ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਬੇਟੀ ਅਨਾਇਰਾ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਅਨਾਇਰਾ ਨੀਲੇ ਰੰਗ ਦੇ ਪਹਿਰਾਵੇ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕਪਿਲ ਆਪਣੀ ਬੇਟੀ ਨਾਲ ਪਾਊਟ ਬਣਾ ਰਹੇ ਹਨ। ਪਿਉ ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਤਸਵੀਰਾਂ ਨਾਲ ਕੈਪਸ਼ਨ ’ਚ ਕਪਿਲ ਲਿਖਦੇ ਹਨ, ‘ਮੈਂ ਜ਼ਿੰਦਗੀ ’ਚ ਇਸ ਤੋਂ ਪਿਆਰਾ ਪਾਊਟ ਕਦੇ ਨਹੀਂ ਦੇਖਿਆ।’
ਨਾਲ ਹੀ ਉਨ੍ਹਾਂ ਹੈਸ਼ਟੈਗ ’ਚ ਅਨਾਇਰਾ ਵੀ ਲਿਖਿਆ ਹੈ। ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਿਸ ਆ ਚੁੱਕੇ ਨੇ। ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਕਮੈਂਟ ਕਰਕੇ ਅਨਾਇਰਾ ਦੀ ਤਾਰੀਫਾਂ ਕੀਤੀਆਂ ਨੇ। ਇਸ ਤੋਂ ਪਹਿਲਾਂ ਅਨਾਇਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਚ ਉਹ ਆਪਣੇ ਪਾਪਾ ਵਾਂਗ ਡਰੱਮ ਵਜਾਉਂਦੀ ਹੋਈ ਦਿਖਾਈ ਦਿੱਤੀ ਸੀ। ਦੱਸ ਦਈਏ ਇਸ ਮਹੀਨੇ ਹੀ ਕਪਿਲ ਸ਼ਰਮਾ ਨੇ ਆਪਣਾ ਪੁੱਤਰ ਦਾ ਪਹਿਲਾ ਬਰਥਡੇਅ ਵੀ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋਈਆਂ ਸਨ।












