August 6, 2026, 4:36 pm
----------- Advertisement -----------
HomeNewsEntertainmentਕਰਿਸ਼ਮਾ ਤੰਨਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਸਮਾਰੋਹ ਦੀ ਤਸਵੀਰਾਂ 'ਤੇ...

ਕਰਿਸ਼ਮਾ ਤੰਨਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਸਮਾਰੋਹ ਦੀ ਤਸਵੀਰਾਂ ‘ਤੇ ਵੀਡੀਓਜ਼ ਆਈਆ ਸਾਹਮਣੇ

Published on

----------- Advertisement -----------

ਇਨ੍ਹੀਂ ਦਿਨੀਂ ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁਡ ਸਿਤਾਰਿਆਂ ਤੱਕ ਵਿਆਹ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਹਨ। ਹਾਲ ਹੀ ‘ਚ ਕੈਟਰੀਨਾ ਕੈਫ-ਵਿੱਕੀ, ਅੰਕਿਤਾ ਲੋਖੰਡੇ-ਵਿੱਕੀ ਜੈਨ ਅਤੇ ਮੌਨੀ ਰਾਏ-ਸੂਰਜ ਨਾਂਬਿਆਰ ਵਿਆਹ ਦੇ ਬੰਧਨ ‘ਚ ਬੱਝੇ ਹਨ। ਹੁਣ ਇਸ ਲੜੀ ‘ਚ ਇਕ ਹੋਰ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਵੀ ਸ਼ਾਮਲ ਹੋ ਰਹੀ ਹੈ, ਜੋ ਆਪਣੇ ਮੰਗੇਤਰ ਵਰੁਣ ਬੰਗੇਰਾ ਨਾਲ ਵਿਆਹ ਕਰਨ ਜਾ ਰਹੀ ਹੈ। ਕਰਿਸ਼ਮਾ ਤੰਨਾ 5 ਫਰਵਰੀ ਨੂੰ ਬਿਜ਼ਨੈੱਸਮੈਨ ਵਰੁਣ ਬੰਗੇਰਾ Varun Bangera ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਵੇਗੀ। ਕਰਿਸ਼ਮਾ-ਵਰੁਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ ਜੋੜੇ ਦੀਆਂ ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।

ਹਲਦੀ ਸਮਾਰੋਹ ਵਿੱਚ, ਕਰਿਸ਼ਮਾ ਤੰਨਾ ਚਿੱਟੇ ਅਤੇ ਸੁਨਹਿਰੀ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਸ ਡਰੈੱਸ ਦੇ ਨਾਲ ਉਸ ਨੇ ਮੋਤੀਆਂ ਅਤੇ ਚਿੱਟੇ ਫੁੱਲਾਂ ਨਾਲ ਬਣੇ ਗਹਿਣੇ ਕੈਰੀ ਕੀਤੇ ਹਨ। ਇਹ ਤਸਵੀਰਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆ ਹਨ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸਿਤਾਰਿਆਂ ਨੇ ਵੀ ਤਸਵੀਰ ‘ਤੇ ਕਮੈਂਟ ਕਰਦੇ ਹੋਏ ਵਧਾਈਆਂ ਦੇ ਰਹੇ ਹਨ। ਜਿੱਥੇ ਕਰਿਸ਼ਮਾ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀ ਹੈ। ਉਥੇ ਹੀ ਦੂਜੇ ਪਾਸੇ ਉਸ ਨੇ ਇੰਸਟਾ ਸਟੋਰੀ ‘ਤੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਵਰੁਣ ਅਤੇ ਕਰਿਸ਼ਮਾ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਦੋਵੇਂ ਇਕੱਠੇ ਖੂਬ ਮਸਤੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੀ ਤਰ੍ਹਾਂ ਕਰਿਸ਼ਮਾ ਤੰਨਾ ਅਤੇ ਉਨ੍ਹਾਂ ਦੇ ਮੰਗੇਤਰ ਨੇ ਵੀ ਡੈਸਟੀਨੇਸ਼ਨ ਵੈਡਿੰਗ ਦੀ ਯੋਜਨਾ ਬਣਾਈ ਹੈ।ਦੋਵੇਂ ਗੋਆ ਦੇ ਫਾਈਵ ਸਟਾਰ ਹੋਟਲ ‘ਚ ਸੱਤ ਫੇਰੇ ਲੈਣ ਜਾ ਰਹੇ ਹਨ, ਜਿੱਥੇ ਅਨੀਤਾ ਹਸਨੰਦਾਨੀ, ਰਿਧੀਮਾ ਪੰਡਿਤ ਅਤੇ ਏਕਤਾ ਕਪੂਰ ਵਰਗੇ ਸੈਲੇਬਸ ਨਜ਼ਰ ਆਉਣਗੇ। ਜਾਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਰਿਸ਼ਮਾ ਅਤੇ ਵਰੁਣ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਸੀ। ਡੇਢ ਸਾਲ ਪਹਿਲਾਂ ਹੋਈ ਇਸ ਮੁਲਾਕਾਤ ਵਿੱਚ ਦੋਨੋਂ ਪਹਿਲਾਂ ਦੋਸਤ ਬਣੇ, ਫਿਰ ਡੇਟਿੰਗ ਕਰਨ ਲੱਗੇ। ਆਖਿਰਕਾਰ ਦੋਹਾਂ ਨੇ ਮੰਗਣੀ ਕਰ ਲਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

