ਬਾਲੀਵੁੱਡ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਭੂਲ ਭੁੱਲਈਆ 2’ ਦਾ ਟੀਜ਼ਰ ਸਾਹਮਣੇ ਆਇਆ ਹੈ, ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ। ਅਜਿਹੇ ‘ਚ ਹੁਣ ਦਰਸ਼ਕਾਂ ਨੂੰ ਫਿਲਮ ਦੇ ਦੂਜੇ ਪਾਰਟ ਤੋਂ ਕਾਫੀ ਉਮੀਦਾਂ ਹਨ। ਹਾਲਾਂਕਿ ਇਸ ਫਿਲਮ ‘ਚ ਪਹਿਲੇ ਪਾਰਟ ਤੋਂ ਇਲਾਵਾ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ, ਹੁਣ ਅਦਾਕਾਰਾ ਨੇ ਹਾਲ ਹੀ ਵਿੱਚ ਪ੍ਰਸ਼ੰਸਕਾਂ ਨਾਲ ਫਿਲਮ ਦਾ ਆਪਣਾ ਪਹਿਲਾ ਲੁੱਕ ਸਾਂਝਾ ਕੀਤਾ ਹੈ। ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਵੀ ‘ਭੂਲ ਭੁੱਲਈਆ 2’ ‘ਚ ਕਾਰਤਿਕ ਆਰੀਅਨ ਨਾਲ ਨਜ਼ਰ ਆਉਣ ਵਾਲੀ ਹੈ।
ਇਸ ਦੌਰਾਨ ਹੁਣ ਕਿਆਰਾ ਅਡਵਾਨੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ‘ਭੂਲ ਭੁਲੱਈਆ 2’ ਦਾ ਇੰਤਜ਼ਾਰ ਕਰ ਰਹੇ ਫੈਨਜ਼ ਕਾਫੀ ਖੁਸ਼ ਹੋ ਜਾਣਗੇ। ਫ਼ਿਲਮ ‘ਚ ਕਿਆਰਾ ਅਡਵਾਨੀ ਕਿਸ ਤਰ੍ਹਾਂ ਦੀ ਨਜ਼ਰ ਆਵੇਗੀ ਅਤੇ ਕਿਵੇਂ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ, ਇਸ ਦਾ ਖੁਲਾਸਾ ਹੋ ਗਿਆ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਥੋੜ੍ਹਾ ਡਰ ਜਾਵੋਗੇ। ਕਿਉਂਕਿ ਇਸ ਫ਼ਿਲਮ ‘ਚ ਕਿਆਰਾ ਅਡਵਾਨੀ ਤੁਹਾਨੂੰ ਹਸਾਉਣ ਦੇ ਨਾਲ-ਨਾਲ ਡਰਾਉਣ ਵਾਲੀ ਵੀ ਹੈ।
ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ‘ਤੇ ਆਪਣੇ ਕਿਰਦਾਰ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖੀ ਹੈ, ਜਿਸ ਤੋਂ ਤੁਸੀਂ ਭੁੱਲ ਭੁੱਲਈਆ 2 ਵਿੱਚ ਉਸਦੇ ਕਿਰਦਾਰ ਬਾਰੇ ਸਭ ਕੁਝ ਸਮਝ ਜਾਓਗੇ- ‘ਤਾਂ ਆਓ ਮਿਲੋ ਰੀਤ ਨੂੰ …ਮੂਰਖ ਨਾ ਬਣੋ…ਉਹ ਇੰਨੀ ਮਿੱਠੀ ਨਹੀਂ ਹੈ’। ਇਸ ਲੁੱਕ ‘ਚ ਦੇਖ ਸਕਦੇ ਹੋ ਕਿਆਰਾ ਦੇ ਸਿਰ ਉੱਤੇ ਸ਼ੈਤਾਨ ਦਾ ਕਾਲੇ ਰੰਗ ਦਾ ਹੱਥ ਰੱਖਿਆ ਨਜ਼ਰ ਆ ਰਿਹਾ ਹੈ। ਜੋ ਕਿ ਤੁਹਾਨੂੰ ਡਰਾ ਦੇਵੇਗਾ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਫ਼ਿਲਮ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।












