August 1, 2026, 6:37 pm
----------- Advertisement -----------
HomeNewsEntertainmentਪਹਿਲੇ ਦਿਨ ਹੀ ਸਹੁਰੇ ਘਰ ਕਿਉਂ ਰੋ ਪਈ ਮੌਨੀ ਰਾਏ! ਦੇਖੋ ਵਾਇਰਲ...

ਪਹਿਲੇ ਦਿਨ ਹੀ ਸਹੁਰੇ ਘਰ ਕਿਉਂ ਰੋ ਪਈ ਮੌਨੀ ਰਾਏ! ਦੇਖੋ ਵਾਇਰਲ ਵੀਡੀਓ

Published on

----------- Advertisement -----------

ਅਭਿਨੇਤਰੀ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਸੂਰਜ ਅਤੇ ਮੌਨੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਵਿਆਹ ਤੋਂ ਬਾਅਦ ਮੌਨੀ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਦੋਵਾਂ ਦੀ 27 ਜਨਵਰੀ ਨੂੰ ਗੋਆ ‘ਚ ਡੈਸਟੀਨੇਸ਼ਨ ਵੈਡਿੰਗ ਸੀ, ਜਿਸ ‘ਚ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ। ਵਿਆਹ ਤੋਂ ਬਾਅਦ ਹੁਣ ਮੌਨੀ ਮੁੰਬਈ ਵਾਪਸ ਆ ਗਈ ਹੈ।ਹਾਲ ਹੀ ‘ਚ ਮੌਨੀ ਰਾਏ ਨੂੰ ਮੁੰਬਈ ਏਅਰਪੋਰਟ ‘ਤੇ ਨਵ-ਵਿਆਹੀ ਦੁਲਹਨ ਦੇ ਲੁੱਕ ‘ਚ ਸਪੌਟ ਕੀਤਾ ਗਿਆ ਸੀ।ਨਾਲ ਹੀ ਉਨ੍ਹਾਂ ਦੇ ਪਤੀ ਸੂਰਜ ਨੰਬਿਆਰ ਵੀ ਮੌਜੂਦ ਸਨ।

ਇੱਥੋਂ ਮੌਨੀ ਮੁੰਬਈ ‘ਚ ਸੂਰਜ ਨੰਬਿਆਰ ਦੇ ਘਰ ਪਹੁੰਚੀ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪਰ ਘਰ ‘ਚ ਐਂਟਰੀ ਦੌਰਾਨ ਮੌਨੀ ਕਾਫੀ ਭਾਵੁਕ ਹੋ ਗਈ। ਆਪਣੀ ਨਵੀਂ ਦੁਲਹਨ ਨੂੰ ਭਾਵੁਕ ਹੁੰਦੇ ਦੇਖ ਸੂਰਜ ਨੰਬਰਬਾਰ ਨੇ ਉਸ ਨੂੰ ਖਾਸ ਤਰੀਕੇ ਨਾਲ ਖੁਸ਼ ਕੀਤਾ। ਦਰਅਸਲ, ਮੁੰਬਈ ਦੇ ਨਵੇਂ ਘਰ ਵਿੱਚ ਸੂਰਜ ਅਤੇ ਮੌਨੀ ਦੇ ਪਰਿਵਾਰ ਅਤੇ ਦੋਸਤਾਂ ਨੇ ਮੌਨੀ ਦੇ ਸਵਾਗਤ ਦਾ ਇੱਕ ਸ਼ਾਨਦਾਰ ਪਲਾਨ ਬਣਾਇਆ ਸੀ। ਘਰ ਦੇ ਪ੍ਰਵੇਸ਼ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਜਿਵੇਂ ਹੀ ਮੌਨੀ ਲਾਲ ਸਾੜੀ ਵਿੱਚ ਆਉਂਦੀ ਹੈ, ਇਹ ਸਭ ਦੇਖ ਕੇ ਰੋਣ ਲੱਗ ਜਾਂਦੀ ਹੈ। ਆਪਣੀ ਪਤਨੀ ਨੂੰ ਭਾਵੁਕ ਦੇਖ ਕੇ ਸੂਰਜ ਨੰਬਿਆਰ ਨੇ ਉਸ ਨੂੰ ਬਹੁਤ ਪਿਆਰ ਕੀਤਾ।

ਉਸ ਦੇ ਮੱਥੇ ਨੂੰ ਚੁੰਮਿਆ ਅਤੇ ਫਿਰ ਭੰਗੜਾ ਪਾਉਂਦੇ ਹੋਏ ਸਵਾਗਤ ਕੀਤਾ। ਮੌਨੀ ਦੀ ਗ੍ਰਹਿ ਪ੍ਰਵੇਸ਼ ਰਸਮ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਅਭਿਨੇਤਰੀ ਨੂੰ ਪਹਿਲਾਂ ਆਪਣੇ ਪੈਰਾਂ ਤੋਂ ਚੌਲਾਂ ਨਾਲ ਭਰਿਆ ਕਲਸ਼ ਸੁੱਟ ਕੇ ਅਤੇ ਫਿਰ ਆਲਤੇ ਨਾਲ ਭਰੀ ਪਲੇਟ ‘ਤੇ ਪੈਰ ਰੱਖ ਕੇ ਘਰ ‘ਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਇਸ ਸਮਾਰੋਹ ਦੌਰਾਨ ਮੌਨੀ ਦੇ ਖਾਸ ਦੋਸਤ ਵੀ ਮੌਜੂਦ ਸਨ। ਮੌਨੀ ਦੇ ਘਰ ‘ਚ ਐਂਟਰੀ ਦੀ ਵੀਡੀਓ ‘ਚ ਅਰਜੁਨ ਬਿਜਲਾਨੀ ਅਤੇ ਰਾਹੁਲ ਸ਼ੈੱਟੀ ਦੀ ਝਲਕ ਵੀ ਦੇਖੀ ਜਾ ਸਕਦੀ ਹੈ। ਵਿਆਹ ਤੋਂ ਬਾਅਦ ਮਨੋਰੰਜਨ ਜਗਤ ਦੇ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਮੌਨੀ-ਸੂਰਜ ਨੂੰ ਵਧਾਈਆਂ ਦੇ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

*ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ*:ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ...

ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਨੂੰ ਮੁੜ ਚੁਣਨ ਦਾ ਮਨ ਬਣਾ ਚੁੱਕੇ ਹਨ, ਕਾਂਗਰਸ ਸਿਰਫ਼ ਆਪਸ ਵਿੱਚ ਹੀ ਲੜ ਰਹੀ ਹੈ: ਬਲਤੇਜ ਪੰਨੂ

*ਚੰਡੀਗੜ੍ਹ 31 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ...