ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਹਾਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਹਰ ਖਾਸ ਮੌਕੇ ‘ਤੇ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ, ਕਾਫੀ ਕਰੀਬ ਨਜ਼ਰ ਆਉਂਦੇ ਹਨ। ਬਾਲੀਵੁੱਡ ਗਲਿਆਰੇ ‘ਚ ਇਨ੍ਹਾਂ ਦੇ ਰਿਸ਼ਤੇ ਦੀਆਂ ਚਰਚਾਵਾਂ ਆਮ ਹਨ। ਇਸ ਦੌਰਾਨ ਇਕ ਵਾਰ ਫਿਰ ਦੋਵਾਂ ਨੂੰ ਮੁੰਬਈ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੋੜਾ ਇਕੱਠੇ ਆਪਣੀਆਂ ਗੁਪਤ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਗਿਆ ਹੈ।
ਹਾਲਾਂਕਿ ਇਹ ਦੋਵੇਂ ਕਿੱਥੇ ਜਾ ਰਹੇ ਹਨ? ਇਸ ਬਾਰੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਕ ਵਾਰ ਫਿਰ ਉਨ੍ਹਾਂ ਦੇ ਡੇਟਿੰਗ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਏਅਰਪੋਰਟ ‘ਤੇ ਜਿੱਥੇ ਕਿਆਰਾ ਬਲੂ ਡੈਨਿਮ ਅਤੇ ਹਰੇ ਰੰਗ ਦੀ ਟੀ-ਸ਼ਰਟ ‘ਚ ਖੂਬਸੂਰਤ ਲੱਗ ਰਹੀ ਸੀ, ਉਥੇ ਹੀ ਸਿਧਾਰਥ ਸਫੇਦ ਪੈਂਟ ਬਲੂ ਟੀ-ਸ਼ਰਟ ‘ਚ ਖੂਬਸੂਰਤ ਲੱਗ ਰਹੇ ਸਨ।ਉਨ੍ਹਾਂ ਦੇ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਕਰੀਬ ਢਾਈ ਸਾਲਾਂ ਤੋਂ ਡੇਟ ਕਰ ਰਹੇ ਹਨ। ਦੋਹਾਂ ਨੂੰ ਅਕਸਰ ਇਕੱਠੇ ਲੰਚ ਅਤੇ ਡਿਨਰ ਡੇਟ ਕਰਦੇ ਦੇਖਿਆ ਜਾਂਦਾ ਹੈ।












