September 17, 2026, 9:45 am
----------- Advertisement -----------
HomeNewsEntertainmentਜਨਮਦਿਨ ਮੌਕੇ Kangana Ranaut ਨੇ ਆਪਣੇ ਬਿਆਨਾਂ ਕਰਕੇ ਦੁਖੀ ਹੋਏ ਲੋਕਾਂ ਤੋਂ...

ਜਨਮਦਿਨ ਮੌਕੇ Kangana Ranaut ਨੇ ਆਪਣੇ ਬਿਆਨਾਂ ਕਰਕੇ ਦੁਖੀ ਹੋਏ ਲੋਕਾਂ ਤੋਂ ਮੰਗੀ ਮੁਆਫੀ, ਸ਼ੇਅਰ ਕੀਤਾ ਵੀਡੀਓ

Published on

----------- Advertisement -----------

ਨਵੀਂ ਦਿੱਲੀ: ਅੱਜ ਬਾਲੀਵੁੱਡ ਦੀ ਕੁਈਨ ਯਾਨੀ ਕੰਗਨਾ ਰਣੌਤ ਦਾ ਜਨਮਦਿਨ ਹੈ। ਕੰਗਨਾ ਅੱਜ 36 ਸਾਲ ਦੀ ਹੋ ਗਈ ਹੈ। ਕੰਗਨਾ ਨੇ ਇਸ ਖਾਸ ਮੌਕੇ ‘ਤੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਕੰਗਨਾ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਸ਼ੁਭਚਿੰਤਕ ਹਨ। ਇਸ ਦੇ ਨਾਲ ਹੀ ਕੰਗਨਾ ਵੀਡੀਓ ‘ਚ ਆਪਣੇ ਦੁਸ਼ਮਣਾਂ ਤੋਂ ਮੁਆਫੀ ਮੰਗਦੀ ਵੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਕੰਗਨਾ ਰਣੌਤ ਕਹਿੰਦੀ ਹੈ, “ਮੇਰੇ ਦੁਸ਼ਮਨ, ਜਿਨ੍ਹਾਂ ਅੱਜ ਤੱਕ ਮੈਨੂੰ ਕਦੇ ਆਰਾਮ ਨਹੀਂ ਕਰਨ ਦਿੱਤਾ। ਚਾਹੇ ਜਿੰਨੀ ਮਰਜ਼ੀ ਕਾਮਯਾਬੀ ਮਿਲੀ, ਫਿਰ ਵੀ ਮੈਨੂੰ ਕਾਮਯਾਬੀ ਦੇ ਰਾਹ ‘ਤੇ ਚੱਲਦੇ ਰਖਿਆ। ਮੈਨੂੰ ਲੜਨਾ, ਸੰਘਰਸ਼ ਕਰਨਾ ਸਿਖਾਇਆ।” ਦੋਸਤੋਂ ਮੇਰੀ ਵੀਚਾਰਧਾਰਾ ਬਹੁਤ ਸਰਲ ਹੈ, ਮੇਰਾ ਅਚਰਣ, ਸੋਚ ਵੀ ਬਹੁਤ ਸਰਲ ਹੈ ਤੇ ਮਾਂ ਹਮੇਸ਼ਾ ਹੀ ਸਭ ਦਾ ਭਲਾ ਚਾਹੁੰਦੀ ਹਾਂ।

