ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਬੀਤੇ ਦਿਨ ਆਪਣਾ 39ਵਾਂ ਜਨਮਦਿਨ ਮਨਾਇਆ। ਕੈਟਰੀਨਾ ਨੇ ਆਪਣਾ ਜਨਮਦਿਨ ਮਾਲਦੀਵ ‘ਚ ਆਪਣੇ ਪਤੀ ਵਿੱਕੀ ਕੌਸ਼ਲ, ਜੀਜਾ ਸੰਨੀ ਕੌਸ਼ਲ ਅਤੇ ਕਰੀਬੀ ਦੋਸਤਾਂ ਵਿਚਕਾਰ ਮਨਾਇਆ। ਇਸ ਦੌਰਾਨ ਅਦਾਕਾਰਾ ਨੇ ਖੂਬ ਮਸਤੀ ਕੀਤੀ ਅਤੇ ਉਸ ਦੇ ਜਨਮਦਿਨ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਯੂਜ਼ਰਸ ਵੀ ਇਸ ‘ਤੇ ਕਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਆਪਣੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ ‘ਚ ਲਿਖਿਆ, ”ਜਨਮਦਿਨ ਵਾਲਾ ਦਿਨ”। ਪਹਿਲੀ ਤਸਵੀਰ ‘ਚ ਕੈਟ ਸਮੁੰਦਰੀ ਕੰਢੇ ‘ਤੇ ਚਿੱਟੇ ਰੰਗ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ।
ਇਸ ਤਸਵੀਰ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੋਰ ਤਸਵੀਰਾਂ ‘ਚ ਉਹ ਆਪਣੇ ਗਰਲ ਗੈਂਗ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਰ ਇੱਕ ਫੋਟੋ ਬਹੁਤ ਖਾਸ ਹੈ। ਵਿੱਕੀ ਕੌਸ਼ਲ ਨੇ ਆਪਣੀ ਪਤਨੀ ਕੈਟਰੀਨਾ ਕੈਫ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ”ਬਾਰ ਯੇ ਦਿਨ ਆਏ, ਬਾਰ ਯੇ ਦਿਲ ਗਾਏ, ਜਨਮਦਿਨ ਮੁਬਾਰਕ ਮੇਰੇ ਪਿਆਰ। ਇਸ ਤੋਂ ਇਲਾਵਾ ਕਈ ਸੈਲੇਬਸ ਨੇ ਕੈਟ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਇਸ ਵਿੱਚ ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਖਾਨ, ਸਿਧਾਂਤ ਚਤੁਰਵੇਦੀ, ਈਸ਼ਾਨ ਖੱਟਰ, ਸੋਨਮ ਕਪੂਰ, ਮਲਾਇਕਾ ਅਰੋੜਾ ਸ਼ਾਮਲ ਹਨ। ਕੈਟਰੀਨਾ ਕੈਫ ਦੇ ਜਨਮਦਿਨ ‘ਤੇ ਉਨ੍ਹਾਂ ਦੀ ਫਿਲਮ ਫੋਨ ਭੂਤ ਤੋਂ ਇੱਕ BTS ਵੀਡੀਓ ਸਾਂਝਾ ਕੀਤਾ ਗਿਆ ਸੀ। ਇਸ ‘ਚ ਅਭਿਨੇਤਰੀ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਰੈਪ ਕਰਦੀ ਨਜ਼ਰ ਆਈ ਸੀ। ਅਭਿਨੇਤਰੀ ਆਪਣੇ ਵਾਲਾਂ ਵਿੱਚ ਫਰਿੰਜ ਹੇਅਰ-ਕੱਟ, ਆਲ-ਬਲੈਕ ਪਹਿਰਾਵੇ, ਚੰਕੀ ਸਿਲਵਰ ਚੇਨ ਅਤੇ ਨੀਲੇ ਹਾਈਲਾਈਟਸ ਦੇ ਨਾਲ ਸ਼ਾਨਦਾਰ ਲੱਗ ਰਹੀ ਸੀ।












