October 16, 2026, 10:50 pm
----------- Advertisement -----------
HomeNewsEntertainmentਰਣਜੀਤ ਬਾਵਾ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੱਕ ਕਈ ਪੰਜਾਬੀ ਕਲਾਕਾਰਾਂ ਨੇ...

ਰਣਜੀਤ ਬਾਵਾ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੱਕ ਕਈ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

Published on

----------- Advertisement -----------

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਗੰਭੀਰ ਜ਼ਖ਼ਮੀ ਹਨ। ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ, ਜੋ ਖੁਦ ਡਰਾਈਵਿੰਗ ਸੀਟ ‘ਤੇ ਬੈਠਾ ਸੀ, ਦੇ 7 ਗੋਲੀਆਂ ਵੱਜੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਖਬਰ ਤੋਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ ਪਸਰ ਗਈ ਹੈ।

ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਹੈ।

ਸ਼ਹਿਨਾਜ਼ ਗਿੱਲ ਨੇ ਵੀ ਟਵਿੱਟਰ ਉੱਤੇ ਟਵੀਟ ਪਾ ਕੇ ਲਿਖਿਆ ਹੈ- ਕਿਸੇ ਦਾ ਜਵਾਨ ਧੀ ਜਾਂ ਪੁੱਤ ਇਸ ਦੁਨੀਆ ਤੋਂ ਚਲਾ ਜਾਵੇ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਦੁਨੀਆ ‘ਤੇ, Waheguruji mehar kareyo🙏🏻 #sidhumoosewala’

ਕਪਿਲ ਸ਼ਰਮਾ ਨੇ ਵੀ ਟਵਿੱਟਰ ਉੱਤੇ ਟਵੀਟ ਕਰਦੇ ਹੋਏ ਲਿਖਿਆ ਹੈ- ‘Satnam shri waheguru 🙏ਬਹੁਤ ਹੀ ਹੈਰਾਨ ਅਤੇ ਦੁੱਖ ਭਰੀ ਖਬਰ, ਬਹੁਤ ਵਧੀਆ ਸਿੰਗਰ ਤੇ ਬਹੁਤ ਵਧੀਆ ਇਨਸਾਨ, may god give the strengths to his family 🙏 #sidhumoosewala’

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ- ‘ਵਾਹਿਗੁਰੂ ਜੀ #sidhumoosewala’। ਬਿੰਨੂ ਢਿੱਲੋਂ ਨੇ ਵੀ ਲਿਖਿਆ ਹੈ- ਬਹੁਤ ਹੀ ਦੁੱਖਦਾਇਕ.. RIP’।

ਗਾਇਕ ਤਰਸੇਮ ਜੱਸੜ ਨੇ ਸਿੱਧੂ ਮੂਸੇਵਾਲਾ ਦੀ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੁੱਖ ਜਤਾਇਆ ਹੈ। ਇਸ ਤੋਂ ਇਲਾਵਾ ਕ੍ਰਿਕੇਟਰ ਹਰਭਜਨ ਸਿੰਘ, ਕੌਰ ਬੀ, ਜਸਬੀਰ ਜੱਸੀ, ਰਣਜੀਤ ਬਾਵਾ, ਗੈਰੀ ਸੰਧੂ, ਹਿਮਾਂਸ਼ੀ ਖੁਰਾਣਾ, ਰੇਸ਼ਮ ਸਿੰਘ ਅਨਮੋਲ, ਮੈਂਡੀ ਤੱਖਰ, ਮਿਸ ਪੂਜਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...