ਇਸ ਲਈ ਜੇਕਰ ਮੈਂ ਕਦੇ ਕਿਸੇ ਦੇ ਲਈ ਦੇਸ਼ਹਿੱਚ ‘ਚ ਜਾਂ ਲਾਰਜ ਪਿਕਚਰ ਲਈ ਮੈਂ ਕਿਸੇ ਲਈ ਕੁਝ ਕਿਹਾ ਗੋ ਅਤੇ ਉਨ੍ਹਾਂ ਨੂੰ ਇਸ ਦਾ ਦੁਖ ਹੋਇਆ ਹੋਵੇ, ਠੇਸ ਪਹੁੰਚੀ ਹੋਵੇ ਮੈਂ ਉਨ੍ਹਾਂ ਲਈ ਵੀ ਮੁਆਫ਼ੀ ਚਾਹੁੰਦੀ ਹਾਂ। ਦੱਸ ਦਈਏ ਕਿ ਕੰਗਨਾ ਆਪਣੇ ਜਨਮਦਿਨ ਮੌਕੇ ਉਦੈਪੁਰ ਵਿੱਚ ਹੈ। ਵੀਡੀਓ ਵਿੱਚ ਐਕਟਰਸ ਵੱਡੇ ਗੋਲਡਨ ਹਾਰ ਤੇ ਝੁਮਕੇ ਅਤੇ ਲਾਲ ਬਿੰਦੀ ਦੇ ਨਾਲ ਹਰੇ ਤੇ ਗੁਲਾਬੀ ਰੇਸ਼ਮੀ ਸਾੜੀ ਵਿੱਚ ਨਜ਼ਰ ਆ ਰਹੀ ਹੈ। ਉਸਨੇ ਆਪਣੇ ਮੈਸੇਜ ਦੀ ਸ਼ੁਰੂਆਤ ਆਪਣੀ ਮਾਂ ਤੇ ਪਿਤਾ ਦੇ ਸਮਰਥਨ ਲਈ ਤੇ ਉਸਦੇ ਗੁਰੂਆਂ (ਸਦਗੁਰੂ ਅਤੇ ਸਵਾਮੀ ਵਿਵੇਕਾਨੰਦ) ਦੀਆਂ ਸਿੱਖਿਆਵਾਂ ਲਈ ਧੰਨਵਾਦ ਕਰਕੇ ਕੀਤੀ। ਦੱਸ ਦਈਏ ਕਿ ਬੀਤੇ ਦਿਨੀ ਕੰਗਨਾ ਨੇ ਟਵਿਟਰ ‘ਤੇ ਸਿੰਗਰ-ਐਕਟਰ ਦਿਲਜੀਤ ਦੋਸਾਂਝ ‘ਤੇ ਨਿਸ਼ਾਨਾ ਸਾਧਿਆ ਸੀ। ਉਸਨੇ ਇਸ਼ਾਰਾ ਕੀਤਾ ਕਿ ਪੁਲਿਸ ਜਲਦੀ ਹੀ ਉਸਨੂੰ ਖਾਲਿਸਤਾਨੀਆਂ ਦੇ ਸਮਰਥਨ ਲਈ ਗ੍ਰਿਫਤਾਰ ਕਰੇਗੀ। ਉਹ ਇਸ ਤੋਂ ਪਹਿਲਾਂ ਆਲੀਆ ਭੱਟ, ਸਵਰਾ ਭਾਸਕਰ, ਆਮਿਰ ਖ਼ਾਨ ਤੇ ਤਾਪਸੀ ਪੰਨੂ ਨਾਲ ਵੀ ਝਗੜਾ ਕਰ ਚੁੱਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ? – ਹਰਪਾਲ ਸਿੰਘ ਚੀਮਾ

ਚੰਡੀਗੜ੍ਹ 16 ਸਤੰਬਰ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' 'ਤੇ...

ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ 16 ਸਤੰਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਾੜੀਆਂ...

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ: ਬਲਤੇਜ ਪੰਨੂ

ਚੰਡੀਗੜ੍ਹ 16 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ...

ਵਿਜੇ ਸਾਂਪਲਾ ਨਾਲ ਧੱਕਾ-ਮੁੱਕੀ, ਬਾੜੀਆਂ ਕਲਾਂ ‘ਚ ਮਾਈਕ ਨਾਲ ਕੀਤਾ ਗਿਆ ਹਮਲਾ

ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ...

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵੱਲੋਂ ਹੰਗਾਮਾ, ਅਚਾਨਕ ਸਿਹਤ ਵਿਗੜਨ ਮਗਰੋਂ ਇੱਕ ਹਵਾਲਾਤੀ ਦੀ ਹੋਈ ਮੌਤ

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 31 ਸਾਲਾ ਹਵਾਲਾਤੀ ਦੀ ਅਚਾਨਕ ਮੌਤ ਹੋ ਜਾਣ ਦਾ...

 ਕੈਨੇਡਾ ‘ਚ ਸਟੱਡੀ ਵੀਜ਼ਾ ਦੇ ਬਦਲੇ ਨਿਯਮ, ਹੁਣ ਖਰਚਣੇ ਪੈਣਗੇ ਵੱਧ ਪੈਸੇ!

ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।...

ਬਹੁਤ ਮੁਸ਼ਕਲ ਨਾਲ ਬਚੇ…’ ਟਰਬੂਲੈਂਸ ਦੌਰਾਨ ਡਰੀ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ...

ਮੋਹਾਲੀ ‘ਚ 500 ਰੁਪਏ ਦੇ ਨੋਟਾਂ ਦਾ ਲੰਗਰ: ਬੱਚਿਆਂ ਨੂੰ ਵੰਡਿਆ ਮੈਕਡੋਨਲਡ ਮੀਲ

ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਰਾਜਾ ਦਿ ਕਿੰਗ...

ਰੇਹੜੀ ਵਾਲੇ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ… UPI ਪੇਮੈਂਟ ‘ਤੇ ਦੇਣਾ ਪਵੇਗਾ ਚਾਰਜ, ਡਿਟੇਲ ‘ਚ ਸਮਝੋ ਨਵੇਂ ਨਿਯਮ

ਜੇਕਰ ਤੁਸੀਂ ਸਬਜ਼ੀਆਂ ਖਰੀਦਣ ਤੋਂ ਲੈ ਕੇ ਵੱਡੇ ਖਰੀਦਦਾਰੀ ਬਿੱਲਾਂ ਦਾ ਭੁਗਤਾਨ ਕਰਨ ਤੱਕ...