August 24, 2026, 3:26 pm
----------- Advertisement -----------
HomeNewsEntertainmentMother's Day ਮੌਕੇ ਵਿੱਕੀ ਤੇ ਕੈਟਰੀਨਾ ਨੇ ਦੋਵਾਂ ਮਾਂਵਾਂ 'ਤੇ ਲੁਟਾਇਆ ਪਿਆਰ,...

Mother’s Day ਮੌਕੇ ਵਿੱਕੀ ਤੇ ਕੈਟਰੀਨਾ ਨੇ ਦੋਵਾਂ ਮਾਂਵਾਂ ‘ਤੇ ਲੁਟਾਇਆ ਪਿਆਰ, ਦਿੱਸੀ ਸੁਪਰਕਿਊਟ ਕੈਮਿਸਟਰੀ

Published on

----------- Advertisement -----------

ਅੱਜ 8 ਮਈ ਨੂੰ ਦੁਨੀਆ ਭਰ ‘ਚ ਸਭ ਤੋਂ ਪਿਆਰਾ ਰਿਸ਼ਤਾ ਮਨਾਇਆ ਜਾ ਰਿਹਾ ਹੈ, ਉਹ ਹੈ ਮਾਂ ਦਾ ਰਿਸ਼ਤਾ। ਮਾਂ ਦਿਵਸ ਦੇ ਮੌਕੇ ‘ਤੇ ਹਰ ਕੋਈ ਆਪਣੀ ਮਾਂ ਲਈ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ, ਉਨ੍ਹਾਂ ਨੂੰ ਖਾਸ ਮਹਿਸੂਸ ਕਰ ਰਿਹਾ ਹੈ। ਇਸ ਖਾਸ ਦਿਨ ‘ਤੇ ਬਾਲੀਵੁੱਡ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ। ਉਸਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਮਾਂਵਾਂ ਲਈ ਆਪਣਾ ਪਿਆਰ ਵੀ ਦਿਖਾਇਆ ਹੈ ਅਤੇ ਇੱਕ ਸੁੰਦਰ ਨੋਟ ਲਿਖਿਆ ਹੈ। ਇਨ੍ਹਾਂ ‘ਚੋਂ ਇਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਹਨ। ‘ਮਦਰਸ ਡੇਅ’ ‘ਤੇ ਕੈਟਰੀਨਾ ਨੇ ਮੰਮੀ ਸੁਜੈਨ ਅਤੇ ਸੱਸ ਮਾਂ ‘ਤੇ ਪਿਆਰ ਲੁਟਾਇਆ। ਕੈਟਰੀਨਾ ਨੇ ਆਪਣੇ ਇੰਸਟਾ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ।

ਪਹਿਲੀ ਤਸਵੀਰ ‘ਚ ਕੈਟਰੀਨਾ ਮਾਂ ਸੁਜੈਨ ਦੇ ਨਾਲ ਪੋਜ਼ ਦੇ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਕੈਟਰੀਨਾ ਵ੍ਹਾਈਟ ਆਊਟਫਿੱਟ ‘ਚ ਨਜ਼ਰ ਆ ਰਹੀ ਹੈ। ਉਧਰ ਉਨ੍ਹਾਂ ਦੀ ਮਾਂ ਬਲਿਊ ਆਊਟਫਿੱਟ ‘ਚ ਦਿਖ ਰਹੀ ਹੈ। ਦੂਜੀ ਤਸਵੀਰ ‘ਚ ਕੈਟਰੀਨਾ ਸੱਸ ਮਾਂ ਅਤੇ ਪਤੀ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆ ਰਹੀ ਹੈ। ਤਿੰਨੇ ਸੋਫੇ ‘ਤੇ ਬੈਠੇ ਹਨ ਅਤੇ ਕੈਮਰੇ ਦੇ ਵੱਲ ਮੁਸਕੁਰਾਉਂਦੇ ਹੋਏ ਪੋਜ਼ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਕੈਟਰੀਨਾ ਦੇ ਲਿਖਿਆ-Mother’s Day💙💙। ਪ੍ਰਸ਼ੰਸਕ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿੱਕੀ ਅਤੇ ਕੈਟਰੀਨਾ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਬਹੁਤ ਨਿੱਜੀ ਤਰੀਕੇ ਨਾਲ ਸੱਤ ਫੇਰੇ ਲਏ ਸਨ।

