October 21, 2026, 8:09 pm
----------- Advertisement -----------
HomeNewsBreaking Newsਕਿਮ ਕਾਰਦਸ਼ਿਅਨ ਭਗਵਾਨ ਗਣੇਸ਼ ਦੀ ਮੂਰਤੀ ਨਾਲ ਤਸਵੀਰ ਕੀਤੀ ਸਾਂਝੀ, ਯੂਜ਼ਰਸ ਹੋਏ...

ਕਿਮ ਕਾਰਦਸ਼ਿਅਨ ਭਗਵਾਨ ਗਣੇਸ਼ ਦੀ ਮੂਰਤੀ ਨਾਲ ਤਸਵੀਰ ਕੀਤੀ ਸਾਂਝੀ, ਯੂਜ਼ਰਸ ਹੋਏ ਨਾਰਾਜ਼

Published on

----------- Advertisement -----------

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਸਮਾਰੋਹ ‘ਚ ਦੇਸ਼ ਹੀ ਨਹੀਂ ਸਗੋਂ ਕਈ ਵਿਦੇਸ਼ੀ ਸੈਲੇਬਸ ਨੇ ਵੀ ਸ਼ਿਰਕਤ ਕੀਤੀ। ਇੰਟਰਨੈਸ਼ਨਲ ਰਿਐਲਿਟੀ ਟੈਲੀਵਿਜ਼ਨ ਸਟਾਰ ਕਿਮ ਕਾਰਦਸ਼ਿਅਨ ਆਪਣੀ ਭੈਣ ਖਲੋਏ ਕਾਰਦਸ਼ਿਅਨ ਨਾਲ ਵਿਆਹ ਵਿੱਚ ਸ਼ਾਮਲ ਹੋਈ। ਕਿਮ ਕਾਰਦਸ਼ਿਅਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਨਾਲ ਇੱਕ ਤਸਵੀਰ ਵੀ ਸ਼ਾਮਲ ਹੈ। ਜਦੋਂ ਲੋਕ ਇਸ ਤਸਵੀਰ ਨੂੰ ਲੈ ਕੇ ਕਿਮ ਕਾਰਦਸ਼ਿਅਨ ਨੂੰ ਟ੍ਰੋਲ ਕਰਨ ਲੱਗੇ ਤਾਂ ਉਸ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇਹ ਫੋਟੋ ਹਟਾਉਣੀ ਪਈ

ਦੱਸ ਦਈਏ ਕਿ ਕਿਮ ਕਾਰਦਸ਼ਿਅਨ ਨੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਚਿੱਟੇ ਅਤੇ ਗੋਲਡ ਰੰਗ ਦਾ ਲਹਿੰਗਾ ਅਤੇ ਚੋਲੀ ਪਹਿਨੀ ਹੋਈ ਸੀ। ਆਪਣੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਦੇ ਹੋਏ, ਉਸਨੇ ਕੈਪਸ਼ਨ ਦਿੱਤਾ – ਅੰਬਾਨੀ ਦੇ ਵਿਆਹ ਲਈ ਹੀਰੇ ਅਤੇ ਮੋਤੀ। ਨੇਟੀਜ਼ਨਜ਼ ਨੂੰ ਉਸ ਦਾ ਲੁੱਕ ਪਸੰਦ ਆਇਆ ਪਰ ਯੂਜ਼ਰਸ ਨੂੰ ਇਕ ਵੀ ਤਸਵੀਰ ਪਸੰਦ ਨਹੀਂ ਆਈ ਜਿਸ ‘ਚ ਉਹ ਭਗਵਾਨ ਗਣੇਸ਼ ਦੀ ਮੂਰਤੀ ‘ਤੇ ਆਪਣਾ ਚਿਹਰਾ ਰੱਖ ਰਹੀ ਸੀ। ਇਸ ਤਸਵੀਰ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ- ਭਾਰਤੀ ਸੰਸਕ੍ਰਿਤੀ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ।

ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ ਕਾਫ਼ੀ ਅਣਉਚਿਤ ਅਤੇ ਹੋਰ ਵੀ ਅਪਮਾਨਜਨਕ ਹੈ ਜਦੋਂ ਤੁਸੀਂ ਉਸ ਸੱਭਿਆਚਾਰ ਨਾਲ ਸਬੰਧਤ ਨਹੀਂ ਹੋ। ਇਕ ਪੋਸਟ ‘ਚ ਕਿਹਾ ਗਿਆ ਹੈ ਕਿ ਕਿਮ ਭਗਵਾਨ ਗਣੇਸ਼ ਨੂੰ ਆਪਣੀਆਂ ਬੇਲੋੜੀਆਂ ਫੋਟੋਆਂ ਕਲਿੱਕ ਕਰਵਾਉਣ ਲਈ ਇਸਤੇਮਾਲ ਕਰ ਰਹੀ ਹੈ। ਇਕ ਯੂਜ਼ਰ ਨੇ ਲਿਖਿਆ- ਉਹ ਅਮਰੀਕਾ ਤੋਂ ਭਗਵਾਨ ਗਣੇਸ਼ ਦੀ ਮੂਰਤੀ ਨਾਲ ਇਸ ਤਰ੍ਹਾਂ ਪੋਜ਼ ਦਿੰਦੀ ਹੈ। ਉਸ ਨੂੰ ਸ਼ਾਇਦ ਇਸ ਦੀ ਮਹੱਤਤਾ ਨਹੀਂ ਪਤਾ, ਪਰ ਉਸ ਨੂੰ ਕਿਸੇ ਤੋਂ ਪੁੱਛ ਕੇ ਇਹ ਫੋਟੋਸ਼ੂਟ ਕਰਵਾਉਣਾ ਚਾਹੀਦਾ ਸੀ।

ਸਟਾਰ ਕਿਮ ਕਾਰਦਸ਼ਿਅਨ ਆਪਣੀ ਭੈਣ ਖਲੋਏ ਕਰਦਸ਼ੀਅਨ ਦੇ ਨਾਲ 12-14 ਜੁਲਾਈ ਦੇ ਵਿਚਕਾਰ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਤਿਉਹਾਰ ਦਾ ਹਿੱਸਾ ਸਨ। ਸੋਮਵਾਰ ਨੂੰ ਉਸ ਨੇ ਇੰਸਟਾਗ੍ਰਾਮ ‘ਤੇ ਵਿਆਹ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ। ਜਿਨ੍ਹਾਂ ਵਿੱਚੋਂ ਇੱਕ ਭਗਵਾਨ ਗਣੇਸ਼ ਦੀ ਮੂਰਤੀ ਦੇ ਨਾਲ ਇੱਕ ਤਸਵੀਰ ਸੀ। ਉਸ ਤਸਵੀਰ ਨੂੰ ਲੈ ਕੇ ਜਦੋਂ ਕਿਮ ਕਾਰਦਾਸ਼ੀਅਨ ਨੂੰ ਟ੍ਰੋਲ ਕੀਤਾ ਗਿਆ ਤਾਂ ਉਸ ਨੇ ਬਿਨਾਂ ਕੋਈ ਸਪੱਸ਼ਟੀਕਰਨ ਦਿੱਤੇ ਚੁੱਪਚਾਪ ਤਸਵੀਰ ਨੂੰ ਆਪਣੀ ਪੋਸਟ ਤੋਂ ਹਟਾ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...

ਗੁ. ਸ੍ਰੀ ਬੰਗਲਾ ਸਾਹਿਬ ਦੇ ਲਾਂਘੇ ’ਤੇ ਪੁਲਿਸ ਦੀ ਐਂਟਰੀ ਬੰਦ!

10 ਅਕਤੂਬਰ ਨੂੰ ਪ੍ਰਦਰਸ਼ਨ ਦੌਰਾਨ ‘ਮਰਿਆਦਾ’ ਦੀ ਕਥਿਤ ਉਲੰਘਣਾ ਨੂੰ ਲੈ ਕੇ ਪੈਦਾ ਹੋਏ...

ਪਰਵਿੰਦਰ ਝੋਟਾ ਕੇਸ ‘ਚ ਵੱਡੀ ਅਪਡੇਟ, CBI ਵੱਲੋਂ FIR ਦਰਜ, ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ

ਸੀਬੀਆਈ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ...

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ...

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ...

ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, 7,500 ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ

ਪੰਜਾਬ ’ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ ਤੇ PRTC...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਵੱਡੀ ਅਪਡੇਟ! ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ...