ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਕਾਰ ਹਾਦਸੇ ਤੋਂ ਬਾਅਦ ਮੁੰਬਈ ਦੇ ਅਪੋਲੋ ਹਸਪਤਾਲ ‘ਚ ਭਰਤੀ ਹੈ। ਮਲਾਇਕਾ ਦੀ ਕਾਰ 2 ਅਪ੍ਰੈਲ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਅਭਿਨੇਤਰੀ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਖਬਰਾਂ ਮੁਤਾਬਕ ਮਲਾਇਕਾ ਦੇ ਮੱਥੇ ‘ਤੇ ਸੱਟ ਲੱਗੀ ਹੈ, ਹਾਲਾਂਕਿ ਇਹ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਦਾਕਾਰਾ ਦੀ ਭੈਣ ਅੰਮ੍ਰਿਤਾ ਅਰੋੜਾ ਨੇ ਮਲਾਇਕਾ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ। ਅੰਮ੍ਰਿਤਾ ਮੁਤਾਬਕ ਮਲਾਇਕਾ ਪਹਿਲਾਂ ਨਾਲੋਂ ਬਿਹਤਰ ਹੈ।

aਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਫੈਸ਼ਨ ਵੀਕ ਦੇ ਇੱਕ ਈਵੈਂਟ ‘ਚ ਸ਼ਾਮਿਲ ਹੋਣ ਗਈ ਸੀ। ਇਸ ਤੋਂ ਇਲਾਵਾ ਅਪੋਲੋ ਹਸਪਤਾਲ ਨੇ ਮਲਾਇਕਾ ਦੀ ਹੈਲਥ ਅਪਡੇਟ ਜਾਰੀ ਕੀਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ‘ਮਲਾਇਕਾ ਦੇ ਮੱਥੇ ‘ਤੇ ਮਾਮੂਲੀ ਸੱਟਾਂ ਹਨ। ਸੀਟੀ ਸਕੈਨ ਵਿੱਚ ਸਭ ਕੁਝ ਠੀਕ ਹੈ। ਆਉਣ ਵਾਲੇ ਦਿਨਾਂ ਚ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਿਹਤਮੰਦ ਹੋ ਜਾਵੇਗੀ। ਸੋਸ਼ਲ ਮੀਡੀਆ ਉੱਤੇ ਮਲਾਇਕਾ ਅਰੋੜ ਦੀ ਚਕਨਾਚੂਰ ਹੋਈ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਹਸਪਤਾਲ ਤੋਂ ਵੀ ਮਲਾਇਕਾ ਅਰੋੜਾ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।












