July 23, 2026, 2:14 am
----------- Advertisement -----------
HomeNewsEntertainmentਕੌਫੀ ਵਿਦ ਕਰਨ : ਕਰਨ ਜੌਹਰ ਕਰ ਚੁੱਕੇ ਹਨ ਕ੍ਰਿਤੀ ਸੈਨਨ ਨੂੰ...

ਕੌਫੀ ਵਿਦ ਕਰਨ : ਕਰਨ ਜੌਹਰ ਕਰ ਚੁੱਕੇ ਹਨ ਕ੍ਰਿਤੀ ਸੈਨਨ ਨੂੰ ਰਿਜੈਕਟ ! ਅਦਾਕਾਰਾ ਨੇ ਖ਼ੁਦ ਕੀਤਾ ਖੁਲਾਸਾ

Published on

----------- Advertisement -----------

ਡਿਜ਼ਨੀ+ ਹੌਟਸਟਾਰ ਦਾ ‘ਕੌਫੀ ਵਿਦ ਕਰਨ ਸੀਜ਼ਨ 7’ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਾਰਾ ਅਲੀ ਖਾਨ ਤੋਂ ਲੈ ਕੇ ਅਨੰਨਿਆ ਪਾਂਡੇ ਅਤੇ ਸਿਧਾਰਥ ਮਲਹੋਤਰਾ ਤੱਕ, ਸਾਰੇ ਸਿਤਾਰਿਆਂ ਨੇ ਕਾਉਚ ‘ਤੇ ਬੈਠ ਆਪਣੇ ਦਿਲ ਦਾ ਪ੍ਰਗਟਾਵਾ ਕੀਤਾ। ਹੁਣ ਸੀਜ਼ਨ ਦੇ ਨੌਵੇਂ ਐਪੀਸੋਡ ‘ਚ ਦੋ ਅਜਿਹੇ ਸਿਤਾਰੇ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ਨੇ ਇਕੱਠੇ ਇੰਡਸਟਰੀ ‘ਚ ਡੈਬਿਊ ਕੀਤਾ ਸੀ ਅਤੇ ਹੁਣ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ। ਅਸੀਂ ਗੱਲ ਕਰ ਰਹੇ ਹਾਂ ਐਕਸ਼ਨ ਸਟਾਰ ਟਾਈਗਰ ਸ਼ਰਾਫ ਅਤੇ ਬਹੁਤ ਹੀ ਪ੍ਰਤਿਭਾਸ਼ਾਲੀ ਕ੍ਰਿਤੀ ਸੈਨਨ ਦੀ ਜੋ ਸ਼ੋਅ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਕ੍ਰਿਤੀ ਅਤੇ ਟਾਈਗਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਹੀਰੋਪੰਤੀ’ ਨਾਲ ਕੀਤੀ ਸੀ। ਅਜਿਹੇ ‘ਚ ਜਦੋਂ ਕ੍ਰਿਤੀ ਅਤੇ ਟਾਈਗਰ ਕਰਨ ਦੇ ਸ਼ੋਅ ‘ਚ ਇਕੱਠੇ ਪਹੁੰਚੇ ਤਾਂ ਸ਼ੋਅ ਦੇ ਹੋਸਟ ਕਰਨ ਨੇ ਹੀਰੋਪੰਤੀ ਜੋੜੀ ਦੇ ਰੂਪ ‘ਚ ਉਨ੍ਹਾਂ ਦਾ ਸਵਾਗਤ ਕੀਤਾ।

ਕ੍ਰਿਤੀ ਅਤੇ ਟਾਈਗਰ ਨੇ ਕਰਨ ਦੇ ਨਾਲ ਕੌਫੀ ਪੀਂਦੇ ਹੋਏ ਕਈ ਰਾਜ਼ ਖੋਲ੍ਹੇ ਹਨ।ਕੁਝ ਸਮਾਂ ਪਹਿਲਾਂ ਸਾਹਮਣੇ ਆਇਆ ਇਹ ਪ੍ਰੋਮੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰੋਮੋ ‘ਚ ਦਿਖਾਇਆ ਗਿਆ ਹੈ ਕਿ ਕਰਨ ਜੌਹਰ ਕ੍ਰਿਤੀ ਸੈਨਨ ਤੋਂ ਪੁੱਛਦੇ ਹਨ, ਕੀ ‘ਹੀਰੋਪੰਤੀ 1’ ਤੋਂ ਪਹਿਲਾਂ ਕਦੇ ਤੁਹਾਨੂੰ ਆਡੀਸ਼ਨ ‘ਚ ਰਿਜੈਕਟ ਕੀਤਾ ਗਿਆ ਸੀ? ਕ੍ਰਿਤੀ ਦਾ ਜਵਾਬ ਸੁਣ ਕੇ ਕਰਨ ਜੌਹਰ ਦੇ ਹੋਸ਼ ਉੱਡ ਗਏ। ਕ੍ਰਿਤੀ ਸੈਨਨ ਨੇ ਜਵਾਬ ਦਿੱਤਾ ਕਿ, ‘ਉਸਦਾ ਪਹਿਲਾ ਆਡੀਸ਼ਨ ਫਿਲਮ ‘ਸਟੂਡੈਂਟ ਆਫ ਦਿ ਈਅਰ’ ਲਈ ਸੀ ਅਤੇ ਉਹ ਨਿਰਾਸ਼ ਸੀ। ਕ੍ਰਿਤੀ ਸੈਨਨ ‘ਕੌਫੀ ਵਿਦ ਕਰਨ’ ਫਿਲਮ ਦੀ ਗੱਲ ਕਰ ਰਹੀ ਹੈ, ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਨੇ ਉਸ ਫਿਲਮ ਲਈ ਆਲੀਆ ਭੱਟ ਨੂੰ ਚੁਣਿਆ ਸੀ। ਆਲੀਆ ਨੇ ਕਰਨ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਆਲੀਆ ਭੱਟ ਅੱਜ ਇੰਡਸਟਰੀ ਦੀ ਟਾਪ ਅਦਾਕਾਰਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...