ਮਾਫੀਆ ਡੌਨ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਅਬਾਨ...

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

ਸਾਲ 2013 ਦੇ ਚਰਚਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ...

43.44 ਕਰੋੜ ਨਸ਼ਾ ਛਡਾਊ ਗੋਲੀ ਛੱਕ ਗਏ ਪੰਜਾਬੀ 

ਪੰਜਾਬ ’ਚ ਨਸ਼ੇੜੀ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੁਪ੍ਰੇਨੋਰਫਾਈਨ (ਨਸ਼ਾ ਛਡਾਊ ਗੋਲੀ) ਦੀਆਂ 43.44...

ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ...

ਸਾਹਮਣੇ ਆਓ ਚੰਨੀ ਜੀ, ਭਾਜਪਾ ਦੀ ਕਿਉਂ ਮੰਨੀ ਜੀ: ਰਾਜਾ ਵੜਿੰਗ ਦੀ ਹਾਜ਼ਰੀ ’ਚ ਚੰਨੀ ਤੇ ਆਸ਼ੂ ਦੇ ਲੱਗੇ ਨਾਅਰੇ

ਲੁਧਿਆਣਾ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਆਸ਼ੂ...

“ਅਸ਼ਵਨੀ ਜੀ ਪੰਜਾਬ ਦੀਆਂ ਮਾਵਾਂ-ਭੈਣਾਂ ਤੋਂ ਕੰਨ ਫੜ ਕੇ ਮੁਆਫੀ ਮੰਗਣ” : ਮੰਤਰੀ ਅਮਨ ਅਰੋੜਾ

ਵਿਧਾਨ ਸਭਾ ਵਿਚ ਮੰਤਰੀ ਅਮਨ ਅਰੋੜਾ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਟਿੱਪਣੀ ‘ਤੇ...

• ਪੰਜਾਬ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 19.1 ਪ੍ਰਤੀਸ਼ਤ ਤੋਂ ਘੱਟ ਕੇ 17 ਪ੍ਰਤੀਸ਼ਤ ਹੋਈ: ਅਮਨ ਅਰੋੜਾ

ਚੰਡੀਗੜ੍ਹ, 5 ਅਗਸਤ:ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੂੰ ਘੇਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ,...

ਭਾਰਤ ‘ਚ ਬੈਨ ਹੋਇਆ ਅਰਵਿੰਦ ਕੇਜਰੀਵਾਲ ਦਾ Meta ਅਕਾਊਂਟ, ਪੋਸਟ ਕਰਕੇ ਮੈਟਾ ਇੰਡੀਆ ਤੋਂ ਮੰਗਿਆ ਜਵਾਬ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਕੰਪਨੀ Meta ‘ਤੇ...

*ਆਪ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ:ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ...