ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਉਸ ਦੀ ਫਿਟਨੈੱਸ ਨੂੰ ਲੈ ਕੇ ਹਰ ਕੋਈ ਦੀਵਾਨਾ ਹੈ। ਹੁਣ ਮਲਾਇਕਾ ਦਾ ਲੇਟੈਸਟ ਮਿਊਜ਼ਿਕ ਵੀਡੀਓ ‘ਤੇਰਾ ਕੀ ਖਿਆਲ’ ਲਾਂਚ ਹੋਇਆ ਹੈ, ਜਿਸ ‘ਚ ਗਾਇਕ ਗੁਰੂ ਰੰਧਾਵਾ ਨਾਲ ਉਸ ਦੀ ਕੈਮਿਸਟਰੀ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਮਲਾਇਕਾ ਨੇ ਆਪਣੇ ਸੈਕਸੀ ਅਤੇ ਕਿਲਰ ਐਕਟਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਧਮਾਲ ਮਚਾ ਦਿੱਤਾ ਹੈ। ਮਲਾਇਕਾ ਅਰੋੜਾ ਆਪਣੇ ਬੋਲਡ ਅਵਤਾਰ ‘ਚ ਵੀਡੀਓ ਗੀਤ ‘ਤੇਰਾ ਕੀ ਖਿਆਲ’ ‘ਚ ਆਪਣੇ ਡਾਂਸ ਨਾਲ ਸਟੇਜ ਨੂੰ ਅੱਗ ਲਗਾਉਂਦੀ ਨਜ਼ਰ ਆ ਰਹੀ ਹੈ। ਗੀਤ ਦੇ ਪਹਿਲੇ ਹਾਫ ‘ਚ ਉਹ ਬਲੈਕ ਡਰੈੱਸ ‘ਚ ਨਜ਼ਰ ਆ ਰਹੀ ਹੈ, ਜਦਕਿ ਦੂਜੇ ਹਾਫ ‘ਚ ਮਲਾਇਕਾ ਸਿਲਵਰ ਸ਼ੀਮਰੀ ਡਰੈੱਸ ‘ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਉਸ ਨੇ ਆਪਣੇ ਕਿਲਰ ਡਾਂਸ ਮੂਵ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।
ਵੀਡੀਓ ਗੀਤ ‘ਚ ਮਲਾਇਕਾ ਅਰੋੜਾ ਨਾਲ ਗੁਰੂ ਰੰਧਾਵਾ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਰਾਇਲ ਮਾਨ ਦੇ ਨਾਲ ਇਸ ਦੇ ਬੋਲ ਵੀ ਲਿਖੇ ਹਨ। ਗੀਤ ਦਾ ਸੰਗੀਤ ਸੰਜੋਏ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਿਊਜ਼ਿਕ ਵੀਡੀਓ ਨੂੰ ਬੌਸਕੋ ਲੈਸਲੀ ਮਾਰਟਿਸ ਨੇ ਡਾਇਰੈਕਟ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਲਾਇਕਾ ਅਰੋੜਾ ਨੇ ‘ਮੁਵਿੰਗ ਇਨ ਵਿਦ ਮਲਾਇਕਾ’ ਸ਼ੋਅ ਨਾਲ ਆਪਣਾ OTT ਡੈਬਿਊ ਕੀਤਾ ਸੀ। ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੀ ਪਰਸਨਲ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤੱਕ ਦੇ ਕਈ ਰਾਜ਼ ਖੋਲ੍ਹੇ ਸਨ। ਇਸ ਸ਼ੋਅ ‘ਚ ਮਲਾਇਕਾ ਨੇ ਸਾਬਕਾ ਪਤੀ ਅਰਬਾਜ਼ ਖਾਨ ਨਾਲ ਤਲਾਕ ਤੋਂ ਲੈ ਕੇ ਬੇਟੇ ਅਰਹਾਨ ਅਤੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ।