17 ਦਸੰਬਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ “ਸ਼ਾਵਾ ਨੀ ਗਿਰਧਾਰੀ ਲਾਲ” ਹੁਣ ਤੱਕ ਦਰਸ਼ਕਾਂ ਦੇ ਦਿਲਾਂ ‘ਚ ਇੱਕ ਖਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਗੱਲ ਚਾਹੇ ਫਿਲਮ ਦੇ ਟ੍ਰੇਲਰ ਦੀ ਕਰੀਏ ਜਾਂ ਆਏ ਉਸਦੇ ਟਾਈਟਲ ਟਰੈਕ ਦੀ ਹੁਣ ਤੱਕ ਦੋਵਾਂ ਦੇ ਲੱਖਾਂ ਵਿਊਜ਼ ਪਾਰ ਹੋ ਚੁੱਕੇ ਹਨ। ਦਰਸ਼ਕਾਂ ਵਿੱਚ ਫਿਲਮ ਨੂੰ ਵੇਖਣ ਦਾ ਬਹੁਤ ਹੀ ਉਤਸ਼ਾਹ ਭਰ ਗਿਆ ਹੈ।ਇਸ ਦੇ ਨਾਲ ਹੀ ਫ਼ਿਲਮ ਦੇ ਕਲਾਕਾਰਾਂ ਵੱਲੋਂ ਲਗਾਤਾਰ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ । ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ (Karamjit Anmol) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਇੱਕ ਮਜ਼ੇਦਾਰ ਕਲਿੱਪ ਸਾਂਝਾ ਕੀਤਾ ਹੈ ।
https://www.instagram.com/p/CXgLfrMB3Tn/?utm_source=ig_embed&utm_campaign=embed_video_watch_again
ਇਸ ਕੱਲਿਪ ‘ਚ ਕਰਮਜੀਤ ਅਨਮੋਲ ਮੰਜੇ ‘ਤੇ ਬੈਠ ਕੇ ਕੁਝ ਪੀ ਰਹੇ ਹਨ ਅਤੇ ਗਿੱਪੀ ਗਰੇਵਾਲ ਦੁੱਧ ਦੇ ਭਰੇ ਗਲਾਸ ਲੈ ਕੇ ਉਨ੍ਹਾਂ ਕੋਲ ਆਉਂਦੇ ਹਨ । ਜਿਸ ਤੋਂ ਬਾਅਦ ਦੋਵਾਂ ‘ਚ ਇੱਕ ਤੋਂ ਬਾਅਦ ਹਾਸੋਹੀਣੇ ਡਾਇਲੌਗ ਬੋਲੇ ਜਾਂਦੇ ਹਨ ।ਦੱਸ ਦਈਏ ਇਹ ਫ਼ਿਲਮ 1940 ਦੇ ਦਹਾਕੇ ਦੀ ਪੀਰੀਅਡ ਕਾਮੇਡੀ ਡਰਾਮਾ ਮੂਵੀ ਹੈ। ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲਕੇ ਲਿਖੀ ਹੈ । ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕੀਤਾ ਹੈ । ਜਾਣਕਾਰੀ ਲਈ ਦੱਸ ਦਈਏ ਕਿ “ਸ਼ਾਵਾ ਨੀ ਗਿਰਧਾਰੀ ਲਾਲ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿੱਚ ਬਣੀ ਹੈ।ਇਹ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਪੂਰੇ ਪਰਿਵਾਰ ਨਾਲ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੁੱਖ ਅਤੇ ਹਾਸੇ ਦਾ ਸਾਗਰ ਵੀ ਹੋਵੇਗਾ।

ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਸੁਰੀਲੀ ਗੌਤਮ, ਰਾਣਾ ਰਣਬੀਰ, ਗੁਰਪ੍ਰੀਤ ਗੁੱਗੀ, ਸਰਦਾਰ ਸੋਹੀ, ਹਨੀ ਮੱਟੂ, ਰਘਵੀਰ ਬੋਲੀ ਵਰਗੇ ਸ਼ਾਨਦਾਰ ਹੁਨਰ ਸ਼ਾਮਲ ਹਨ। ਫਿਲਮ ਵਿੱਚ ਗਿਰਧਾਰੀ ਦੀ ਭੂਮਿਕਾ ਖੁਦ ਗਿੱਪੀ ਗਰੇਵਾਲ ਨਿਭਾ ਰਹੇ ਹਨ। ਜੋ ਸਾਰੇ ਪਿੰਡ ਦੀਆਂ ਔਰਤਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਪਰ ਗਿਰਧਾਰੀ ਆਪ ਤਾ ਹਜੇ ਛੜਾ ਹੀ ਫਿਰਦਾ ਹੈ। ਗਿਰਧਾਰੀ ਦੇ ਇਰਦ ਗਿਰਦ ਘੁੰਮਦੀ ਇਸ ਸੁੰਦਰ ਕਹਾਣੀ ਦਾ ਟ੍ਰੇਲਰ ਵੇਖ ਕੇ ਫਿਲਮ ਨੂੰ ਵੇਖਣ ਦੀ ਉਤਸੁਕਤਾ ਹੋਰ ਵੱਧ ਜਾਂਦੀ ਹੈ। ਬੱਸ ਹੁਣ ਇੰਤਜ਼ਾਰ ਹੈ 17 ਦਸੰਬਰ ਦਾ ਜਦੋ ਇਹ ਫਿਲਮ ਰਿਲੀਜ਼ ਹੋਵੇਗੀ।