ਅਦਾਕਾਰਾ ਮਲਾਇਕਾ ਅਰੋੜਾ ਦਾ ਕੁਝ ਦਿਨ ਐਕਸੀਡੈਂਟ ਹੋਇਆ ਸੀ। ਅਭਿਨੇਤਰੀ ਦੀ ਕਾਰ ਦੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਉਸ ਦੀ ਕਾਰ ਐਕਸਪ੍ਰੈਸ ਵੇਅ ‘ਤੇ ਤਿੰਨ ਹੋਰ ਕਾਰਾਂ ਨਾਲ ਟਕਰਾ ਗਈ ਸੀ। ਇਸ ਹਾਦਸੇ ‘ਚ ਮਲਾਇਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਮਲਾਇਕਾ ਕੁਝ ਦਿਨ ਘਰ ਆਰਾਮ ਕਰਨ ਤੋਂ ਬਾਅਦ ਹੁਣ ਆਪਣੇ ਕੰਮ ‘ਤੇ ਵਾਪਸ ਆ ਗਈ ਹੈ। ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਮਲਾਇਕਾ ਨੇ ਆਪਣੇ ਐਕਸੀਡੈਂਟ ਬਾਰੇ ਗੱਲ ਕੀਤੀ। ਮਲਾਇਕਾ ਨੇ ਕਿਹਾ-‘ਇਹ ਅਜਿਹਾ ਕੁਝ ਹੈ ਜਿਸ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦੀ ਹੈ। ਨਾ ਹੀ ਇਸ ਨੂੰ ਭੁੱਲ ਸਕਦੀ ਹੈ। ਫਿਜ਼ੀਕਲੀ ਕਵਰ ਹੋ ਰਹੀ ਹਾਂ ਪਰ ਮਾਨਸਿਕ ਤੌਰ ‘ਤੇ ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਗਿਆ ਨਹੀਂ ਹੈ। ਕਦੇ-ਕਦੇ ਮੈਂ ਕੋਈ ਫਿਲਮ ਦੇਖਦੀ ਹਾਂ ਜਿਸ ‘ਚ ਐਕਸੀਡੈਂਟ ਜਾਂ ਖੂਨ ਦਿਖਾਇਆ ਜਾਂਦਾ ਹੈ ਤਾਂ ਮੈਂ ਕੰਬਣ ਲੱਗਦੀ ਹਾਂ।
ਮੈਨੂੰ ਉਸ ਪ੍ਰੋਸੈੱਸ ਤੋਂ ਲੰਘਣਾ ਪੈਂਦਾ ਹੈ’। ਮਲਾਇਕਾ ਨੇ ਅੱਗੇ ਕਿਹਾ-‘ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਜਿਉਂਦੀ ਬਚੇਗੀ ਜਾਂ ਨਹੀਂ। ਉਥੇ ਇੰਨਾ ਸਾਰਾ ਖੂਨ ਸੀ ਕਿ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ।ਮੈਂ ਸਦਮੇ ‘ਚ ਸੀ ਅਤੇ ਜਦੋਂ ਤੱਕ ਹਸਪਤਾਲ ਪਹੁੰਚੀ ਉਦੋਂ ਤੱਕ ਸਭ ਧੁੰਦਲਾ ਸੀ’। ਦੱਸ ਦੇਈਏ ਕਿ ਮਲਾਇਕ ਪ੍ਰੇਮੀ ਅਰਜੁਨ ਕਪੂਰ ਦੇ ਨਾਲ ਰਣਵੀਰ ਕਪੂਰ ਅਤੇ ਆਲੀਆ ਭੱਟ ਦੀ ਵਿਆਹ ਦੀ ਪਾਰਟੀ ‘ਚ ਨਜ਼ਰ ਆਈ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਦੱਸ ਦੇਈਏ ਕਿ ਮਲਾਇਕਾ ਦਾ ਹਾਦਸਾ 2 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਖੋਪਲੀ ‘ਚ ਹੋਇਆ ਸੀ। ਉਸ ਸਮੇਂ ਉਹ ਕਿਸੇ ਸਮਾਗਮ ਤੋਂ ਵਾਪਸ ਆ ਰਹੀ ਸੀ। ਇਸ ਦੇ ਨਾਲ ਹੀ ਮਲਾਇਕਾ ਨੂੰ ਇਕ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਫੋਟੋ ਸ਼ੇਅਰ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ। ਹਾਲ ਹੀ ‘ਚ ਉਹ ਅਰਜੁਨ ਕਪੂਰ ਨਾਲ ਰਣਬੀਰ ਅਤੇ ਆਲੀਆ ਦੇ ਰਿਸੈਪਸ਼ਨ ‘ਚ ਵੀ ਨਜ਼ਰ ਆਈ ਸੀ।












