ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਦੀ ਨਵੀਂ ਫਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਅਜਿਹੇ ‘ਚ ਕੈਟਰੀਨਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਨਾ ਸਿਰਫ ਅਭਿਨੇਤਰੀ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਸਗੋਂ ਫਿਲਮ ‘ਮੇਰੀ ਕ੍ਰਿਸਮਸ’ ਦੇ ਸ਼ੂਟਿੰਗ ਸੈੱਟ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਲੀਕ ਹੋ ਗਈਆਂ ਹਨ। ਕੈਟਰੀਨਾ ਕੈਫ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਅਦਾਕਾਰਾ ਦੇ ਪ੍ਰਸ਼ੰਸਕ ਇਨ੍ਹਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਕੈਫ ਕੰਮ ‘ਚ ਰੁੱਝੀ ਨਜ਼ਰ ਆ ਰਹੀ ਹੈ। ਦੱਖਣ ਦੀ ਅਭਿਨੇਤਰੀ ਰਾਧਿਕਾ ਸਰਥਕੁਮਾਰ ਫ਼ਿਲਮ ‘ਮੈਰੀ ਕ੍ਰਿਸਮਸ’ ‘ਚ ਇੱਕ ਪੁਲਿਸ ਕਰਮਚਾਰੀ ਦੀ ਭੂਮਿਕਾ ‘ਚ ਨਜ਼ਰ ਆਵੇਗੀ।
ਕੈਟਰੀਨਾ ਕੈਫ ਇਨ੍ਹੀਂ ਦਿਨੀਂ ਰਾਧਿਕਾ ਨਾਲ ਸ਼ੂਟਿੰਗ ਕਰ ਰਹੀ ਹੈ। ਤਸਵੀਰਾਂ ਚ ਦੇਖ ਸਕਦੇ ਹੋ ਕੈਟਰੀਨਾ ਕੈਫ ਨੇ ਪਿੰਕ ਕਲਰ ਦੀ ਵਨਪਿਸ ਡਰੈੱਸ ਪਾਈ ਹੋਈ ਹੈ। ਜਿਸ ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਸ਼ੂਟਿੰਗ ਦੇ ਵਿਚਕਾਰ ਰਾਧਿਕਾ ਅਤੇ ਕੈਟਰੀਨਾ ਕੈਫ ਨੂੰ ਯਾਦਗਾਰ ਪਲ ਬਿਤਾਉਂਦੇ ਦੇਖਿਆ ਗਿਆ। ਸੈੱਟ ‘ਤੇ ਦੋਵਾਂ ਵਿਚਾਲੇ ਕਾਫੀ ਚੰਗੀ ਬਾਂਡਿੰਗ ਹੈ। ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਕੋਲ ਇਸ ਸਮੇਂ ਕਈ ਫਿਲਮਾਂ ਝੋਲੀ ਵਿੱਚ ਹਨ। ਉਹ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਕੈਟਰੀਨਾ ਕੈਫ ਆਪਣੇ ਕੰਮ ਦੇ ਨਾਲ -ਨਾਲ ਆਪਣੇ ਪਰਿਵਾਰ ਲਈ ਵੀ ਟਾਈਮ ਕੱਢ ਹੀ ਲੈਂਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੇ ਪਤੀ ਦੇ ਲਈ ਸਵੇਰ ਦਾ ਨਾਸ਼ਤਾ ਬਣਾਇਆ ਸੀ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸ਼ੇਅਰ ਕੀਤੀ ਸੀ।












