ਲੋਕ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਕਾਮੇਡੀ ਦੇ ਦੀਵਾਨੇ ਹਨ। ਉਸਨੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਹੁਣ ਕਪਿਲ ਸ਼ਰਮਾ ਬਤੌਰ ਗਾਇਕ ਆਪਣੇ ਕਰੀਅਰ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਭੂਸ਼ਣ ਕੁਮਾਰ ਆਪਣੇ ਸਿੰਗਿੰਗ ਡੈਬਿਊ ਲਈ ਕਪਿਲ ਸ਼ਰਮਾ ਨੂੰ ਲਾਂਚ ਕਰਨ ਵਾਲੇ ਹਨ। ਮਸ਼ਹੂਰ ਰੈਪਰ ਗੁਰੂ ਰੰਧਾਵਾ ਅਤੇ ਯੋਗਿਤਾ ਬਿਹਾਨੀ ਵੀ ਕਪਿਲ ਸ਼ਰਮਾ ਦੇ ਨਾਲ ‘ਅਲੋਨ’ ਗੀਤ ਵਿੱਚ ਨਜ਼ਰ ਆਉਣਗੇ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਲੋਨ ਗੀਤ ਦਾ ਬਿਹਾਈਂਡ ਦਾ ਸੀਨ ਵਾਲਾ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਮਨਾਲੀ ਵਿੱਚ ਸ਼ੂਟਿੰਗ ਕਰਨ ਦਾ ਅਨੁਭਵ ਸਾਂਝਾ ਕੀਤਾ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਲੋਨ ਗੀਤ ਦਾ ਬੀ.ਟੀ.ਐੱਸ ਵੀਡੀਓ ਸ਼ੇਅਰ ਕੀਤਾ ਹੈ।
ਜਿਸ ਵਿੱਚ ਕਪਿਲ ਦੇ ਨਾਲ ਗੁਰੂ ਰੰਧਾਵਾ ਤੇ ਮਾਡਲ ਯੋਗਿਤਾ ਬਿਹਾਨੀ ਦਿਖਾਈ ਦੇ ਰਹੀ ਹੈ। ਕਪਿਲ ਕਹਿੰਦੇ ਨੇ ਜੇ ਇੱਥੇ ਆ ਕੇ ਪਤਾ ਚੱਲਿਆ ਕਿ ਗਲਤੀ ਹੋ ਗਈ…ਬਹੁਤ ਠੰਢ ਏ..। ਇਹ ਸੁਣ ਕੇ ਗੁਰੂ ਰੰਧਾਵਾ ਵੀ ਹੱਸ ਪੈਂਦੇ ਨੇ। ਗਾਣੇ ਦੀ ਮਾਡਲ ਯੋਗਿਤਾ ਵੀ ਕਹਿੰਦੀ ਹੈ ਕਿ ਬਹੁਤ ਠੰਢ ਹੋ। ਵੀਡੀਓ ਵਿੱਚ ਦੇਖ ਸਕਦੇ ਹੋ ਬਰਫ ਦੇ ਵਿੱਚ ਅਲੋਨ ਗੀਤ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ। ਕਪਿਲ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਯੇ ਇਸ਼ਕ ਨਹੀਂ ਆਸਾਨ, ਬਸ ਇਤਨਾ ਸਮਝ ਲਿਜੀਏ,ਏਕ ਬਰਫ ਕਾ ਦਰਿਆ ਹੈ ਔਰ ਕੁਲਫ਼ੀ ਹੋ ਕੇ ਘਰ ਜਾਨਾ ਹੈ…ਕੋਈ ਅਨੁਮਾਨ ਲਗਾ ਸਕਦਾ ਹੈ ਕਿ ਕਿੰਨਾ temperature ..we shot our song #alone in #manali ??? 🤩 #aloneon9thfeb #gratutde 😇🙏’।
ਅਦਾਕਾਰਾ ਯੋਗੀਤਾ ਨੇ ਕਮੈਂਟ ਬਾਕਸ ਵਿੱਚ ਹਾਹਾਹਾ ਲਿਖਦੇ ਹੋਏ ਹਾਸੇ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ਅਗਰ ਇਤਨੀ ਠੰਢ ਥੀ ਤੋਂ ਜਾਨਾ ਜ਼ਰੂਰੀ ਥਾ…ਸ਼ੂਟ ਪੰਜਾਬ ਮੇ ਕਰ ਲੇਤੇ’। ਕਲਾਕਾਰ ਤੇ ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ। ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ, ਇਹ ਗੁਰੂ ਰੰਧਾਵਾ ਦੁਆਰਾ ਰਚਿਆ ਅਤੇ ਲਿਖਿਆ ਇੱਕ ਰੋਮਾਂਟਿਕ-ਸੈਡ ਸੌਂਗ ਹੋਵੇਗਾ। ਜਿਸ ਨੂੰ ਮਿਊਜ਼ਿਕ ਵੀਡੀਓ ਡਾਇਰੈਕਟਰ ਗਿਫਟੀ ਨੇ ਡਾਇਰੈਕਟ ਕੀਤਾ ਹੈ। ਗੀਤ ਦੀ ਸ਼ੂਟਿੰਗ ਮਨਾਲੀ ਦੀ ਖੂਬਸੂਰਤ ਲੋਕੇਸ਼ਨ ‘ਤੇ ਕੀਤੀ ਗਈ ਹੈ। ਇਹ ਗੀਤ 9 ਫਰਵਰੀ 2023 ਨੂੰ ਰਿਲੀਜ਼ ਹੋਵੇਗਾ।












