ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਪਡੇਟਸ ਨਾਲ ਇੰਟਰਨੈੱਟ ‘ਤੇ ਸਨਸਨੀ ਪੈਦਾ ਕਰਦੀ ਰਹਿੰਦੀ ਹੈ। ਵਿਆਹ ਤੋਂ ਬਾਅਦ ਕੈਟਰੀਨਾ ਹਰ ਲੁੱਕ ਨੂੰ ਬਹੁਤ ਡੀਸੈਂਟ ਤਰੀਕੇ ਨਾਲ ਕੈਰੀ ਕਰਦੀ ਹੈ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦਾ ਹੈ। ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਪਤਨੀ ਨੇ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਇੰਟਰਨੈੱਟ ‘ਤੇ ਆਉਂਦੇ ਹੀ ਚਰਚਾ ਦਾ ਵਿਸ਼ਾ ਬਣ ਗਈਆਂ। ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਖੂਬ ਪਿਆਰ ਬਰਸਾ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ‘ਤੇ ਕੈਟਰੀਨਾ ਦਾ ਗ੍ਰੀਨ ਅਤੇ ਵ੍ਹਾਈਟ ਚੈੱਕ ਦੀ ਡਰੈੱਸ ‘ਚ ਕੂਲ ਦੇਖਣ ਨੂੰ ਮਿਲ ਰਿਹਾ ਹੈ।
ਨਿਊਡ ਮੇਕਅਪ ਅਤੇ ਗਲੋਸੀ ਲਿਪਸ ਉਨ੍ਹਾਂ ਦੀ ਲੁੱਕ ਪੂਰਾ ਕਰ ਰਹੇ ਹਨ। ਸ਼ਾਰਟ ਡਰੈੱਸ ਪਹਿਨੇ ਬੈੱਡ ‘ਤੇ ਕੈਟਰੀਨਾ ਕੈਮਰੇ ਦੇ ਸਾਹਮਣੇ ਆਪਣੇ ਚਮਕਦਾਰ ਵਾਲ ਫਲਾਂਟ ਕਰਦੀ ਹੋਈ ਕਾਤਿਲਾਨਾ ਪੋਜ਼ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਕਾਤਿਲ ਮੁਸਕਰਾਹਟ ਵੀ ਪ੍ਰਸ਼ੰਸਕ ਨੂੰ ਖੂਬ ਇੰਪ੍ਰੈੱਸ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਕੇ ਹੋਏ ਕੈਟਰੀਨਾ ਨੇ ਕੈਪਸ਼ਨ ‘ਚ ਲਿਖਿਆ-@amitthakur_hair ਦੇ ਮੁਤਾਬਕ ਇਸ ਨੂੰ ‘ਸਟ੍ਰੇਡੇ ਹੇਅਰ’ ਕਹਿੰਦੇ ਹਨ। ਕੈਟਰੀਨਾ ਦੀਆਂ ਇਨ੍ਹਾਂ ਨਵੀਂਆਂ ਤਸਵੀਰਾਂ ‘ਚ ਪ੍ਰਸ਼ੰਸਕਾਂ ਦੇ ਖੂਬ ਕੁਮੈਂਟ ਆ ਰਹੇ ਹਨ ਅਤੇ ਇਸ ਨੂੰ ਹੁਣ ਤੱਕ 643,067 ਲੋਕ ਪਸੰਦ ਕਰ ਚੁੱਕੇ ਹਨ। ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਸੁਪਰਸਟਾਰ ਸਲਮਾਨ ਖਾਨ ਦੇ ਨਾਲ ‘ਟਾਈਗਰ 3’ ‘ਚ ਨਜ਼ਰ ਆਵੇਗੀ।