ਸੰਗੀਤ ਜਗਤ ”ਚ ”ਗੁਲਾਬੀ ਕਵੀਨ” ਦੇ ਨਾਂ ਨਾਲ ਜਾਣੀ ਜਾਂਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ਦਿਲ ਟੁੱਟਿਆ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਖੁਦ ਜੈਸਮੀਨ ਸੈਂਡਲਾਸ ਨੇ ਲਿਖੇ ਹਨ ਤੇ ਮਿਊਜ਼ਿਕ ਦਿੱਤਾ ਹੈ ਜਸ਼ਨ ਢਿੱਲੋਂ ਨੇ । ਇਸ ਗੀਤ ‘ਚ ਜੈਸਮੀਨ ਸੈਂਡਲਾਸ ਨੇ ਆਪਣੇ ਟੁੱਟੇ ਦਿਲ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦਾ ਦਿਲ ਟੁੱਟਿਆ ਹੈ ।
ਆਪਣੇ ਦਿਲ ਦੇ ਗਮ ਨੂੰ ਆਪਣੀਆਂ ਸਹੇਲੀਆਂ ਦੇ ਨਾਲ ਫਰੋਲਣ ਦੇ ਲਈ ਉਹ ਸ਼ਰਾਬ ਦਾ ਸਹਾਰਾ ਲੈ ਰਹੀ ਹੈ ਤਾਂ ਕਿ ਕਿਸੇ ਤਰੀਕੇ ਉਹ ਆਪਣੇ ਦਿਲ ਦੇ ਬੋਝ ਨੂੰ ਹੌਲਾ ਕਰ ਸਕੇ । ਜੈਸਮੀਨ ਸੈਂਡਲਾਸ ਦੇ ਇਸ ਗੀਤ ਨੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਤੇ ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।













