ਮਸ਼ਹੂਰ ਅਦਾਕਾਰਾ ਕਾਜਲ ਅਰਗਵਾਲ ਨੇ ਆਪਣੇ ਬੇਟੇ ਨੀਲ ਦੇ 6 ਮਹੀਨੇ ਪੂਰੇ ਹੋਣ ‘ਤੇ ਇਕ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਜਲ ਅਗਰਵਾਲ ਨੇ ਆਪਣੀ ਮਾਂ ਬਣਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਇੱਕ ਖਾਸ ਨੋਟ ਵੀ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਕਾਜਲ ਨੇ ਆਪਣੇ ਬੇਟੇ ਦੇ 4 ਮਹੀਨੇ ਪੂਰੇ ਹੋਣ ‘ਤੇ ਇਕ ਤਸਵੀਰ ਪੋਸਟ ਕੀਤੀ ਸੀ। ਇਸ ਤਸਵੀਰ ‘ਚ ਉਹ ਆਪਣੇ ਬੇਟੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਪਰ ਹੁਣ ਉਨ੍ਹਾਂ ਨੇ ਬੇਟੇ ਨੀਲ ਦੀ ਸਿਰਫ ਇਕ ਤਸਵੀਰ ਪੋਸਟ ਕੀਤੀ ਹੈ। ਕਾਜਲ ਨੇ ਪੁੱਤਰ ਨੀਲ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ”ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ 6 ਮਹੀਨੇ ਬੀਤ ਗਏ ਹਨ। ਤੇਰੇ ਜਨਮ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ। ਮੈਂ ਪਹਿਲਾਂ ਬਹੁਤ ਡਰੀ ਹੋਈ ਹੋਈ ਸੀ। ਉਸ ਤੋਂ ਬਾਅਦ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਅਤੇ ਤੂੰ ਮੈਨੂੰ ਬੇਅੰਤ ਖੁਸ਼ੀ ਦਿੱਤੀ ਹੈ।” ਦੱਸ ਦਈਏ ਕਿ ਕਾਜਲ ਅਗਰਵਾਲ ਨੇ ਸਾਲ 2020 ‘ਚ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ ਸੀ।
ਕਾਜਲ ਅਗਰਵਾਲ ਨੇ ਸਾਲ 2004 ‘ਚ ਅਦਾਕਾਰੀ ਦੀ ਦੁਨੀਆ ‘ਚ ਐਂਟਰੀ ਕੀਤੀ। 6 ਮਹੀਨੇ ਪਹਿਲਾਂ ਹੀ ਉਹ ਮਾਂ ਬਣੀ ਸੀ। ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਨੀਲ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਕਾਜਲ ਨੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕਾਜਲ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਦੱਸਣਯੋਗ ਹੈ ਕਿ ਕਾਜਲ ਅਗਰਵਾਲ ਤੇਲਗੂ, ਤਾਮਿਲ ਅਤੇ ਹਿੰਦੀ ਸਿਨੇਮਾ ਦੀ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਸਾਲ 2004 ‘ਚ ਕਾਜਲ ਨੇ ‘ਕਿਉਂ ਹੋ ਗਿਆ ਨਾ’ ਫ਼ਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 2007 ‘ਚ ਰਿਲੀਜ਼ ਹੋਈ ਤੇਲਗੂ ਫ਼ਿਲਮ ‘ਲਕਸ਼ਮੀ ਕਲਿਆਣਮ’ ‘ਚ ਵੀ ਨਜ਼ਰ ਆਈ। ਸਾਲ 2009 ‘ਚ ਰਾਮਚਰਨ ਤੇਜਾ ਨਾਲ ਆਈ ਫ਼ਿਲਮ ‘ਮਗਧੀਰਾ’ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਕਾਜਲ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਉਸ ਨੂੰ ਵੱਡੀਆਂ ਹੀਰੋਇਨਾਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ। ਕਾਜਲ ਬਾਲੀਵੁੱਡ ਦੀਆਂ ਕਈ ਬਲਾਕਬਸਟਰ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਪੈਸ਼ਲ 26 ‘ਚ ਕਾਜਲ ਨੇ ਮੁੱਖ ਕਿਰਦਾਰ ਨਿਭਾਇਆ ਸੀ।












