ਅਦਾਕਾਰਾ ਕ੍ਰਿਤੀ ਸੈਨਨ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਕੰਮ ਦੇ ਨਾਲ-ਨਾਲ ਕ੍ਰਿਤੀ ਆਪਣੀ ਫਿਟਨੈੱਸ ਦਾ ਵੀ ਬਹੁਤ ਧਿਆਨ ਰੱਖਦੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਵਰਕਆਊਟ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਲੇਟੈਸਟ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਤੀ ਜਿਮ ‘ਚ ਸਖਤ ਮਿਹਨਤ ਕਰ ਰਹੀ ਹੈ। ਉਹ ਜ਼ਬਰਦਸਤ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਬੀਸਟ ਮੋਡ’।ਕ੍ਰਿਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਜ਼ਬਰਦਸਤ ਪਿਆਰ ਦੇ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਸੈਨਨ ਨੂੰ ਆਖਰੀ ਵਾਰ ਅਕਸ਼ੈ ਕੁਮਾਰ ਦੇ ਨਾਲ ਫਿਲਮ ਬੱਚਨ ਪਾਂਡੇ ਵਿੱਚ ਦੇਖਿਆ ਗਿਆ ਸੀ। ਕ੍ਰਿਤੀ ਸੈਨਨ ਕੋਲ ਇਸ ਸਮੇਂ ਬਹੁਤ ਸਾਰੀਆਂ ਫਿਲਮਾਂ ਹਨ, ਜਿਸ ਵਿੱਚ ਉਹਨਾਂ ਦੀ ਆਉਣ ਵਾਲੀ ਫਿਲਮ ‘ਭੇਡੀਆ’ ਹੈ, ਜਿਸ ‘ਚ ਉਹ ਅਭਿਨੇਤਾ ਵਰੁਣ ਧਵਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਹ ਫਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ।
----------- Advertisement -----------
ਜਿੰਮ ‘ਚ ਜ਼ਬਰਦਸਤ ਵਰਕਆਊਟ ਕਰਦੀ ਨਜ਼ਰ ਆਈ ਕ੍ਰਿਤੀ ਸੈਨਨ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਵੀਡੀਓ
Published on
----------- Advertisement -----------