June 6, 2026, 11:44 am
----------- Advertisement -----------
HomeNewsEntertainmentਕੈਟਰੀਨਾ ਤੋਂ ਪਹਿਲਾਂ ਇਹ 5 ਅਦਾਕਾਰਾਂ ਵੀ ਬਣ ਚੁੱਕੀਆਂ ਨੇ ਪੰਜਾਬ ਦੀਆਂ...

ਕੈਟਰੀਨਾ ਤੋਂ ਪਹਿਲਾਂ ਇਹ 5 ਅਦਾਕਾਰਾਂ ਵੀ ਬਣ ਚੁੱਕੀਆਂ ਨੇ ਪੰਜਾਬ ਦੀਆਂ ਨੂੰਹਾਂ

Published on

----------- Advertisement -----------

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਹ ਵਿਆਹ ਪੂਰਾ ਪੰਜਾਬੀ ਸਟਾਈਲ ‘ਚ ਹੋਇਆ ਹੈ । ਕੈਟਰੀਨਾ ਨੇ ਲਾਲ ਰੰਗ ਦਾ ਜੋੜਾ ਪਾਇਆ ਹੋਇਆ ਸੀ । ਜਦੋਂਕਿ ਵਿੱਕੀ ਕੌਸ਼ਲ ਕਰੀਮ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆਏ । ਤੁਹਾਨੂੰ ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਕੈਟਰੀਨਾ ਨੂੰਹ ਬਣੀ ਹੈ। ਵਿੱਕੀ ਕੌਸ਼ਲ ਦੇ ਪਿਤਾ ਅਤੇ ਮਸ਼ਹੂਰ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਮੂਲ ਰੂਪ ‘ਚੋਂ ਇੱਥੋਂ ਦੇ ਰਹਿਣ ਵਾਲੇ ਹਨ।ਇਸ ਸਮੇਂ ਵਿੱਕੀ ਦੇ ਚਾਚੇ ਦਾ ਪਰਿਵਾਰ ਇੱਥੇ ਰਹਿੰਦਾ ਹੈ।

ਮਿਰਜ਼ਾਪੁਰ ਦੇ ਲੋਕ ਪਹਿਲਾਂ ਹੀ ਵਿਆਹ ਤੋਂ ਬਾਅਦ ਨੂੰਹ ਕੈਟਰੀਨਾ ਨੂੰ ਆਹਮੋ-ਸਾਹਮਣੇ ਦੇਖਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਦਰਅਸਲ ਬਾਲੀਵੁੱਡ ਅਭਿਨੇਤਰੀਆਂ ਪੰਜਾਬੀਆਂ ਦੀਆਂ ਦੀਵਾਨੀਆਂ ਰਹੀਆਂ ਹਨ। ਪੰਜਾਬੀਆਂ ਦੀ ਸ਼ਾਨਦਾਰ ਜ਼ਿੰਦਗੀ, ਉੱਚੇ-ਲੰਬੇ ਕੱਦ ਅਤੇ ਚੁਸਤੀ ਹਮੇਸ਼ਾ ਭਾਰਤ ਅਤੇ ਵਿਦੇਸ਼ ਦੀਆਂ ਔਰਤਾਂ ਨੂੰ ਆਕਰਸ਼ਿਤ ਕਰਦੀ ਹੈ। ਬੀਤੇ ਸਮੇਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਜੀਵਨ ਸਾਥਣ ਬਣ ਚੁੱਕੀਆਂ ਹਨ।

ਲੁਧਿਆਣਾ ਦੇ ਸਾਹਨੇਵਾਲ ਦੇ ਰਹਿਣ ਵਾਲੇ ਧਰਮ ਭਾਅਜੀ ਧਰਮਿੰਦਰ ਨੂੰ ਬਾਲੀਵੁੱਡ ਦਾ ਹੀ-ਮੈਨ ਕਿਹਾ ਜਾਂਦਾ ਹੈ। ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਡ੍ਰੀਮ ਗਰਲ ਵਜੋਂ ਜਾਣੀ ਜਾਂਦੀ ਹੇਮਾ ਮਾਲਿਨੀ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੀ ਸੀ। ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਸਾਲ 1980 ‘ਚ ਹੋਇਆ ਸੀ ਜੋ ਪੂਰੇ ਦੇਸ਼ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਵਿਆਹ ਰਾਜ ਕੁੰਦਰਾ ਨਾਲ ਹੋਇਆ ਹੈ ਜੋ ਮੂਲ ਰੂਪ ‘ਚ ਬਠਿੰਡਾ ਅਤੇ ਲੁਧਿਆਣਾ ਦੇ ਇਕ ਵਪਾਰੀ ਹਨ।

ਰਾਜ ਕੁੰਦਰਾ ਦਾ ਪਰਿਵਾਰ ਪਸ਼ਮੀਨਾ ਸ਼ਾਲਾਂ ਦਾ ਕਾਰੋਬਾਰ ਕਰਦਾ ਸੀ। ਕਦੀ ਲੁਧਿਆਣਾ ‘ਚ ਉਨ੍ਹਾਂ ਦੀ ਫੈਕਟਰੀ ਸੀ। ਹਾਲਾਂਕਿ ਬਾਅਦ ‘ਚ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ। ਸ਼ਿਲਪਾ ਸ਼ੈੱਟੀ ਨੇ ਸਾਲ 2009 ‘ਚ ਆਈ.ਪੀ.ਐੱਲ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਸਹਿ-ਮਾਲਕ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ।ਅੰਮ੍ਰਿਤਸਰ ‘ਚ ਜਨਮੇ ਅਦਾਕਾਰ ਰਾਜੇਸ਼ ਖੰਨਾ ਦਾ ਵਿਆਹ ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਨਾਲ ਹੋਇਆ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਉਸ ਸਮੇਂ ਬਾਲੀਵੁੱਡ ‘ਚ ਭੂਚਾਲ ਆ ਗਿਆ ਸੀ।

ਵਿਆਹ ਦੇ ਸਮੇਂ ਡਿੰਪਲ ਦੀ ਉਮਰ ਸਿਰਫ 17 ਸਾਲ ਸੀ ਜਦੋਂਕਿ ਰਾਜੇਸ਼ ਖੰਨਾ ਉਸ ਤੋਂ ਲਗਪਗ ਦੁੱਗਣੀ ਉਮਰ ਦੇ ਸਨ। ਹਾਲਾਂਕਿ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਬਾਅਦ ‘ਚ ਦੋਵੇਂ ਵੱਖ ਹੋ ਗਏ। ਅੰਮ੍ਰਿਤਸਰ ਦੇ ਅਕਸ਼ੈ ਕੁਮਾਰ ਦਾ ਵਿਆਹ ਰਾਜੇਸ਼ ਖੰਨਾ ਅਤੇ ਡਿੰਪਲ ਦੀ ਧੀ ਅਦਾਕਾਰਾ ਟਵਿੰਕਲ ਖੰਨਾ ਨਾਲ ਹੋਇਆ ਹੈ।ਭਾਰਤੀ ਟੀਮ ਦੇ ਸਪਿੱਨਰ ਹਰਭਜਨ ਸਿੰਘ ਵੀ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਦੀ ਗੁਗਲੀ ਨਾਲ ਕਲੀਨ ਬੋਲਡ ਹੋਏ ਸਨ। ਕਰੀਬ 8 ਸਾਲ ਤਕ ਇਕ-ਦੂਸਰੇ ਨੂੰ ਡੇਟ ਕਰਨ ਤੋਂ ਬਾਅਦ 29 ਅਕਤੂਬਰ 2015 ਨੂੰ ਭੱਜੀ-ਗੀਤਾ ਦਾ ਅਨੰਦ ਕਾਰਜ ਜਲੰਧਰ ਦੇ ਗੁਰਦੁਆਰੇ ‘ਚ ਹੋਇਆ ਸੀ।

ਉਨ੍ਹਾਂ ਦੇ ਵਿਆਹ ‘ਚ ਸ਼ਾਮਲ ਸੈਲੀਬ੍ਰਿਟੀਜ਼ ‘ਚ ਮਾਸਟਰ ਬਲਾਸਟਰ ਸਕੱਤਰ ਤੇਂਦੁਲਕਰ ਤੇ ਉਨ੍ਹਾਂ ਦੀ ਪਤਨੀ ਅੰਜਨੀ ਤੇਂਦੁਲਕਰ ਵੀ ਸ਼ਾਮਲ ਸਨ।ਤੂਫ਼ਾਨੀ ਬੱਲੇਬਾਜ਼ ਯੁਵਰਾਜ ਸਿੰਘ 30 ਨਵੰਬਰ, 2016 ਨੂੰ ਅਦਾਕਾਰਾ ਹੇਜਲ ਕ੍ਰੀਚ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਯੁਵਰਾਜ ਸਿੰਘ ਤੇ ਹੇਜਲ ਨੇ ਚੰਡੀਗੜ੍ਹ ਨੇੜੇ ਫਤਿਹਗੜ੍ਹ ਸਾਹਿਬ ਗੁਰਦੁਆਰੇ ‘ਚ ਫੇਰੇ ਲਏ ਸਨ। ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਵੀ ਕ੍ਰਿਕਟਰ ਦੇ ਨਾਲ-ਨਾਲ ਮੰਨੇ-ਪ੍ਰਮੰਨੇ ਪੰਜਾਬੀ ਅਦਾਕਾਰ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...