‘ਬੇਬੇ” ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜੌਰਡਨ ਸੰਧੂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਲਿਖਿਆ ਕਿ ‘ਰੱਖੂਗਾਂ ਬਣਾ ਕੇ ਤੈਨੂੰ ਰਾਣੀ ਆਪਣੀ’ ਬਣੂੰਗੀ ਮਿਸਾਲ ਨੀ ਕਹਾਣੀ ਆਪਣੀ’।
ਇਸ ਤਸਵੀਰ ‘ਤੇ ਜੌਰਡਨ ਦੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ਅਤੇ ਇਸ ਨਵੀਂ ਵਿਆਹੀ ਜੋੜੀ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਦੇ ਲਈ ਵਧਾਈ ਵੀ ਦੇ ਰਹੇ ਹਨ । ਜੌਰਡਨ ਸੰਧੂ ਦੇ ਵਿਆਹ ‘ਚ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਖ਼ੂਬ ਰੌਣਕਾਂ ਲਾਈਆਂ। ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ, ਸੱਤਾ, ਗੋਲਡੀ, ਸੋਨੀਆ ਮਾਨ ਅਤੇ ਰਣਜੀਤ ਬਾਵਾ ਸਣੇ ਕਈ ਕਲਾਕਾਰ ਪਹੁੰਚੇ ਸਨ। ਜੌਰਡਨ ਸੰਧੂ ਨੇ ਕਈ ਮਸ਼ਹੂਰ ਹਸਤੀਆਂ ਨਾਲ ਕੰਮ ਕੀਤਾ ਹੈ ਅਤੇ ਦਰਸ਼ਕਾਂ ਤੋਂ ਬਹੁਤ ਪਿਆਰ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹੈ। ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਵੀ ਜੌਰਡਨ ਦੀ ਕਰੀਬੀ ਦੋਸਤਾਂ ਵਿੱਚੋਂ ਹੈ। ਜ਼ਰੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਖੁਲਾਸਾ ਕੀਤਾ ਸੀ ਕਿ ਉਹ ਜੌਰਡਨ ਸੰਧੂ ਨਾਲ ਕੰਮ ਕਰਨਾ ਪਸੰਦ ਕਰਦੀ ਹੈ।












