August 22, 2026, 1:46 am
----------- Advertisement -----------
HomeNewsEntertainmentਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਦਿਖਾਈ ਆਪਣੇ ਨਵੇਂ ਘਰ ਦੇ ਮਨਪਸੰਦ...

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਦਿਖਾਈ ਆਪਣੇ ਨਵੇਂ ਘਰ ਦੇ ਮਨਪਸੰਦ ਹਿੱਸੇ ਦੀ ਝਲਕ

Published on

----------- Advertisement -----------

ਵਿੱਕੀ ਕੌਂਸ਼ਲ ਨਾਲ ਵਿਆਹ ਤੋਂ ਬਾਅਦ ਕੈਟਰੀਨਾ ਕੈਫ਼ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਈ ਹੈ । ਹੁਣ ਤੱਕ ਵਿੱਕੀ ਅਤੇ ਕੈਟਰੀਨਾ ਦੇ ਇਸ ਨਵੇਂ ਘਰ ਦੀਆਂ ਬਹੁਤੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਨਹੀਂ ਮਿਲੀਆਂ ਹਨ ਪਰ ਹੁਣ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਘਰ ਦੀਆਂ ਕੁਝ ਹੋਰ ਝਲਕੀਆਂ ਦਿਖਾਈਆਂ ਹਨ। ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਕੈਟਰੀਨਾ ਨੇ ਆਪਣੀ ਇਕ ਫ਼ੋਟੋ ਸ਼ੇਅਰ ਕੀਤੀ ਹੈ ਜਿਸ ’ਚ ਉਹ ਘਰ ’ਚ ਸਕੂਨ ਦੇ ਪਲ ਬਿਤਾ ਰਹੀ ਹੈ। ਪਰ ਗਲੇ ’ਚ ਪਾਏ ਮੰਗਲਸੂਤਰ ਨੇ ਫੈਂਨਸ ਦਾ ਧਿਆਨ ਖਿਚਿਆ।

ਹਾਫ ਪੈਂਟ ਤੇ ਸਵੈਟਰ ਜੈਕਟ ਪਾ ਕੇ ਕੈਟਰੀਨਾ ਕੈਫ਼ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਕਈ ਫੈਂਨਸ ਨੇ ਫ਼ੋਟੋ ’ਤੇ ਕਮੈਂਟ ਕਰਕੇ ਮੰਗਲਸੂਤਰ ਦੀ ਤਾਰੀਫ਼ ਵੀ ਕੀਤੀ ਹੈ। ਕੁਝ ਨੇ ਤਾਂ ਇਹ ਵੀ ਲਿਖਿਆ ਹੈ ਕਿ ਦੂਸਰੀ ਐਕਟ੍ਰੈਸ ਨੂੰ ਵੀ ਤੁਹਾਡੇ ਤੋਂ ਸਿੱਖਣਾ ਚਾਹੀਦਾ ਹੈ ਕਿ ਆਪਣੀ ਸੰਸਕ੍ਰਿਤੀ ਨੂੰ ਕਿਵੇਂ ਸਾਂਭਿਆ ਜਾਂਦਾ ਹੈ। ਕੈਟਰੀਨਾ ਨੇ ਕੁਝ ਫ਼ੋਟੋਆ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਵੀ ਸ਼ੇਅਰ ਕੀਤੀ ਆਂ ਹਨ ਜਿਸ ’ਚ ਘਰ ਦਾ ਵੱਖ-ਵੱਖ ਨਜ਼ਾਰਾ ਪੇਸ਼ ਹੁੰਦਾ ਹੈ। ਇਨ੍ਹਾਂ ਤਸਵੀਰਾਂ ’ਚੋਂ ਇਕ ਤਸਵੀਰ ’ਚ ਉਹ ਆਪਣੀ ਮਾਂ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ। ਕੈਟਰੀਨਾ ਕੈਫ਼ ਨੇ ਪਿਛਲੇ ਸਾਲ ਦਸੰਬਰ ’ਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ।

https://www.instagram.com/p/CYTBJu9Nm0D/?utm_source=ig_embed&ig_rid=f17b583c-9733-47f5-8092-803792d01c07

ਵਿਆਹ ’ਚ ਕੈਟਰੀਨਾ ਦੀ ਮਾਂ, ਛੇ ਭੈਣਾਂ ਤੇ ਇਕ ਭਰਾ ਵੀ ਸ਼ਾਮਲ ਸੀ। ਫ਼ਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਸਲਮਾਨ ਖਾਨ ਨਾਲ ਟਾਈਗਰ-3 ’ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ।