ਜਿਥੇ ਪਰਿਵਾਰ ਦੇ ਮੈਂਬਰ ਅਤੇ ਕਰੀਬੀ ਦੋਸਤ ਹੀ ਮੌਜੂਦ ਰਹੇ। ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ ‘ਮੇਰੀ ਕ੍ਰਿਸਮਿਸ’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਜਲਦ ਹੀ ਸਲਮਾਨ ਖਾਨ ਦੇ ਨਾਲ ‘ਟਾਈਗਰ 3’, ‘ਭੂਤ ਪੁਲਿਸ’ ‘ਚ ਦਿਖੇਗੀ। ਉਧਰ ਵਿੱਕੀ ਇੰਦੌਰ ‘ਚ ਸਾਰਾ ਅਲੀ ਦੇ ਨਾਲ ਲਛਮਣ ਉਤੇਕਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਰਸ਼ ਡੱਲਾ ਦੀ ਕਥਿਤ ਆਡੀਓ ਵਿੱਚ ਪੰਜਾਬੀ ਗਾਇਕ ਦਾ ਨਾਂਅ ਆਇਆ ਸਾਹਮਣੇ

ਅਰਸ਼ ਡੱਲਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਸਨੇ ਕਿਹਾ,...

‘ਜੇ ਸੱਜਣ ਕੁਮਾਰ ਰੋਲ ਮਾਡਲ ਨੇ ਤਾਂ ਰਾਹੁਲ ਗਾਂਧੀ ਬੱਸ ਅੱਗੇ ਉਨ੍ਹਾਂ ਦੀ ਫੋਟੋ ਲਾ ਕੇ ਆਉਣ’ : ਧਾਲੀਵਾਲ

ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਦੇ ਮਾਮਲੇ...

ਮਜੀਠੀਆ ਤੋਂ ਬਾਅਦ ਬਾਦਲ-ਕੈਪਟਨ ਦੇ ਗੜ੍ਹਾਂ ’ਚ ਪਹੁੰਚਣਗੇ CM ਮਾਨ, 26 ਅਗਸਤ ਤੋਂ ਮੁੜ ‘ਲੋਕ ਮਿਲਣੀ’

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ...

ਬੱਚਿਆਂ ਲਈ ਕਿਤਾਬਾਂ ਲੈਣ ਗਿਆ ਪੰਜਾਬੀ ਨੌਜਵਾਨ, ਇਟਲੀ ‘ਚ ਦਰਦਨਾਕ ਹਾਦਸੇ ਨੇ ਲਈ ਜਾਨ

ਇਟਲੀ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ...

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ‘ਤੇ ਉੱਠੇ ਸਵਾਲ, ਸਾਬਕਾ ਮੇਅਰ ਨੇ PU ਪ੍ਰਸ਼ਾਸਨ ਤੋਂ ਮੰਗੀ ਜਾਂਚ

ਪੰਜਾਬ ਯੂਨੀਵਰਸਿਟੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਐੱਮ.ਏ. ਪਬਲਿਕ ਐਡਮਿਨਿਸਟ੍ਰੇਸ਼ਨ ਦੀ...

ਪੰਜਾਬ ਦੇ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਪੁਲਿਸ ‘ਚ ਹੋਇਆ ਭਰਤੀ

ਸ਼ਿਵਾਲਿਕ ਹਿੱਲਜ਼ ਪਬਲਿਕ ਹਾਈ ਸਕੂਲ ਰੁਘਵਾਲ ਦੇ ਹੋਣਹਾਰ ਸਾਬਕਾ ਵਿਦਿਆਰਥੀ ਦੀਪਕ ਕੁਮਾਰ ਪੁੱਤਰ ਮਲਕੀਤ...

ਮਹਿੰਗਾਈ ਦਾ ਵੱਡਾ ਝਟਕਾ: ਆਟਾ, ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ!

ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ...

ਮੁੰਬਈ ‘ਚ ਗਣੇਸ਼ ਉਤਸਵ ਤੋਂ ਪਹਿਲਾਂ ਵੱਡਾ ਹਾਦਸਾ, 22 ਫੁੱਟ ਦੀ ਪ੍ਰਤਿਮਾ ਡਿੱਗਣ ਨਾਲ 2 ਦੀ ਮੌਤ; 5 ਜ਼ਖ਼ਮੀ

ਦੱਖਣੀ ਮੁੰਬਈ ਦੇ ਭੁਲੇਸ਼ਵਰ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ ਗਣੇਸ਼ ਪ੍ਰਤਿਮਾ ਦੇ ਆਗਮਨ ਜਲੂਸ...