ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਆਪਣੇ ਵਿਆਹ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ‘ਚ ਹਨ। ਹੁਣ ਵਿਆਹ ਤੋਂ ਬਾਅਦ ਇਹ ਜੋੜਾ ਆਪਣੀ ਪ੍ਰੋਫੈਸ਼ਨਲ ਲਾਈਫ ‘ਤੇ ਧਿਆਨ ਦੇ ਰਿਹਾ ਹੈ। ਇਸ ਦੌਰਾਨ ਕਿਆਰਾ ਨੂੰ ਹਾਲ ਹੀ ‘ਚ ਇਕ ਇਵੈਂਟ ‘ਚ ਦੇਖਿਆ ਗਿਆ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਕਿਆਰਾ ਪੀਲੇ ਰੰਗ ਦੇ ਆਊਟਫਿਟ ‘ਚ ਨਜ਼ਰ ਆ ਰਹੀ ਹੈ, ਉਸ ਨੇ ਪੀਲੇ ਰੰਗ ਦੇ ਟਾਪ ਦੇ ਨਾਲ ਪੀਲੇ ਰੰਗ ਦੀ ਸਕਰਟ ਪਾਈ ਹੋਈ ਹੈ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਿਆਰਾ ਸਲਾਈਸ ਡਰਿੰਕ ਦੀ ਬ੍ਰਾਂਡ ਅੰਬੈਸਡਰ ਬਣੀ, ਕਿਆਰਾ ਸਲਾਈਸ ਡਰਿੰਕ ਦੀ ਬ੍ਰਾਂਡ ਅੰਬੈਸਡਰ ਬਣ ਗਈ ਹੈ। ਉਨ੍ਹਾਂ ਨੇ ਕੈਟਰੀਨਾ ਕੈਫ ਦੀ ਜਗ੍ਹਾ ਲਈ ਹੈ। ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਨਾਲ ਜੁੜੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਫੈਨਜ਼ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਉਸ ਦੇ ਇਸ ਵੀਡੀਓ ‘ਤੇ ਉਸ ਨੂੰ ਵਧਾਈ ਦੇ ਰਿਹਾ ਹੈ। ਕਿਆਰਾ ਦਾ ਇਹ ਵੀਡੀਓ ਇਸ ਈਵੈਂਟ ਦੌਰਾਨ ਦਾ ਹੈ, ਜਿੱਥੇ ਉਹ ਹਾਜ਼ਰ ਹੋਈ ਸੀ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ ‘ਚ ਕਿਆਰਾ ਅਡਵਾਨੀ ਨੇ ਮੁੰਬਈ ‘ਚ ਇਕ ਈਵੈਂਟ ‘ਚ ਸ਼ਿਰਕਤ ਕੀਤੀ ਸੀ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਕਿਆਰਾ ਰੈੱਡ ਕਾਰਪੇਟ ‘ਤੇ ਗਲੈਮਰਸ ਲੁੱਕ ‘ਚ ਨਜ਼ਰ ਆਈ। ਦੱਸ ਦੇਈਏ ਕਿ ਕਿਆਰਾ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ 7 ਫਰਵਰੀ 2023 ਨੂੰ ਜੈਸਲਮੇਰ ਦੇ ‘ਸੂਰੀਗੜ੍ਹ ਪੈਲੇਸ’ ‘ਚ ਹੋਇਆ ਸੀ। ਉਨ੍ਹਾਂ ਨੇ ਇੰਡਸਟਰੀ ਦੇ ਕੁਝ ਦੋਸਤਾਂ ਨੂੰ ਹੀ ਵਿਆਹ ਵਿੱਚ ਬੁਲਾਇਆ ਸੀ, ਪਰ ਬਾਅਦ ਵਿੱਚ ਦਿੱਲੀ ਅਤੇ ਮੁੰਬਈ ਵਿੱਚ ਦੋ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਹਾਲ ਹੀ ‘ਚ ਇਸ ਜੋੜੇ ਨੂੰ ਵਿਆਹ ਤੋਂ ਬਾਅਦ ਇਕ ਇਵੈਂਟ ‘ਚ ਇਕੱਠੇ ਦੇਖਿਆ ਗਿਆ ਸੀ, ਜਿੱਥੇ ਦੋਵੇਂ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ ਸਨ।