ਇਸ ਤੋਂ ਇਲਾਵਾ ਉਹ ਫ਼ਰਹਾਨ ਅਖਤਰ ਦੀ ਫ਼ਿਲਮ ਜੀ ਲੇ ਜ਼ਰਾ ’ਚ ਪ੍ਰਿਅੰਕਾ ਚੋਪੜਾ ਤੇ ਆਲੀਆ ਭੱਟ ਦੇ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਵਾਲੀ ਹੈ। ਇਸ ਦੇ ਨਾਲ ਹੀ ਸ਼੍ਰੀਰਾਮ ਰਾਘਵਨ ਦੀ ਫ਼ਿਲਮ ਮੈਰੀ ਕ੍ਰਿਸਮਸ ’ਚ ਕੈਟਰੀਨਾ ਵਿਜੈ ਸੇਤੂਪਤੀ ਨਾਲ ਦਿਖਾਈ ਦੇਵੇਗੀ। ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਵੇਗੀ ਬਾਕੀ ਦੋਵੇਂ ਵੀ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਰੋਡ ਗੋਲਡਨ ਗੇਟ ’ਤੇ...

ਸੰਸਦ ਮੈਂਬਰ ਗੁਰਜੀਤ ਔਜਲਾ ਦੇ ਰਿਸ਼ਤੇਦਾਰ ਦੇ ਘਰ ਗ੍ਰੇਨੇਡ ਹਮਲਾ; ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀ

ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਰਹੱਦੀ ਪਿੰਡ ਜੱਟਾ ਦੇ ਇੱਕ ਘਰ ਉੱਪਰ ਗ੍ਰੇਨੇਡ ਹਮਲਾ...

ਕੌਮੀ ਇਨਸਾਫ਼ ਮੋਰਚੇ ਦੇ ਹੱਕ ‘ਚ ਬੋਲੇ ਜਸਬੀਰ ਜੱਸੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ...

ਭਗਵੰਤ ਮਾਨ ਦੇ ਸਤੌਜ ਤੋਂ ਮੁੱਖ ਮੰਤਰੀ ਬਣਨ ਤਕ ਦੇ ਸਫਰ ਬਾਰੇ ਫਿਲਮ 30 ਨੂੰ ਹੋਵੇਗੀ ਰਿਲੀਜ਼

ਡਿਸਕਵਰੀ ਚੈਨਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ...

ਕਿਸਾਨ ਆਗੂ ਦੇ ਭਰਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਹੀ ਮੁਲਜ਼ਮ Lovepreet Singh ਦੀ ਹੱਤਿਆ

 ਇਲਾਕੇ ਦੇ ਪਿੰਡ ਬੂਹ ਹਥਾੜ ਅੰਦਰ ਕਤਲ ਕੇਸ ਦੇ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਕੋਟ...

ਚੰਡੀਗੜ੍ਹ ‘ਚ ਨਹੀਂ ਲੱਗੇਗਾ ਮੁਫ਼ਤ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਵੀਡੀਓ ਜਾਰੀ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਵਿੱਚ ਅੱਜ ਮੁਫ਼ਤ ਪੈਟਰੋਲ ਵੰਡਣ ਦਾ ਲੰਗਰ ਨਹੀਂ ਲਗਾਇਆ...

ਮੋਹਾਲੀ ਦੇ ਐਰੋਸਿਟੀ ‘ਚ ਵਾਪਰਿਆ ਹਾਦਸਾ, ਮਿੱਟੀ ਦੀ ਵੱਡੀ ਢਿਗ ਡਿੱਗੀ, ਮਲਬੇ ਹੇਠਾਂ ਆਉਣ ਨਾਲ 2 ਮਜ਼ਦੂਰਾਂ ਦੀ ਮੌਤ

ਬੀਤੀ ਰਾਤ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਜਿਥੇ ਨਿਰਮਾਣ ਅਧੀਨ ਹਸਪਤਾਲ...

ਵੱਖ-ਵੱਖ ਸ਼ਹਿਰਾਂ ‘ਚ ‘ਪੰਜਾਬ ਬੰਦ’ ਦਾ ਦਿਖ ਰਿਹਾ ਅਸਰ, ਬਾਜ਼ਾਰ ਤੇ ਦੁਕਾਨਾਂ ਮੁਕੰਮਲ ਬੰਦ, ਭਾਰੀ ਪੁਲਿਸ ਫੋਰਸ ਤਾਇਨਾਤ

ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ...

ਉਪ ਰਾਜਪਾਲ ਨੂੰ ਉੱਜ ਨਦੀ ‘ਤੇ ਬੰਨ੍ਹ ਬਣਾਉਣ ਅਤੇ ਪ੍ਰਧਾਨ ਮੰਤਰੀ ਅੱਗੇ ਇਹ ਮੁੱਦਾ ਚੁੱਕਣ ਦੀ ਕੀਤੀ ਅਪੀਲ

ਚੰਡੀਗੜ੍ਹ, 20 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ...