ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੂੰ ਨਿਊਡ ਫੋਟੋਸ਼ੂਟ ਕਰਵਾਏ ਕੁਝ ਦਿਨ ਬੀਤ ਚੁੱਕੇ ਹਨ ਪਰ ਫੋਟੋਆਂ ‘ਤੇ ਵਿਰੋਧ ਅਤੇ ਪ੍ਰਤੀਕਿਰਿਆਵਾਂ ਅਜੇ ਵੀ ਜਾਰੀ ਹਨ। ਹਾਲ ਹੀ ‘ਚ ਆਲੀਆ ਭੱਟ ਅਤੇ ਵਿਦਿਆ ਬਾਲਨ ਨੇ ਰਣਵੀਰ ਸਿੰਘ ਦੀ ਫੋਟੋ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਇੱਕ ਹੋਰ ਅਦਾਕਾਰਾ ਰਣਵੀਰ ਸਿੰਘ ਦੇ ਸਮਰਥਨ ਵਿੱਚ ਆ ਗਈ ਹੈ। ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ‘ਤੇ ਆਪਣੀ ਰਾਏ ਦਿੱਤੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਇਹ ਅਦਾਕਾਰ ਦੀ ਆਜ਼ਾਦੀ ਹੈ, ਇਸ ਲਈ ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਹਾਲ ਹੀ ‘ਚ ਇਕ ਇਵੈਂਟ ‘ਚ ਸ਼ਾਮਲ ਹੋਈ ਜਾਹਨਵੀ ਤੋਂ ਜਦੋਂ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਕਲਾਤਮਕ ਆਜ਼ਾਦੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਉਸ ਦੀ ਕਲਾਤਮਕ ਆਜ਼ਾਦੀ ਲਈ ਕਿਸੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ।”
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਇਸ ਪੂਰੇ ਮਾਮਲੇ ‘ਚ ਵਿਦਿਆ ਬਾਲਨ ਨੇ ਵੀ ਰਣਵੀਰ ਸਿੰਘ ਦਾ ਸਾਥ ਦਿੱਤਾ ਹੈ। ਮੁੰਬਈ ‘ਚ ਅਭਿਨੇਤਰੀ ਕੁੱਬਰਾ ਸੈਤ ਦੀਆਂ ਯਾਦਾਂ ਨਾਲ ਜੁੜੀ ਕਿਤਾਬ ‘ਓਪਨ ਬੁੱਕ’ ਦੀ ਲਾਂਚਿੰਗ ਮੌਕੇ ਰਣਵੀਰ ਸਿੰਘ ਦੇ ਤਾਜ਼ਾ ਵਿਵਾਦ ਨਾਲ ਜੁੜੇ ਸਵਾਲ ਦੇ ਜਵਾਬ ‘ਚ ਵਿਦਿਆ ਬਾਲਨ ਨੇ ਰਣਵੀਰ ਸਿੰਘ ਦੇ ਹੱਕ ‘ਚ ਆਪਣੀ ਰਾਏ ਦਿੱਤੀ। ਜਦੋਂ ਵਿਦਿਆ ਬਾਲਨ ਨੂੰ ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਬਾਰੇ ਪੁੱਛਿਆ ਗਿਆ ਤਾਂ ਵਿਦਿਆ ਨੇ ਕਿਹਾ, ਹੋ ਸਕਦਾ ਹੈ ਕਿ ਉਨ੍ਹਾਂ ਲੋਕਾਂ (ਜਿਨ੍ਹਾਂ ਲੋਕਾਂ ਨੇ ਐਫਆਈਆਰ ਕੀਤੀ ਹੈ) ਕੋਲ ਜ਼ਿਆਦਾ ਕੰਮ ਨਹੀਂ ਹੈ, ਇਸ ਲਈ ਉਹ ਇਨ੍ਹਾਂ ਚੀਜ਼ਾਂ ‘ਤੇ ਸਮਾਂ ਬਰਬਾਦ ਕਰ ਰਹੇ ਹਨ।












