ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਆਪਣੇ ਗਲੈਮਰਸ ਸਟਾਈਲ ਅਤੇ ਸ਼ਾਨਦਾਰ ਜੀਵਨ ਸ਼ੈਲੀ ਲਈ ਬਹੁਤ ਮਸ਼ਹੂਰ ਹੈ। ਅਦਾਕਾਰਾ ਪਾਰਟੀਆਂ ਦਾ ਬਹੁਤ ਸ਼ੌਕੀਨ ਹੈ। ਜਾਨ੍ਹਵੀ ਕਪੂਰ ਹਰ ਰੋਜ਼ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ ਅਤੇ ਫਿਰ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਸ ਵਾਰ ਜਾਨ੍ਹਵੀ ਦੀਆਂ ਨਵੀਆਂ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਉਹ ਇੱਕ ਮਿਸਟਰੀ ਮੈਨ ਦੇ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਇਹ ਜਾਨ੍ਹਵੀ ਕਪੂਰ ਦਾ ਮਿਸਟਰੀ ਮੈਨ ਉਨ੍ਹਾਂ ਦਾ ਬੁਆਏ ਫ੍ਰੈਂਡ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ।
ਹਾਲ ਹੀ ‘ਚ ਬਾਲੀਵੁੱਡ ਅਭਿਨੇਤਰੀ ਜਾਨ੍ਹਵੀ ਕਪੂਰ ਨੂੰ ਆਪਣੀ ਚਚੇਰੀ ਭੈਣ ਸ਼ਨਾਇਆ ਕਪੂਰ ਅਤੇ ਕੁਝ ਦੋਸਤਾਂ ਨਾਲ ਪਾਰਟੀ ਕਰਦੇ ਦੇਖਿਆ ਗਿਆ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਜਾਨ੍ਹਵੀ ਨੇ ਆਪਣੇ ਦੋਸਤ ਨਾਲ ਪਾਰਟੀ ਦਾ ਖੂਬ ਆਨੰਦ ਲਿਆ। ਉਸ ਨੇ ਪੀਲੇ ਰੰਗ ਦੀ ਡਰੈੱਸ ਦੇ ਨਾਲ ਮੈਚਿੰਗ ਪੇਅਰ ਸੈਂਡਲ ਪਹਿਨੇ ਸਨ, ਜਦਕਿ ਸ਼ਨਾਇਆ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ। ਉਨ੍ਹਾਂ ਦੀ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਵੀ ਆਏ ਹਨ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੇ ਪਾਰਟੀ ‘ਚ ਮੌਜੂਦ ਰਹੱਸਮਈ ਵਿਅਕਤੀ ‘ਤੇ ਸਵਾਲ ਚੁੱਕੇ। ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਜਾਨ੍ਹਵੀ ਕਪੂਰ ਖਾਸ ਦੋਸਤ orhan awatramani ਨਾਲ ਪੋਜ਼ ਦੇ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਓਰਹਾਨ ਨੂੰ ਵੀ ਨਿਆਸਾ ਦੇਵਗਨ ਨਾਲ ਪਾਰਟੀ ‘ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਜਾਨ੍ਹਵੀ ਅਤੇ ਖੁਸ਼ੀ ਕਪੂਰ ਨਾਲ ਊਟੀ ਦੀ ਯਾਤਰਾ ‘ਤੇ ਵੀ ਗਏ ਸਨ। ਓਰਹਾਨ ਦੇ ਨਾਲ ਜਾਨ੍ਹਵੀ ਕਪੂਰ ਦੇ ਖਾਸ ਪੋਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਈਰਖਾ ਆ ਗਈ ਅਤੇ ਉਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਪ੍ਰਸ਼ੰਸਕ ਨੇ ਲਿਖਿਆ- ‘ਇਸ ਲੜਕੇ ਦੇ ਦਿਨ ਚੰਗੇ ਹਨ। ਤਾਂ ਉਥੇ ਦੂਜੇ ਨੇ ਪੁੱਛਿਆ – ਕੀ ਇਹ ਤੁਹਾਡਾ ਬੁਆਏਫ੍ਰੈਂਡ ਹੈ? ਇਕ ਯੂਜ਼ਰ ਨੇ ਲਿਖਿਆ- ਇਹ ਲੜਕਾ ਕੌਣ ਹੈ?












