ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲੰਬੇ ਸਮੇਂ ਤੋਂ ਵਿਵਾਦਾਂ ਕਾਰਨ ਸੁਰਖੀਆਂ ‘ਚ ਹੈ। 200 ਕਰੋੜ ਦੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਅਦਾਕਾਰਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਹਾਲ ਹੀ ‘ਚ ਇਸ ਮਾਮਲੇ ‘ਚ ਜੈਕਲੀਨ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅਭਿਨੇਤਰੀ ਹੁਣ ਆਬੂ ਧਾਬੀ ‘ਚ ਹੋਣ ਵਾਲੇ ਆਈਫਾ ਐਵਾਰਡ 2022 ‘ਚ ਸ਼ਾਮਲ ਹੋ ਸਕੇਗੀ। ਇਸ ਸਬੰਧ ‘ਚ ਅਦਾਕਾਰਾ ਨੇ ਦਿੱਲੀ ਕੋਰਟ ਤੋਂ ਇਜਾਜ਼ਤ ਲੈ ਲਈ ਹੈ। ਇਸ ਮਾਮਲੇ ‘ਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਜੈਕਲੀਨ ਹੁਣ ਆਈਫਾ ਐਵਾਰਡ 2022 ‘ਚ ਹਿੱਸਾ ਲੈਣ ਲਈ ਆਬੂ ਧਾਬੀ ਜਾ ਸਕੇਗੀ।
ਅਭਿਨੇਤਰੀ ਨੂੰ ਸ਼ਨੀਵਾਰ ਨੂੰ ਦਿੱਲੀ ਕੋਰਟ ਤੋਂ ਇਸ ਸਬੰਧ ‘ਚ ਇਜਾਜ਼ਤ ਵੀ ਮਿਲ ਗਈ ਹੈ। ਅਦਾਲਤ ਨੇ ਉਸ ਨੂੰ 31 ਮਈ ਤੋਂ 6 ਜੂਨ ਦਰਮਿਆਨ ਅਬੂ ਧਾਬੀ ਜਾਣ ਦੀ ਇਜਾਜ਼ਤ ਦਿੱਤੀ ਹੈ। ਦਰਅਸਲ, ਬਾਲੀਵੁੱਡ ਅਦਾਕਾਰਾ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੇ ਨਿਸ਼ਾਨੇ ‘ਤੇ ਹੈ। ਇਸ ਤੋਂ ਪਹਿਲਾਂ 11 ਮਈ ਨੂੰ ਅਦਾਕਾਰਾ ਨੇ ਐਵਾਰਡ ਸਮਾਰੋਹ ‘ਚ ਸ਼ਾਮਲ ਹੋਣ ਲਈ ਦਿੱਲੀ ਦੀ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਜੈਕਲੀਨ ਨੇ ਆਬੂ ਧਾਬੀ ‘ਚ ਹੋਣ ਵਾਲੇ ਆਈਫਾ ਐਵਾਰਡਸ ਲਈ 15 ਦਿਨਾਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਅਭਿਨੇਤਰੀ ਨੇ ਅਦਾਲਤ ਤੋਂ ਅਬੂ ਧਾਬੀ, ਫਰਾਂਸ ਅਤੇ ਨੇਪਾਲ ਜਾਣ ਦੀ ਇਜਾਜ਼ਤ ਮੰਗੀ ਸੀ, ਜਿਸ ਲਈ ਅਭਿਨੇਤਰੀ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ।












