ਦੱਖਣੀ ਸਿਨੇਮਾ ਦੇ ਉੱਘੇ ਫਿਲਮ ਕਲਾਕਾਰ ਕਮਲ ਹਾਸਨ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਕਾਰਨ ਕਮਲ ਨੂੰ ਚੇਨਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਕਮਲ ਹਾਸਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਕਮਲ ਹਾਸਨ ਸਾਊਥ ਇੰਡਸਟਰੀ ਦੇ ਐਕਟਰ ਵਿਜੇ ਸੇਤੂਪਤੀ ਦੀ ਆਉਣ ਵਾਲੀ ਫਿਲਮ ‘ਡੀਐਸਪੀ’ ਦੇ ਮਿਊਜ਼ਿਕ ਲਾਂਚ ਈਵੈਂਟ ‘ਚ ਸ਼ਿਰਕਤ ਕਰਨ ਪਹੁੰਚੇ। ਕਮਲ ਹਾਸਨ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕਾਰਨ ਕੁਝ ਦਿਨ ਪਹਿਲਾਂ ਚੇਨਈ ਦੇ ਰਾਮਚੰਦਰ ਮੈਡੀਕਲ ਸੈਂਟਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਅਜਿਹੇ ‘ਚ ਹੁਣ ਕਮਲ ਹਾਸਨ ਦੀ ਸਿਹਤ ‘ਚ ਸੁਧਾਰ ਹੋਇਆ ਹੈ ਅਤੇ ਡਾਕਟਰਾਂ ਦੀ ਸਲਾਹ ‘ਤੇ ਕਮਲ ਹਾਸਨ ਨੇ ਬੈੱਡ ਰੈਸਟ ਤੋਂ ਬਾਅਦ ਵਾਪਸੀ ਕੀਤੀ ਹੈ। ਕਮਲ ਨੂੰ ਚੰਗੀ ਤਰ੍ਹਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਉਤਸ਼ਾਹ ਦਾ ਮਾਹੌਲ ਹੈ। ਹਸਪਤਾਲ ਤੋਂ ਆਉਣ ਤੋਂ ਬਾਅਦ ਕਮਲ ਹਾਸਨ ਪਹਿਲੀ ਵਾਰ ਅਭਿਨੇਤਾ ਵਿਜੇ ਸੇਤੂਪਤੀ ਨਾਲ ਸਟੇਜ ਸ਼ੇਅਰ ਕਰਦੇ ਨਜ਼ਰ ਆਏ। ਦਰਅਸਲ 25 ਨਵੰਬਰ ਸ਼ੁੱਕਰਵਾਰ ਨੂੰ ਵਿਜੇ ਸੇਤੂਪਤੀ ਦੀ ਆਉਣ ਵਾਲੀ ਫਿਲਮ ‘ਡੀਐੱਸਪੀ’ ਦਾ ਮਿਊਜ਼ਿਕ ਲਾਂਚ ਈਵੈਂਟ ਸੀ, ਇਸ ਈਵੈਂਟ ‘ਚ ਕਮਲ ਹਾਸਨ ਨੇ ਆਪਣੀ ਮੌਜੂਦਗੀ ਨਾਲ ਰੌਣਕ ਵਧਾ ਦਿੱਤੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਵਿਜੇ ਸੇਤੂਪਤੀ ਇੱਕ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਅ ਰਹੇ ਹਨ। ਕਮਲ ਨੇ ਵੀ ਵਿਜੇ ਨੂੰ ਆਪਣੀ ਫਿਲਮ ਲਈ ਕਈ ਸ਼ੁਭਕਾਮਨਾਵਾਂ ਦਿੱਤੀਆਂ ਹਨ।












