July 21, 2024, 5:47 am
----------- Advertisement -----------
HomeNewsEntertainmentਦੇਖੋ ਲਤਾ ਮੰਗੇਸ਼ਕਰ ਦੀ ਬਚਪਨ ਤੋਂ ਜਵਾਨੀ ਤੱਕ ਦੀਆਂ ਕੁਝ ਅਣਦੇਖੀਆਂ ਤਸਵੀਰਾਂ

ਦੇਖੋ ਲਤਾ ਮੰਗੇਸ਼ਕਰ ਦੀ ਬਚਪਨ ਤੋਂ ਜਵਾਨੀ ਤੱਕ ਦੀਆਂ ਕੁਝ ਅਣਦੇਖੀਆਂ ਤਸਵੀਰਾਂ

Published on

----------- Advertisement -----------

ਭਾਰਤ ‘ਚ ਸਵਰ ਕੋਕਿਲਾ ਦੇ ਨਾਮ ਤੋਂ ਜਾਣੀ ਜਾਂਦੀ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਗਾਇਕਾ ਨੂੰ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਦੀ ਹਾਲਤ ਦੁਬਾਰਾ ਖਰਾਬ ਹੋ ਗਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੜ ਵੈਂਟੀਲੇਟਰ ਸਪੋਰਟ ਸਿਸਟਮ ‘ਤੇ ਸ਼ਿਫਟ ਕਰ ਦਿੱਤਾ ਸੀ।

ਜਿੱਥੇ ਉਨ੍ਹਾਂ ਨੇ ਅਖੀਰਲਾ ਸਾਹ ਲਿਆ ਤੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਗਏ ਨੇ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿੱਚ ਮਸ਼ਹੂਰ ਸੰਗੀਤਕਾਰ ਦੀਨਾਨਾਥ ਮੰਗੇਸ਼ਕਰ ਦੇ ਘਰ ਹੋਇਆ ਸੀ। ਉਸ ਨੇ ਪੰਜ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਿਤਾ ਤੋਂ ਸੰਗੀਤ ਸਿੱਖਦੀ ਸੀ। ਲਤਾ ਮੰਗੇਸ਼ਕਰ ਨੇ ਆਪਣੇ ਇੰਸਟਾਗ੍ਰਾਮ ‘ਤੇ ਬਚਪਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ।

ਇੱਕ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 16 ਦਸੰਬਰ, 1941 ਨੂੰ ਮਾਈ-ਬਾਬੇ ਦੇ ਆਸ਼ੀਰਵਾਦ ਨਾਲ ਰੇਡੀਓ ‘ਤੇ ਪਹਿਲੀ ਵਾਰ ਸਟੂਡੀਓ ‘ਚ 2 ਗੀਤ ਗਾਏ। ਲਤਾ ਮੰਗੇਸ਼ਕਰ ਸਿਰਫ਼ 13 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰੋਂ ਖੁੱਸ ਗਿਆ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਸ ਦੇ ਮੋਢਿਆਂ ‘ਤੇ ਆ ਗਈਆਂ ਜਿਸ ਕਾਰਨ ਉਹ ਸਕੂਲ ਨਹੀਂ ਜਾ ਸਕੀ। ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਸਿਰਫ 2 ਦਿਨ ਲਈ ਸਕੂਲ ਗਈ ਸੀ।

ਇਸ ਤੋਂ ਬਾਅਦ ਲਤਾ ਨੇ ਨਾਟਕਾਂ ਤੇ ਪ੍ਰੋਗਰਾਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਘਰ ਦਾ ਖਰਚਾ ਚਲਾ ਸਕੇ। ਲਤਾ ਮੰਗੇਸ਼ਕਰ ਨੇ 20 ਤੋਂ ਵੱਧ ਭਾਸ਼ਾਵਾਂ ਵਿੱਚ 30 ਹਜ਼ਾਰ ਤੋਂ ਵੱਧ ਗੀਤ ਗਾਏ ਹਨ। ਉਹ ਭਾਰਤ ਦੀ ਪਹਿਲੀ ਗਾਇਕਾ ਹੈ ਜਿਸ ਦੇ ਨਾਂ ਇਹ ਰਿਕਾਰਡ ਕਾਇਮ ਹੈ।

ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2001 ਵਿੱਚ ‘ਭਾਰਤ ਰਤਨ’ (ਸਭ ਤੋਂ ਉੱਚੇ ਨਾਗਰਿਕ ਦਾ ਸਨਮਾਨ) ਨਾਲ ਸਨਮਾਨਿਤ ਕੀਤਾ। ਇਸ ਤਸਵੀਰ ਵਿੱਚ ਮੀਨਾ ਕੁਮਾਰੀ ਲਤਾ ਮੰਗੇਸ਼ਕਰ ਦੇ ਨਾਲ ਹੈ। ਦੋਵੇਂ ਬਹੁਤ ਚੰਗੇ ਦੋਸਤ ਸਨ।

