ਨਵੀਂ ਦਿੱਲੀ: ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਉਸ ਨੇ ਖੁੱਲ੍ਹ ਕੇ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਹੁਣ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਵੀ ਕਈ ਵਾਰ ਇਸ ਬਾਰੇ ਪੁੱਛਿਆ ਜਾ ਚੁੱਕਾ ਹੈ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੇ ਵਿਆਹ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਕਈ ਅਹਿਮ ਗੱਲਾਂ ਦੱਸੀਆਂ ਹਨ। ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਪਵਿੱਤਰ ਰਿਸ਼ਤਾ ਦੱਸਿਆ ਹੈ। ਮਲਾਇਕਾ ਨੇ ਦੱਸਿਆ ਕਿ ਅਜੇ ਉਨ੍ਹਾਂ ਦਾ ਰਿਸ਼ਤਾ ਕਿਸ ਸਟੇਜ ’ਤੇ ਹੈ।
ਮਲਾਇਕਾ ਕਹਿੰਦੀ ਹੈ, ‘ਸਭ ਤੋਂ ਜ਼ਰੂਰੀ ਗੱਲ ਹੈ ਕਿ ਕੀ ਸਾਨੂੰ ਪਤਾ ਹੈ ਕਿ ਅਸੀਂ ਆਪਣਾ ਭਵਿੱਖ ਇਕੱਠੇ ਚਾਹੁੰਦੇ ਹਾਂ। ਜੇਕਰ ਤੁਸੀਂ ਆਪਣੇ ਰਿਸ਼ਤੇ ’ਚ ਹੁੰਦੇ ਹੋਏ ਚੀਜ਼ਾਂ ਬਾਰੇ ਅਜੇ ਵੀ ਸੋਚ ਰਹੇ ਹੋ ਤੇ ਕਹਿ ਰਹੇ ਹੋ ਕਿ ‘ਓਹ ਮੈਨੂੰ ਨਹੀਂ ਪਤਾ’ ਤਾਂ ਮੈਂ ਉਸ ਜਗ੍ਹਾ ਨਹੀਂ ਹਾਂ। ਇਹ ਮੇਰੇ ਲਈ ਪਵਿੱਤਰ ਤੇ ਮਹੱਤਵਪੂਰਨ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਉਸ ਪੜਾਅ ’ਤੇ ਹਾਂ, ਜਿਥੇ ਅਸੀਂ ਸੋਚ ਰਹੇ ਹਾਂ ਕਿ ਅਗਲਾ ਕੀ ਹੋਵੇਗਾ ਤੇ ਕਿਥੇ ਹੋਵੇਗਾ। ਅਸੀਂ ਚੀਜ਼ਾਂ ਬਾਰੇ ਕਾਫੀ ਵਿਚਾਰ ਕਰਦੇ ਹਾਂ। ਅਸੀਂ ਇਕ ਹੀ ਪਲੇਨ ’ਤੇ ਹਾਂ, ਇਕੋ-ਜਿਹੀ ਸੋਚ ਤੇ ਆਇਡੀਆ ਦੇ ਨਾਲ। ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।’ ਉਨ੍ਹਾਂ ਅੱਗੇ ਕਿਹਾ, ‘ਅਸੀਂ ਇਕ ਮੈਚੁਅਰ ਸਟੇਜ ’ਤੇ ਹਾਂ, ਜਿਥੇ ਸਾਨੂੰ ਅਜੇ ਵੀ ਇਕ-ਦੂਜੇ ਬਾਰੇ ਬਹੁਤ ਕੁਝ ਜਾਣਨਾ ਹੈ ਪਰ ਅਸੀਂ ਇਕੱਠੇ ਫਿਊਚਰ ਜ਼ਰੂਰ ਦੇਖਣਾ ਚਾਹਾਂਗੇ।
ਦੇਖਣਾ ਚਾਹਾਂਗੇ ਕਿ ਅਸੀਂ ਇਸ ਰਿਸ਼ਤੇ ਨੂੰ ਇਥੋਂ ਕਿਥੇ ਲੈ ਕੇ ਜਾ ਸਕਦੇ ਹਾਂ। ਅਸੀਂ ਇਸ ਬਾਰੇ ਹਾਸਾ-ਮਜ਼ਾਕ ਕਰਦੇ ਰਹਿੰਦੇ ਹਾਂ ਪਰ ਅਸੀਂ ਇਸ ਨੂੰ ਲੈ ਕੇ ਗੰਭੀਰ ਵੀ ਹਾਂ।’ ਮਲਾਇਕਾ ਕਹਿੰਦੀ ਹੈ, ‘ਤੁਹਾਨੂੰ ਆਪਣੇ ਰਿਸ਼ਤੇ ’ਚ ਪਾਜ਼ੇਟਿਵ ਤੇ ਸਕਿਓਰ ਮਹਿਸੂਸ ਕਰਨਾ ਹੁੰਦਾ ਹੈ। ਮੈਂ ਬਹੁਤ ਖ਼ੁਸ਼ ਤੇ ਪਾਜ਼ੇਟਿਵ ਹਾਂ। ਅਰਜੁਨ ਮੈਨੂੰ ਆਤਮ ਵਿਸ਼ਵਾਸ ਤੇ ਯਕੀਨ ਦਿੰਦੇ ਹਨ ਤੇ ਇਹ ਦੋਵੇਂ ਪਾਸਿਓਂ ਹੈ। ਹਾਂ, ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਪੱਤੇ ਇਕੱਠੇ ਨਹੀਂ ਖੋਲਣੇ ਚਾਹੀਦੇ। ਅਸੀਂ ਅੱਜ ਵੀ ਆਪਣੀ ਜ਼ਿੰਦਗੀ ਤੋਂ ਕਰਦੇ ਹਾਂ ਤੇ ਰੋਜ਼ ਰੋਮਾਂਸ ਕਰਦੇ ਹਾਂ। ਮੈਂ ਉਸ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਉਸ ਨਾਲ ਬੁੱਢੇ ਹੋਣਾ ਹੈ। ਅਸੀਂ ਬਾਕੀ ਚੀਜ਼ਾਂ ਦੇਖ ਲਵਾਂਗੇ ਪਰ ਮੈਨੂੰ ਪਤਾ ਹੈ ਕਿ ਉਹ ਮੇਰਾ ਹੈ।’












