ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਗਾਇਕਾ ਜੈਸਮੀਨ ਸੈਂਡਲਾਸ ਨੇ ਗੀਤਕਾਰ ਜਾਨੀ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਜਾਨੀ ਨਾਲ ਨਵਾਂ ਗੀਤ ਆਉਣ ਵਾਲਾ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ ‘ਚ ਲਿਖਿਆ, ‘ਜਾਨੀ ਨਾਲ ਇੱਕ ਪਿਆਰੀ ਹਾਸੇ ਤੇ ਕਾਵਿ ਭਰਪੂਰ ਸ਼ਾਮ।’ ਜੈਸਮੀਨ ਦੀ ਫੋਟੋ ਖੂਬ ਚਰਚਾ ਖੱਟ ਰਹੀ ਹੈ। ਦੱਸ ਦਈਏ ਕਿ ਕਿ ਜੈਸਮੀਨ ਅਕਤੂਬਰ ਮਹੀਨੇ ‘ਚ ਪੰਜਾਬ ਆਈ ਸੀ। ਉਹ ਲਗਭਗ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਪੰਜਾਬ ਆਉਂਦੇ ਹੀ ਗਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਨਾਲ ਹਲਚਲ ਮਚਾ ਦਿੱਤੀ ਸੀ।
ਉਨ੍ਹਾਂ ਨੇ ਆਪਣੇ ਸਾਬਕਾ ਪ੍ਰੇਮੀ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸੇ ਸੀ। ਇਹੀ ਨਹੀਂ ਉਸ ਨੇ ਸੋਨਮ ਬਾਜਵਾ ਦੇ ਚੈਟ ਸ਼ੋਅ ‘ਚ ਵੀ ਗੈਰੀ ਸੰਧੂ ਬਾਰੇ ਗੱਲ ਕੀਤੀ ਸੀ। ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਪਰ ਇਨ੍ਹਾਂ ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਸਕਿਆ। ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਜੈਸਮੀਨ ਨੇ ਕਦੇ ਪੰਜਾਬ ਵੱਲ ਨਹੀਂ ਦੇਖਿਆ। ਉਹ ਮੁੰਬਈ ‘ਚ ਰਹਿ ਰਹੀ ਸੀ ਪਰ ਕਾਫ਼ੀ ਸਮੇਂ ਪਹਿਲਾਂ ਜੈਸਮੀਨ ਸੈਂਡਲਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕਿਹਾ ਸੀ ਕਿ ਉਹ ਜਲਦ ਪੰਜਾਬ ਆਵੇਗੀ।