ਇਸ ਤਸਵੀਰ ਵਿੱਚ ਲਤਾ ਮੰਗੇਸ਼ਕਰ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਕੱਠੇ ਨਜ਼ਰ ਆ ਰਹੇ ਹਨ। ਲਤਾ ਮੰਗੇਸ਼ਕਰ ਨੇ ਆਪਣੇ ਇੰਸਟਾਗ੍ਰਾਮ ‘ਤੇ ਦੱਸਿਆ ਸੀ ਕਿ ਉਨ੍ਹਾਂ ਦਾ ਇਕ ਖੂਬਸੂਰਤ ਰਿਸ਼ਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 20 ਜੁਲਾਈ (ਬਲਜੀਤ ਮਰਵਾਹਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ...

ਪਟਿਆਲਾ ‘ਚ ਮੈਡੀਕਲ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਲਾਸ਼

ਪਟਿਆਲਾ ਵਿੱਚ ਮੈਡੀਕਲ ਫਾਈਨਲ ਏਅਰ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਦੇ ਕਮਰੇ...

ਖੰਨਾ ਦੇ ਥਾਣੇ ‘ਚ ਹੰਗਾਮਾ, ਟਰਾਂਸਪੋਰਟਰ ਰਾਜ ਕੁਮਾਰ ਅਗਵਾ ਹੋਣ ‘ਤੇ ਪਰਿਵਾਰਕ ਮੈਂਬਰਾਂ ‘ਚ ਰੋਸ ਦੀ ਲਹਿਰ

ਖੰਨਾ ਦੀ ਅਨਾਜ ਮੰਡੀ ਦੇ ਬਾਹਰ ਟਰਾਂਸਪੋਰਟ ਯੂਨੀਅਨ ਤੋਂ 26 ਜੂਨ ਨੂੰ ਅਗਵਾ ਕੀਤੇ...

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ...

ਅੰਮ੍ਰਿਤਸਰ ‘ਚ ਸਨੈਚਰ ਨੂੰ ਲੋਕਾ ਕਾਬੂ ਕਰ ਕੀਤਾ ਪੁਲਿਸ ਹਵਾਲੇ, ਬਾਕੀ ਸਾਥੀ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਮਾਲ ਮੰਡੀ ਦੇ ਬਾਹਰੋ ਸਾਹਮਣੇ ਆਇਆ ਹੈ ਜਿਥੇ ਚੰਡੀਗੜ੍ਹ ਤੋ ਅੰਮ੍ਰਿਤਸਰ...

ਮੋਗਾ ਦੇ ਪਾਵਰ ਗਰਿੱਡ ‘ਚ ਲੱਗੀ ਭਿਆਨਕ ਅੱਗ

ਮੋਗਾ ਦੇ ਪਿੰਡ ਸਿੰਘਾ ਵਾਲਾ ਦੇ 220 ਕੇਵੀਏ ਪਾਵਰ ਗਰਿੱਡ ਵਿੱਚ ਅੱਜ ਭਿਆਨਕ ਅੱਗ...

ਲੁਧਿਆਣਾ ‘ਚ ਥਾਣੇਦਾਰ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਲੁਧਿਆਣਾ 'ਚ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚੇ ਨੌਜਵਾਨ ਨੇ ਥਾਣੇਦਾਰ 'ਤੇ ਉਸ...

ਮੋਗਾ ‘ਚ ਬਿਜਲੀ ਦੀ ਦਿੱਕਤ ਕਰਨ ਕਿਸਾਨਾਂ ਨੇ ਕੀਤਾ ਰੋਡ ਜਾਮ, ਟਰੈਕਟਰ-ਟਰਾਲੀ ਲਗਾ ਕੇ ਧਰਨੇ ‘ਤੇ ਬੈਠੇ

ਪੰਜਾਬ ਦੇ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਨੇੜੇ ਕਿਸਾਨਾਂ ਨੇ ਅੱਜ...

ਕਪੂਰਥਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ; ਇਕ ਹਫਤਾ ਪਹਿਲਾਂ ਹੀ ਗਿਆ ਸੀ ਵਿਦੇਸ਼

ਕਪੂਰਥਲਾ ਦੇ ਭੁਲੱਥ ਸਬ ਡਵੀਜ਼ਨ ਦੇ ਪਿੰਡ ਮੰਡੇਰ ਬੇਟ ਦੇ ਇੱਕ ਨੌਜਵਾਨ ਦੀ ਕੈਨੇਡਾ...