਫਿਲਮ ਇੰਡਸਟਰੀ ਦੀ ਚਮਕ-ਦਮਕ ਤੋਂ ਦੂਰ ਹੋ ਗਏ। ਉਨ੍ਹਾਂ ਨੂੰ ਹਾਲ ਹੀ ‘ਚ ਆਮਿਰ ਖਾਨ ਦੀ ਬੇਟੀ ਈਰਾ ਖਾਨ ਦੀ ਮੰਗਣੀ ‘ਤੇ ਦੇਖਿਆ ਗਿਆ ਸੀ। ਇਮਰਾਨ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ‘ਚ ਫਿਲਮ ‘ਜਾਨੇ ਤੂ ਯਾ ਜਾਨੇ ਨਾ’ ਨਾਲ ਕੀਤੀ ਸੀ।

ਵੈਸੇ ਇਮਰਾਨ ਖਾਨ ਨੇ ਬਚਪਨ ਵਿੱਚ ਹੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਸਾਲ 1988 ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਅਭਿਨੇਤਾ ਨੇ ਕਯਾਮਤ ਸੇ ਕਯਾਮਤ ਵਿੱਚ ਆਮਿਰ ਖਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ 1992 ‘ਚ ‘ਜੋ ਜੀਤਾ ਵਹੀ ਸਿਕੰਦਰ’ ‘ਚ ਕੰਮ ਕੀਤਾ। ਪਰ ਕਈ ਸਾਲ ਪਹਿਲਾਂ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ। ਸੂਤਰਾਂ ਮੁਤਾਬਕ 20 ਸਤੰਬਰ ਨੂੰ ਨਿਰਦੇਸ਼ਕ ਵਜੋਂ ਇਮਰਾਨ ਦੀ ਪਹਿਲੀ ਲਘੂ ਫਿਲਮ ‘ਮਿਸ਼ਨ ਮਾਰਸ: ਕੀਪ ਵਾਕਿੰਗ ਇੰਡੀਆ’ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ। ਇਸ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਵਿੱਚ ਪ੍ਰਕਾਸ਼ ਬੇਲਾਵਾਦੀ, ਅਭਿਸ਼ੇਕ ਸਾਹਾ ਅਤੇ ਸੋਨਾਲੀ ਸਚਦੇਵ ਮੁੱਖ ਭੂਮਿਕਾਵਾਂ ਵਿੱਚ ਹਨ।

ਇਸ ਤੋਂ ਬਾਅਦ ਉਨ੍ਹਾਂ ਦੀਆਂ ਪਿਛਲੀਆਂ ਪੰਜ ਫਿਲਮਾਂ ਇੰਨੀ ਬੁਰੀ ਤਰ੍ਹਾਂ ਫਲਾਪ ਹੋਈਆਂ ਕਿ ਉਨ੍ਹਾਂ ਦਾ ਐਕਟਿੰਗ ਕਰੀਅਰ ਤੋਂ ਕਿਨਾਰਾ ਕਰ ਲਿਆ ਹੈ । ਨਿਰਮਾਤਾ-ਨਿਰਦੇਸ਼ਕਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ। ਇਮਰਾਨ ਦੀ ਆਪਣੀ ਮਾਨਸਿਕ ਸਥਿਤੀ ਅਜਿਹੀ ਸੀ ਕਿ ਉਸਨੇ ਅਦਾਕਾਰੀ ਛੱਡ ਕੇ ਨਿਰਦੇਸ਼ਨ ਵੱਲ ਰੁਖ ਕਰਨ ਦਾ ਮਨ ਬਣਾ ਲਿਆ। ਤੁਹਾਨੂੰ ਦੱਸ ਦੇਈਏ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਅਵੰਤਿਕਾ ਮਲਿਕ ਹਾਲ ਹੀ ਵਿੱਚ ਇੱਕ ਦੂਜੇ ਤੋਂ ਵੱਖ ਹੋਏ ਹਨ। ਕਾਫੀ ਸਮੇਂ ਤੋਂ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖਬਰਾਂ ਆ ਰਹੀਆਂ ਸਨ ਕਿ ਦੋਵੇਂ ਵੱਖ ਹੋ ਗਏ ਹਨ। ਪਰ ਅਦਾਕਾਰ ਨੇ ਇਸ ਨੂੰ ਅਫਵਾਹ ਦੱਸਿਆ ਹੈ। ਹੁਣ ਜਦੋਂ ਦੋਵਾਂ ਨੇ ਤਲਾਕ ਲੈ ਲਿਆ ਹੈ ਤਾਂ ਇਹ ਗੱਲ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਕਿ ਇਮਰਾਨ ਦੋ ਸਾਲਾਂ ਤੋਂ ਆਪਣੀ ਪਤਨੀ ਤੋਂ ਵੱਖ ਰਹਿ ਰਿਹਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸੇ ਵੀ ਪਰਿਵਾਰ ਨੂੰ ਆਰਥਿਕ ਚਿੰਤਾ ਕਾਰਨ ਸਟ੍ਰੋਕ ਦੇ ਇਲਾਜ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ; ਜ਼ਿੰਦਗੀ ਬਚਾਉਣ ਲਈ ਹਰ ਮਿੰਟ ਮਹੱਤਵਪੂਰਨ ਹੈ: ਡਾ. ਬਲਬੀਰ...

ਚੰਡੀਗੜ੍ਹ, 15 ਜੁਲਾਈ 2026:ਸਟ੍ਰੋਕ ਕਿਸੇ ਪਰਿਵਾਰ ਦੀ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਕੋਈ ਚੇਤਾਵਨੀ...

ਜਲੰਧਰ ‘ਚ ਮੇਲੇ ਦੌਰਾਨ ਪ੍ਰਸ਼ੰਸਕਾਂ ‘ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਬੋਲੇ – ਡੰਡਿਆਂ ਨਾਲ ਹੀ ਮੰਨੋਗੇ

ਜਲੰਧਰ 'ਚ ਇੱਕ ਮੇਲੇ ਦੌਰਾਨ ਪੰਜਾਬੀ ਗਾਇਕ ਖਾਨ ਸਾਬ ਦੇ ਪ੍ਰਸ਼ੰਸਕਾਂ 'ਤੇ ਭੜਕ ਜਾਣ...

DGP ਅਨੁਰਾਗ ਧਨਖੜ ਦੀ ਸ਼ੱਕੀ ਹਾਲਾਤਾਂ ‘ਚ ਮੌਤ

 ਤ੍ਰਿਪੁਰਾ ਤੋਂ ਇੱਕ ਵੱਡੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਡੀਜੀਪੀ ਅਨੁਰਾਗ ਧਨਖੜ...

“ਪੰਜਾਬ ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ ਬੱਬੂ ਮਾਨ ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ

ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ...

CJP ਦੇ ਸੰਸਥਾਪਕ ਅਭਿਜੀਤ ਨੇ ਖ਼ਤਮ ਕੀਤੀ ਭੁੱਖ ਹੜਤਾਲ, ਸੰਸਦ ਭਵਨ ਦੇ ਨੇੜੇ ਪਹੁੰਚਿਆ ਕਾਕਰੋਚ ਜਨਤਾ ਪਾਰਟੀ ਦਾ ਮਾਰਚ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ...

“ਮਾਮਲੇ ‘ਚ ਅਸਲੀ ਦੋਸ਼ੀ ਫੜਨੇ ਚਾਹੀਦੇ ਨੇ…,”SIT ਵੱਲੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਬੋਲੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਇੱਕ ਘਟਨਾ ਦੇ ਸਬੰਧ...

ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ

ਚੰਡੀਗੜ੍ਹ, 12 ਜੁਲਾਈ:ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿਰਿਆ ਦੇ ਹਿੱਸੇ...

ਲੁਧਿਆਣਾ ਦੇ ਸੇਵਾ ਕੇਂਦਰ ‘ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ

https://www.facebook.com/reel/994033530191618 ਤੁਹਾਡੀ ਲੁਧਿਆਣਾ ਤੋਂ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਦੇ...

ਲੋਕ ਸਭਾ ਚੋਣਾਂ ਦੀ ਤਰਾਂ ਵਿਧਾਨ ਸਭਾ ਚੋਣਾਂ ਵਿਚ ਵੀ ਰਾਹੁਲ ਗਾਂਧੀ ‘ਤੇ ਭਰੋਸਾ ਕਰ ਰਹੇ ਹਨ ਪੰਜਾਬ ਦੇ ਵੋਟਰ – ਭੁਪੇਸ਼ ਬਘੇਲ

ਪੰਜਾਬ ਕਾਂਗਗਰਸ ਦੇ ਪ੍ਰਭਾਰੀ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ...